ਭਾਰਤ ਬਿ੍ਰਟੇਨ ਦੀ ਅਗਵਾਈ ਵਾਲੇ ਆਨਲਾਈਨ ਗਲੋਬਲ ਟੀਕਾ ਸੰਮੇਲਨ ''ਚ ਹੋਵੇਗਾ ਸ਼ਾਮਲ
Thursday, Jun 04, 2020 - 02:56 AM (IST)
ਲੰਡਨ - ਭਾਰਤ ਬਿ੍ਰਟੇਨ ਦੀ ਅਗਵਾਈ ਵਾਲੇ ਆਨਲਾਈਨ ਗਲੋਬਲ ਟੀਕਾ ਸੰਮੇਲਨ ਵਿਚ ਵੀਰਵਾਰ ਨੂੰ ਹਿੱਸਾ ਲਵੇਗਾ। ਪ੍ਰੋਗਰਾਮ ਦੀ ਮੇਜ਼ਬਾਨੀ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕਰਨਗੇ। ਸੰਮੇਲਨ ਦੇ ਆਯੋਜਕਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਕ ਉੱਚ ਪੱਧਰੀ ਭਾਰਤੀ ਨੁਮਾਇੰਦਿਆਂ ਦਾ ਦਲ ਆਨਲਾਈਨ ਜਾਂ ਪਹਿਲਾਂ ਤੋਂ ਰਿਕਾਰਡ ਕੀਤੇ ਗਏ ਸੰਦੇਸ਼ਾਂ ਦੇ ਜ਼ਰੀਏ ਵਿਚ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਇਸ ਵਿਚ ਘਟੋਂ-ਘੱਟ 35 ਰਾਸ਼ਟਰੀ ਪ੍ਰਮੁੱਖ ਜਾਂ ਸ਼ਾਸਨ ਪ੍ਰਮੁੱਖ ਹਿੱਸਾ ਲੈਣਗੇ। ਇਸ ਸੰਮੇਲਨ ਦਾ ਮਕਸਦ ਵੈਕਸੀਨ ਅਲਾਇੰਸ 'ਗਾਵੀ' ਲਈ 7.4 ਅਰਬ ਡਾਲਰ ਜੁਟਾਉਣਾ ਹੈ। ਇਹ ਆਉਣ ਵਾਲੀਆਂ ਪੀੜੀਆਂ ਦੇ ਟੀਕੇ ਦੇ ਜ਼ਰੀਏ ਸੁਰੱਖਿਅਤ ਕਰਨ ਦੇ ਹੋਰ ਸੰਸਾਧਨ ਜਿਹਾ ਹੈ।
ਦੱਖਣੀ ਏਸ਼ੀਆ ਅਤੇ ਕਾਮਨਵੈਲਥ ਲਈ ਬਿ੍ਰਟੇਨ ਦੇ ਮੰਤਰੀ ਲਾਰਡ ਤਾਰਿਕ ਅਹਿਮਦ ਨੇ ਆਖਿਆ ਕਿ ਭਾਰਤ ਤੋਂ ਸਾਨੂੰ ਬੇਹੱਦ ਸਕਾਰਾਤਮਕ ਪ੍ਰਤੀਕਿਰਿਆ ਮਿਲੀ ਹੈ। ਗਾਵੀ ਵਿਚ ਭਾਰਤ ਦੀ ਹਿੱਸੇਦਾਰੀ ਅਤੇ ਟੀਕੇ ਨੂੰ ਸਮਰਥਨ ਨੂੰ ਕਿਸੇ ਵੀ ਤਰ੍ਹਾਂ ਤੋਂ ਘੱਟ ਨਹੀਂ ਅੰਕਿਆ ਜਾ ਸਕਦਾ ਅਤੇ ਅਸੀਂ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ। ਪਾਕਿਸਤਾਨੀ ਮੂਲ ਦੇ ਬਿ੍ਰਟੇਨ ਦੇ ਮੰਤਰੀ ਨੇ ਕਿਹਾ ਕਿ ਇਹ ਤੱਥ ਹੈ ਕਿ ਦੁਨੀਆ ਭਰ ਦੇ ਟੀਕਿਆਂ ਦਾ 50 ਫੀਸਦੀ ਉਤਪਾਦਨ ਵਿਚ ਹੁੰਦਾ ਹੈ, ਜੋ ਇਸ ਨੂੰ ਉਸ ਖੇਤਰ ਵਿਚ ਇਕ ਅਹਿਮ ਹਿੱਸੇਦਾਰ ਬਣਾਉਂਦਾ ਹੈ। ਵੈਕਸੀਨ ਅਲਾਇੰਸ ਗਾਵੀ ਸੰਯੁਕਤ ਰਾਸ਼ਟਰ ਸਮਰਥਿਤ ਇਕ ਸੰਗਠਨ ਹੈ ਜੋ ਦੁਨੀਆ ਭਰ ਵਿਚ ਟੀਕਾਕਰਣ ਦਾ ਤਾਲਮੇਲ ਕਰਦਾ ਹੈ।