ਦਿੱਲੀ ਉਦਯੋਗਿਕ ਨੀਤੀ ਨੂੰ ਰੇਖਾ ਕੈਬਨਿਟ ਦੀ ਪ੍ਰਵਾਨਗੀ, ‘ਉਧਮਸ਼੍ਰੀ’ ਯੋਜਨਾ ’ਤੇ ਖ਼ਰਚ ਹੋਣਗੇ 1000 ਕਰੋੜ
Thursday, Oct 15, 2026 - 03:36 PM (IST)
ਨਵੀਂ ਦਿੱਲੀ (ਏਜੰਸੀ) - ਦਿੱਲੀ ਸਰਕਾਰ ਨੇ ਰਾਜਧਾਨੀ ਵਿਚ ਸਵੱਛ ਅਤੇ ਆਧੁਨਿਕ ਉਦਯੋਗਾਂ ਨੂੰ ਬੜ੍ਹਾਵਾ ਦੇਣ, ਨਿਵੇਸ਼ ਆਕਰਸ਼ਿਤ ਕਰਨ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਦੇ ਮਕਸਦ ਨਾਲ ਦਿੱਲੀ ਉਦਯੋਗਿਕ ਨੀਤੀ-2026 ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ (ਸੀ. ਐੱਮ. ਓ.) ਨੇ ਇਕ ਬਿਆਨ ਵਿਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ।
ਇਹ ਵੀ ਪੜ੍ਹੋ : Air India ਦੀ ਉਡਾਣ 'ਚ ਬੰਬ, ਹੋਵੇਗਾ ਜ਼ੋਰਦਾਰ ਧਮਾਕਾ...! ਜੈਪੁਰ ਏਅਰਪੋਰਟ ਹੋਈ ਐਮਰਜੈਂਸੀ ਲੈਡਿੰਗ
ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਨੀਤੀ ਰਾਜਧਾਨੀ ਦਿੱਲੀ ਵਿਚ ਉੱਚ-ਪੱਧਰੀ, ਗੈਰ-ਪ੍ਰਦੂਸ਼ਣਕਾਰੀ ਖੇਤਰਾਂ ’ਤੇ ਕੇਂਦਰਿਤ, ਇਕ ਸਵੱਛ, ਗਿਆਨ-ਆਧਾਰਿਤ ਉਦਯੋਗਿਕ ਆਰਥਿਕਤਾ ਦੇ ਨਿਰਮਾਣ ਦੀ 10 ਸਾਲਾ ਯੋਜਨਾ ਹੈ। ਇਸ ਮੁਤਾਬਕ ਨੀਤੀ ਤਹਿਤ ‘ਮੁੱਖ ਮੰਤਰੀ ਉਧਮਸ਼੍ਰੀ ਯੋਜਨਾ’ ਲਈ ਵਿੱਤੀ ਸਾਲ 2026-27 ਤੋਂ 2030-31 ਤੱਕ 5 ਸਾਲਾਂ ਵਿਚ 1,000 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
ਇਹ ਵੀ ਪੜ੍ਹੋ : Big Breaking : ਪਰਵਿੰਦਰ ਝੋਟਾ ਦਾ ਕਾਤਲ ਅਸ਼ਵਨੀ ਕੁਮਾਰ ਰਾਜਸਥਾਨ ਤੋਂ ਗ੍ਰਿਫ਼ਤਾਰ
ਬਿਆਨ ਮੁਤਾਬਕ, ਇਸ ਨੀਤੀ ਵਿਚ ਸੂਚਨਾ ਤਕਨਾਲੋਜੀ (ਆਈ. ਟੀ.), ਗਲੋਬਲ ਸਮਰੱਥਾ ਕੇਂਦਰ (ਜੀ. ਸੀ. ਸੀ.), ਡਾਟਾ ਸੈਂਟਰ, ਖੋਜ ਅਤੇ ਵਿਕਾਸ, ਸਿਹਤ ਸੇਵਾਵਾਂ, ਸ਼ਹਿਰੀ ਲਾਜਿਸਟਿਕਸ, ਚੱਕਰੀ ਆਰਥਿਕਤਾ (ਸਰਕੂਲਰ ਇਕਾਨਮੀ), ਆਧੁਨਿਕ ਨਿਰਮਾਣ ਅਤੇ ਹੁਨਰ ਵਿਕਾਸ ਸਮੇਤ 10 ਪਹਿਲ ਵਾਲੇ ਖੇਤਰਾਂ ਨੂੰ ਵਿਸ਼ੇਸ਼ ਉਤਸ਼ਾਹ ਦੇਣ ਦਾ ਉਪਬੰਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨੀਤੀ ਦਾ ਮਕਸਦ ਦਿੱਲੀ ਨੂੰ ਉੱਨਤ ਤਕਨੀਕ, ਡਿਜੀਟਲ ਸੇਵਾਵਾਂ, ਖੋਜ, ਸਿਹਤ ਅਤੇ ਆਧੁਨਿਕ ਨਿਰਮਾਣ ਦਾ ਪ੍ਰਮੁੱਖ ਕੇਂਦਰ ਬਣਾਉਣਾ ਹੈ।
ਇਹ ਵੀ ਪੜ੍ਹੋ : ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ 50 ਲੱਖ ਰੁਪਏ ਦੀ ਲਾਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
