ਅੱਜ ਵੀ ਹਵਾਈ ਫ਼ੌਜ ਦੀ ਤਾਕਤ ਤੋਂ ਡਰਦਾ ਹੈ ਪਾਕਿਸਤਾਨ, ਹਵਾਈ ਵੀਰਾਂ ਦੀ ਬਹਾਦਰੀ ਸੁਣ ਤੁਹਾਨੂੰ ਵੀ ਹੋਵੇਗਾ ਮਾਣ

10/08/2020 11:14:09 AM

ਨੈਸ਼ਨਲ ਡੈਸਕ- ਭਾਰਤੀ ਹਵਾਈ ਫੌਜ ਅੱਜ ਯਾਨੀ ਵੀਰਵਾਰ ਨੂੰ 88ਵਾਂ ਸਥਾਪਨਾ ਦਿਵਸ ਮਨ੍ਹਾ ਰਾਹੀ ਹੈ। ਗਾਜ਼ੀਆਬਾਦ ਸਥਿਤ ਹਿੰਡਨ ਏਅਰ ਫੋਰਸ ਸਟੇਸ਼ਨ 'ਤੇ ਹਵਾਈ ਫ਼ੌਜ ਦਿਹਾੜਾ 'ਤੇ ਪ੍ਰੋਗਰਾਮ ਹੋ ਰਹੇ ਹਨ। ਹਵਾਈ ਫੌਜ ਭਾਰਤੀ ਹਥਿਆਰਬੰਦ ਫੌਜ ਦਾ ਇਕ ਅੰਗ ਹੈ, ਜੋ ਹਵਾਈ ਯੁੱਧ, ਹਵਾਈ ਸੁਰੱਖਿਆ ਅਤੇ ਹਵਾਈ ਚੌਕਸੀ ਦਾ ਮਹੱਤਵਪੂਰਨ ਕੰਮ ਦੇਸ਼ ਲਈ ਕਰਦੀ ਹੈ। ਸਵੇਰੇ 8 ਵਜੇ ਤੋਂ ਸ਼ੁਰੂ ਹੋਏ ਇਸ ਪ੍ਰੋਗਰਾਮ 'ਚ ਭਾਰਤੀ ਹਵਾਈ ਫੌਜ ਦੇ ਜਾਂਬਾਜ਼ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਹੇ ਹਨ, ਜੋ ਦੇਖਦੇ ਹੀ ਬਣਦਾ ਹੈ। ਹਿੰਡਨ ਏਅਰਫੋਰਸ ਸਟੇਸ਼ਨ 'ਤੇ ਹੋਏ ਇਸ ਪ੍ਰੋਗਰਾਮ ਕਾਰਨ ਗਾਜ਼ੀਆਬਾਦ ਸਮੇਤ ਕਈ ਹੋਰ ਇਲਾਕਿਆਂ 'ਚ ਟਰੈਫਿਕ ਰੂਟ 'ਚ ਤਬਦੀਲੀ ਕੀਤੀ ਗਈ ਸੀ। ਜਿਸ ਕਾਰਨ ਲੋਕਾਂ ਨੂੰ ਥੋੜ੍ਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

PunjabKesariਆਜ਼ਾਦੀ ਤੋਂ ਪਹਿਲਾਂ ਇਸ ਨਾਂ ਨਾਲ ਜਾਣੀ ਜਾਂਦੀ ਸੀ ਇੰਡੀਅਨ ਏਅਰਫੋਰਸ 
ਇਹ ਤਾਂ ਅਸੀਂ ਜਾਣਦੇ ਹਾਂ ਕਿ ਭਾਰਤੀ ਹਵਾਈ ਫੌਜ ਭਾਰਤੀ ਹਥਿਆਰਬੰਦ ਫੌਜ ਦਾ ਇਕ ਬਹੁਤ ਹੀ ਮਹੱਤਵਪੂਰਨ ਅੰਗ ਹੈ ਪਰ ਬਹੁਤ ਘੱਟ ਲੋਕ ਇਹ ਜਾਣਦੇ ਹੋਣਗੇ ਕਿ ਸਾਡੀ ਭਾਰਤੀ ਹਵਾਈ ਫੌਜ ਨੂੰ ਆਜ਼ਾਦੀ ਤੋਂ ਪਹਿਲਾਂ ਕਿਸੇ ਹੋਰ ਨਾਂ ਨਾਲ ਪੁਕਾਰਿਆ ਜਾਂਦਾ ਸੀ। ਜੀ ਹਾਂ ਭਾਰਤੀ ਹਵਾਈ ਫੌਜ ਨੂੰ ਪਹਿਲਾਂ ਰਾਇਲ ਇੰਡੀਅਨ ਏਅਰਫੋਰਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ। 1950 ਤੋਂ ਬਾਅਦ ਇਨ੍ਹਾਂ 'ਚੋਂ ਰਾਇਲ ਸ਼ਬਦ ਹਟਾ ਕੇ ਇੰਡੀਅਨ ਏਅਰਫੋਰਸ ਕਰ ਦਿੱਤਾ ਗਿਆ।

PunjabKesariਫੌਜ ਦੀ ਤਾਕਤ ਤੋਂ ਅੱਜ ਤੱਕ ਡਰਦਾ ਹੈ ਪਾਕਿਸਤਾਨ
ਦੱਸਣਯੋਗ ਹੈ ਕਿ ਸਾਲ 1965 'ਚ ਛਿੜੇ ਭਾਰਤ-ਪਾਕਿ ਯੁੱਧ ਦੌਰਾਨ ਭਾਰਤੀ ਹਵਾਈ ਫੌਜ ਦੀ ਸਮਰੱਥਾ ਪਾਕਿਸਤਾਨ ਦੇ ਅੱਗੇ ਥੋੜ੍ਹੀ ਘੱਟ ਸੀ ਪਰ ਭਾਰਤੀ ਹਵਾਈ ਫੌਜ ਨੇ ਪਾਕਿਸਤਾਨੀ ਹਮਲੇ ਨੂੰ ਇਸ ਕਦਰ ਨਸ਼ਟ ਕੀਤਾ ਕਿ ਪਾਕਿਸਤਾਨ ਅੱਜ ਤੱਕ ਡਰਦਾ ਹੈ। 1971 ਭਾਰਤ-ਪਾਕਿ ਯੁੱਧ 'ਚ ਤਾਂ ਏਅਰਫੋਰਸ ਨੇ ਅਜਿਹੀ ਮਿਸਾਲ ਪੇਸ਼ ਕੀਤੀ, ਜਿਸ ਦਾ ਉਦਾਹਰਣ ਅੱਜ ਵੀ ਦਿੱਤਾ ਜਾਂਦਾ ਹੈ। ਇਸ ਯੁੱਧ ਦੌਰਾਨ ਭਾਰਤੀ ਹਵਾਈ ਫੌਜ ਨੇ 29 ਪਾਕਿਸਤਾਨੀ ਟੈਂਕਾਂ, 40 ਏ.ਪੀ.ਸੀ. ਅਤੇ ਇਕ ਟਰੇਨ ਨੂੰ ਤਬਾਹ ਕਰ ਦਿੱਤਾ ਸੀ।

PunjabKesariਹੁਣ ਤੱਕ 4 ਯੁੱਧ ਲੜ ਚੁਕੀ ਹੈ ਹਵਾਈ ਫੌਜ
ਭਾਰਤ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਭਾਰਤੀ ਹਵਾਈ ਫੌਜ ਚਾਰ ਯੁੱਧ ਲੜ ਚੁਕੀ ਹੈ, ਜਿਸ 'ਚ 3 ਪਾਕਿਸਤਾਨ ਅਤੇ ਇਕ ਚੀਨ ਨਾਲ ਲੜਿਆ ਗਿਆ ਹੈ। ਭਾਰਤੀ ਹਵਾਈ ਫੌਜ ਦੇ ਬੇੜੇ 'ਚ ਸੁਖੋਈ-30 ਐੱਮ.ਕੇ.ਆਈ., ਮਿਰਾਜ-2000, ਮਿਗ-29, ਮਿਗ-27, ਮਿਗ-21 ਅਤੇ ਜਗੁਆਰ ਫਾਈਟਰ ਪਲੇਨ ਹੈ, ਜਦੋਂ ਕਿ ਹੈਲੀਕਾਪਟਰ ਸ਼੍ਰੇਣੀ 'ਚ ਐੱਮ.ਆਈ.-25/35, ਐੱਮ.ਆਈ.-26, ਐੱਮ.ਆਈ.-17, ਚੇਤਕ ਅਤੇ ਚੀਤਾ ਹੈਲੀਕਾਪਟਰ ਹਨ, ਉੱਥੇ ਹੀ ਟਰਾਂਸਪੋਰਟ ਏਅਰਕ੍ਰਾਫਟ 'ਚ ਸੀ-130 ਜੇ, ਸੀ-17 ਗਲੋਬਮਾਸਟਰ, ਆਈ.ਐੱਲ.-76, ਏ.ਏ.-32 ਅਤੇ ਬੋਇੰਗ 737 ਵਰਗੇ ਪਲੇਨ ਸ਼ਾਮਲ ਹਨ।


DIsha

Content Editor

Related News