ਮਾਤਾ ਵੈਸ਼ਨੋ ਦੇਵੀ ਦੇ ਰਵਾਇਤੀ ਮਾਰਗ ਦੇ ਵਿਕਾਸ ਲਈ 15 ਕਰੋੜ ਰੁਪਏ ਪ੍ਰਵਾਨ

Sunday, Oct 04, 2026 - 03:09 PM (IST)

ਮਾਤਾ ਵੈਸ਼ਨੋ ਦੇਵੀ ਦੇ ਰਵਾਇਤੀ ਮਾਰਗ ਦੇ ਵਿਕਾਸ ਲਈ 15 ਕਰੋੜ ਰੁਪਏ ਪ੍ਰਵਾਨ

ਕਟੜਾ (ਅਮਿਤ) - ਜੰਮੂ-ਕਸ਼ਮੀਰ ਸਰਕਾਰ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਰਵਾਇਤੀ ਤੀਰਥ ਮਾਰਗ ਦੀ ਸੰਭਾਲ ਤੇ ਵਿਕਾਸ ਲਈ 15 ਕਰੋੜ ਰੁਪਏ ਪ੍ਰਵਾਨ ਕੀਤੇ ਹਨ। ਕਟੜਾ ਦੇ ਲੋਕਾਂ ਅਤੇ ਨੈਸ਼ਨਲ ਕਾਨਫਰੰਸ (ਐੱਨ. ਸੀ.) ਦੀ ਕਟੜਾ ਇਕਾਈ ਤੇ ਰਿਆਸੀ ਜ਼ਿਲ੍ਹੇ ਦੇ ਆਗੂਆਂ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਰਕਮ ਨੂੰ ਪ੍ਰਵਾਨਗੀ ਦੇਣ ਲਈ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਧੰਨਵਾਦ ਕੀਤਾ ਹੈ। ਐੱਨ. ਸੀ. ਆਗੂ ਸ਼ੇਰ ਸਿੰਘ, ਅਸ਼ਵਨੀ ਕੁਮਾਰ, ਵੈਦ ਪੁਜਾਰੀ, ਅਸ਼ਵਨੀ ਪੰਡਿਤ, ਕਰਨ ਸਿੰਘ ਤੇ ਹੋਰ ਵੀ ਪ੍ਰੈੱਸ ਕਾਨਫਰੰਸ ਦੌਰਾਨ ਮੌਜੂਦ ਸਨ।

ਇਹ ਵੀ ਪੜ੍ਹੋ : ਜਿਸ ਨੂੰ ਭਰਾ ਮੰਨ 15 ਸਾਲ ਬੰਨ੍ਹੀ ਰੱਖੜੀ, ਉਸੇ ਨਾਲ ਰਚਾਇਆ ਵਿਆਹ, ਫਿਰ ਗੁੱਸੇ 'ਚ ਪਰਿਵਾਰ ਨੇ...

ਰਵਾਇਤੀ ਤੀਰਥ ਮਾਰਗ ਇਤਿਹਾਸਕ ਤੇ ਧਾਰਮਿਕ ਮਹੱਤਵ ਰੱਖਦਾ ਹੈ। ਕੌਲ ਕੰਡੋਲੀ ਮੰਦਰ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਦਾ ਪਹਿਲਾ ਤੀਰਥ ਅਸਥਾਨ ਮੰਨਿਆ ਜਾਂਦਾ ਹੈ, ਜਦੋਂ ਕਿ ਦੇਵਾ ਮਾਈ ਵੀ ਇਸ ਰਵਾਇਤੀ ਰਸਤੇ ’ਤੇ ਇਕ ਅਹਿਮ ਧਾਰਮਿਕ ਅਸਥਾਨ ਹੈ। ਇਨ੍ਹਾਂ ਦੋਵਾਂ ਅਸਥਾਨਾਂ ਦਰਮਿਆਨ ਬੰਬਿਆਲ ’ਚ ਓਲੀ ਮਾਤਾ ਦਾ ਮੰਦਰ ਹੈ, ਜਿੱਥੇ ਸ਼ਰਧਾਲੂਆਂ ਦੀ ਸਹੂਲਤ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਲੋੜ ਮਹਿਸੂਸ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੁੰਡੇ ਨੇ ਕੈਨੇਡਾ ’ਚ ਗੱਡੇ ਝੰਡੇ, ਹਰਜੋਤ ਸਿੰਘ ਵਿਰਕ ਬਣਿਆ ਏਅਰ ਫੋਰਸ ਦਾ ਅਫ਼ਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News