‘ਵਰਲਡ ਟ੍ਰੈਵਲ ਮਾਰਕੀਟ-2022’ ਲੰਡਨ ’ਚ 7 ਤੋਂ 9 ਨਵੰਬਰ ਤੱਕ, ਭਾਰਤ ਲਏਗਾ ਹਿੱਸਾ

Saturday, Nov 05, 2022 - 07:33 PM (IST)

ਜੈਤੋ (ਪਰਾਸ਼ਰ) : ਭਾਰਤ ਸਰਕਾਰ ਦਾ ਸੈਰ-ਸਪਾਟਾ ਮੰਤਰਾਲਾ 7 ਤੋਂ 9 ਨਵੰਬਰ ਤੱਕ ਲੰਡਨ ਵਿਖੇ ਵਿਸ਼ਵ ਟ੍ਰੈਵਲ ਮਾਰਕੀਟ-2022, ਜੋ ਸਭ ਤੋਂ ਵੱਡੀਆਂ ਅੰਤਰਰਾਸ਼ਟਰੀ ਯਾਤਰਾ ਪ੍ਰਦਰਸ਼ਨੀਆਂ 'ਚੋਂ ਇਕ ਹੈ, ’ਚ ਹਿੱਸਾ ਲਏਗਾ। ਇਸ ਸਾਲ ਦੀ ਪ੍ਰਦਰਸ਼ਨੀ ਦਾ ਥੀਮ ‘ਦਿ ਫਿਊਚਰ ਆਫ਼ ਟ੍ਰੈਵਲ ਸਟਾਰਟ ਨਾਓ’ ਹੈ। ਵਿਦੇਸ਼ੀ ਸੈਲਾਨੀਆਂ ਲਈ ਦੇਸ਼ ਦੇ ਮੁੜ ਖੁੱਲ੍ਹਣ ਨਾਲ ਲਗਭਗ 2 ਸਾਲ ਬਾਅਦ ਭਾਰਤ ਦੀ ਭਾਈਵਾਲੀ ਖਾਸ ਤੌਰ ’ਤੇ ਮਹੱਤਵਪੂਰਨ ਹੈ। ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਤੋਂ ਬਾਅਦ ਦੇਸ਼ ਅੰਤਰਰਾਸ਼ਟਰੀ ਸੈਲਾਨੀਆਂ ਲਈ ਤਿਆਰ ਹੈ। ਇਸ ਸਾਲ ਭਾਰਤੀ ਵਫ਼ਦ ਦੀ ਅਗਵਾਈ ਅਰਵਿੰਦ ਸਿੰਘ ਸਕੱਤਰ (ਸੈਰ-ਸਪਾਟਾ) ਭਾਰਤ ਸਰਕਾਰ ਕਰ ਰਹੇ ਹਨ। ਇਸ ਵਿੱਚ ਰਾਕੇਸ਼ ਵਰਮਾ ਵਧੀਕ ਸਕੱਤਰ ਅਤੇ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਤੁਰਕੀ ਦੀ ਜੇਲ੍ਹ 'ਚੋਂ 17 ਪੰਜਾਬੀਆਂ ਨੂੰ ਕਰਵਾਇਆ ਰਿਹਾਅ

ਜਿਵੇਂ ਕਿ ਭਾਰਤ ਭਵਿੱਖ ਵਿੱਚ ਸੈਰ-ਸਪਾਟਾ ਖੇਤਰ 'ਚ ਵੱਡੇ ਪੱਧਰ 'ਤੇ ਵਿਕਾਸ ਲਈ ਤਿਆਰੀ ਕਰ ਰਿਹਾ ਹੈ, ਇਹ ਦੌਰਾ ਭਾਰਤ ਸਰਕਾਰ ਦੇ ਵਫ਼ਦ ਨੂੰ ਨਿਵੇਸ਼ ਦੇ ਮੌਕਿਆਂ ਅਤੇ ਸੰਭਾਵਨਾਵਾਂ ਨੂੰ ਦਿਖਾਉਣ ਦਾ ਮੌਕਾ ਪ੍ਰਦਾਨ ਕਰੇਗਾ, ਜੋ ਭਾਰਤ ਵਿਸ਼ਵ ਨਿਵੇਸ਼ਕਾਂ ਨੂੰ ਪੇਸ਼ ਕਰਦਾ ਹੈ। ਭਾਰਤ ਜੀ-20 ਪ੍ਰੈਜ਼ੀਡੈਂਸੀ ਲਈ ਵੀ ਤਿਆਰੀ ਕਰ ਰਿਹਾ ਹੈ, ਜੋ ਕਿ 1 ਦਸੰਬਰ 2022 ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਦੀ ਪ੍ਰਧਾਨਗੀ ਹੇਠ ਦੇਸ਼ ਦੇ 55 ਸ਼ਹਿਰਾਂ ਵਿੱਚ 200 ਤੋਂ ਵੱਧ ਮੀਟਿੰਗਾਂ ਦੀ ਮੇਜ਼ਬਾਨੀ ਕਰਨ ਦੀ ਉਮੀਦ ਹੈ। ਜੀ-20 ਪ੍ਰੈਜ਼ੀਡੈਂਸੀ ਭਾਰਤ ਦੇ ਸੈਰ-ਸਪਾਟਾ ਖੇਤਰ ਨੂੰ ਭਾਰਤ ਦੀਆਂ ਸੈਰ-ਸਪਾਟਾ ਪੇਸ਼ਕਸ਼ਾਂ ਨੂੰ ਉਜਾਗਰ ਕਰਨ ਅਤੇ ਵਿਸ਼ਵ ਪੱਧਰ 'ਤੇ ਭਾਰਤ ਦੀ ਸੈਰ-ਸਪਾਟਾ ਸਫਲਤਾ ਦੀਆਂ ਕਹਾਣੀਆਂ ਨੂੰ ਸਾਂਝਾ ਕਰਨ ਦਾ ਵਿਲੱਖਣ ਮੌਕਾ ਪ੍ਰਦਾਨ ਕਰੇਗੀ। ਸੈਰ-ਸਪਾਟਾ ਮੰਤਰਾਲੇ ਦਾ ਉਦੇਸ਼ ਸੈਰ-ਸਪਾਟਾ ਖੇਤਰ ਨੂੰ ਨਵੀਆਂ ਉਚਾਈਆਂ 'ਤੇ ਲਿਜਾਣਾ ਹੈ, ਖਾਸ ਤੌਰ 'ਤੇ ਕੋਵਿਡ ਮਹਾਮਾਰੀ ਤੋਂ ਬਾਅਦ ਅਤੇ 2030 ਸਸਟੇਨੇਬਲ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਤਬਦੀਲੀ ਨੂੰ ਤੇਜ਼ ਕਰਨਾ ਹੈ।

ਇਹ ਵੀ ਪੜ੍ਹੋ : ਖਾਲਿਸਤਾਨ ਪੱਖੀ ਚਾਵਲਾ ਨੇ ਕੀਤਾ ਦਾਅਵਾ- ਸੂਰੀ ਤੋਂ ਬਾਅਦ ਹੁਣ ਇਹ ਹਿੰਦੂ ਨੇਤਾ ਹਨ ਅਗਲਾ ਨਿਸ਼ਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News