ਗਗਨਯਾਨ ਮਿਸ਼ਨ ਨੂੰ ਲੈ ਕੇ ਬੋਲੇ ਇਸਰੋ ਚੀਫ, 2021 ਤਕ ਪੁਲਾੜ 'ਚ ਮਨੁੱਖ ਭੇਜੇਗਾ ਭਾਰਤ

09/21/2019 7:50:57 PM

ਭੁਵਨੇਸ਼ਵਰ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਪ੍ਰਧਾਨ ਕੇ. ਸਿਵਨ ਨੇ ਸ਼ਨੀਵਾਰਨੂੰ ਕਿਹਾ ਕਿ ਦੇਸ਼ ਦਸੰਬਰ 2021 ਤਕ ਮਨੁੱਖ ਨੂੰ ਪੁਲਾੜ 'ਚ ਭੇਜਣ ਦੇ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਦਰਯਾਨ-2 ਦੇ 'ਲੈਂਡਰ' ਵਿਕਰਮ ਨੂੰ ਚੰਦਰਮਾ ਦੀ ਸਤਾਹ 'ਤੇ 'ਸਾਫਟ ਲੈਂਡਿੰਗ' ਕਰਵਾਉਣ ਦੀ ਇਸਰੋ ਦੀ ਯੋਜਨਾ ਬੇਸ਼ੱਕ ਪੂਰੀ ਨਹੀਂ ਹੋ ਸਕੀ ਹੋਵੇ ਪਰ ਇਸ ਦਾ 'ਗਗਨਯਾਨ' ਮਿਸ਼ਨ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ 'ਚੰਦਰਮਾ ਮਿਸ਼ਨ ਦੀ ਸਾਰੀ ਤਕਨੀਕੀ ਸਾਫਟ ਲੈਂਡਿੰਗ ਨੂੰ ਛੱਡ ਕੇ ਸਟੀਕ ਸਾਬਿਤ ਹੋਈ ਹੈ।' ਕੀ ਇਹ ਸਫਲ ਨਹੀਂ ਹੈ।

ਸਿਵਨ ਨੇ ਆਈ.ਆਈ.ਟੀ. ਭੁਵਨੇਸ਼ਵਰ ਦੇ ਅੱਠਵੇਂ ਦੀਸ਼ਾਂਤ ਸਮਾਗਮ ਨੂੰ ਸੰਬੋਧਿਤ ਕਰਦੋ ਹੋਏ ਕਿਹਾ, 'ਦਸੰਬਰ 2020 ਤਕ ਸਾਡੇ ਕੋਲ ਮਨੁੱਖੀ ਜਹਾਜ਼ ਦਾ ਪਹਿਲਾਂ ਮਨੁੱਖੀ ਰਹਿਤ ਮਿਸ਼ਨ ਹੋਵੇਗਾ। ਅਸੀਂ ਦੂਜੇ ਮਨੁੱਖ ਰਹਿਤ ਮਨੁੱਖੀ ਪੁਲਾੜ ਜਹਾਜ ਦਾ ਟੀਚਾ ਜੁਲਾਈ 2021 ਤਕ ਰੱਖਿਆ ਹੈ।'  ਇਸਰੋ ਪ੍ਰਮੁੱਖ ਨੇ ਕਿਹਾ, 'ਦਸੰਬਰ 2021 ਤਕ ਪਹਿਲਾ ਭਾਰਤੀ ਸਾਡੇ ਆਪਣੇ ਰਾਕੇਟ ਵੱਲੋਂ ਲਿਜਾਇਆ ਜਾਵੇਗਾ... ਇਹ ਸਾਡਾ ਟੀਚਾ ਹੈ ਜਿਸ 'ਤੇ ਇਸਰੋ ਕੰਮ ਕਰ ਰਿਹਾ ਹੈ।' ਉਨ੍ਹਾਂ ਕਿਹਾ, ''ਭਾਰਤ ਲਈ ਗਗਨਯਾਨ ਮਿਸ਼ਨ ਬਹੁਤ ਅਹਿਮ ਹੈ ਕਿਉਂਕਿ ਇਹ ਦੇਸ਼ ਦੀ ਵਿਗਿਆਨ ਤੇ ਤਕਨੀਕੀ ਸਮਰੱਥਾ ਨੂੰ ਬੜਾਵਾ ਦੇਵੇਗਾ। ਇਸ ਲਈ ਅਸੀਂ ਇਕ ਨਵੇਂ ਟੀਚੇ 'ਤੇ ਕੰਮ ਕਰ ਰਹੇ ਹਾਂ।''


Inder Prajapati

Content Editor

Related News