ਭਾਰਤੀ ਹਵਾਈ ਫੌਜ ਦਾ ਜਹਾਜ਼ ਹੋਇਆ ਲਾਪਤਾ, 13 ਲੋਕ ਸਨ ਸਵਾਰ

06/03/2019 4:23:43 PM

ਆਸਾਮ— ਆਸਾਮ ਤੋਂ ਭਾਰਤੀ ਹਵਾਈ ਫੌਜ ਦਾ ਏ.ਐਨ-32 ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਆਸਾਮ ਦੇ ਜੋਰਹਾਟ ਤੋਂ ਉਡਾਣ ਭਰਨ ਤੋਂ ਕੁਝ ਹੀ ਮਿੰਟ ਬਾਅਦ ਜਹਾਜ਼ ਲਾਪਤਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ 'ਚ 13 ਲੋਕ ਸ਼ਾਮਲ ਸਨ, ਜਿਸ 'ਚ 8 ਕਰੂ ਮੈਂਬਰ ਅਤੇ 5 ਯਾਤਰੀ ਸਨ। ਅਧਿਕਾਰਤ ਸੂਤਰਾਂ ਮੁਤਾਬਕ ਪਿਛਲੇ ਢਾਈ ਘੰਟੇ ਵਿਚ ਏ. ਐਨ-32 ਜਹਾਜ਼ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਜਹਾਜ਼ ਨੇ ਸਵੇਰੇ 12.25 'ਤੇ ਜ਼ੋਰਹਾਟ ਤੋਂ ਉਡਾਣ ਭਰੀ ਸੀ। 


ਜਹਾਜ਼ ਅਰੁਣਾਚਲ ਪ੍ਰਦੇਸ਼ ਦੇ ਵੈਸਟ ਸਿਯਾਂਗ ਜ਼ਿਲੇ ਵਿਚ ਸਥਿਤ ਮੇਚੁਕਾ ਐਡਵਾਂਸ ਲੈਂਡਿੰਗ ਗਰਾਊਂਡ ਜਾ ਰਿਹਾ ਸੀ। ਰਸਤੇ ਵਿਚ ਦੁਪਹਿਰ 1 ਵਜੇ ਸਬੰਧਤ ਏਜੰਸੀਆਂ ਨਾਲ ਜਹਾਜ਼ ਦਾ ਸੰਪਰਕ ਟੁੱਟ ਗਿਆ, ਉਸ ਤੋਂ ਬਾਅਦ ਜਹਾਜ਼ ਨਾਲ ਕੋਈ ਸੰਪਰਕ ਕਾਇਮ ਨਹੀਂ ਹੋ ਸਕਿਆ। ਓਧਰ ਭਾਰਤੀ ਹਵਾਈ ਫੌਜ ਦੇ ਅਧਿਕਾਰੀ ਨੇ ਕਿਹਾ ਕਿ ਉਡਾਣ ਭਰਨ ਤੋਂ ਬਾਅਦ ਜਹਾਜ਼ 35 ਮਿੰਟ ਗਰਾਊਂਡ ਏਜੰਸੀਆਂ ਨਾਲ ਜਹਾਜ਼ ਸੰਪਰਕ ਵਿਚ ਸੀ। ਕਰੀਬ 1 ਵਜੇ ਤੋਂ ਬਾਅਦ ਜਹਾਜ਼ ਨਾਲ ਕੋਈ ਸੰਪਰਕ ਕਾਇਮ ਨਹੀਂ ਹੋ ਸਕਿਆ। ਜਹਾਜ਼ ਨੂੰ ਲੱਭਣ ਲਈ ਏਅਰ ਇੰਡੀਆ ਫੋਰਸ ਨੇ ਸੁਖੋਈ-30 ਲੜਾਕੂ ਜਹਾਜ਼ ਅਤੇ ਸੀ-130 ਸਪੈਸ਼ਲ ਆਪਸ ਜਹਾਜ਼ ਨੂੰ ਖੋਜ ਮਿਸ਼ਨ ਲਈ ਲਾਇਆ ਗਿਆ ਹੈ। 


Tanu

Content Editor

Related News