ਭਾਰਤ ਨੂੰ ਮਿਲੇਗਾ ਆਪਣਾ ਪਹਿਲਾ ਜੈੱਟ ਇੰਜਣ !

Thursday, Sep 11, 2025 - 11:48 AM (IST)

ਭਾਰਤ ਨੂੰ ਮਿਲੇਗਾ ਆਪਣਾ ਪਹਿਲਾ ਜੈੱਟ ਇੰਜਣ !

ਨੈਸ਼ਨਲ ਡੈਸਕ : ਭਾਰਤ ਜਲਦੀ ਹੀ ਆਪਣਾ ਪਹਿਲਾ ਜੈੱਟ ਇੰਜਣ ਬਣਾਉਣ ਵੱਲ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਫਰਾਂਸ ਦੀ ਮਸ਼ਹੂਰ ਕੰਪਨੀ ਸੈਫਰਾਨ (Safran S.A.) ਤੇ ਭਾਰਤ ਦਾ ਗੈਸ ਟਰਬਾਈਨ ਰਿਸਰਚ ਐਸਟੈਬਲਿਸਮੈਂਟ (GTRE), ਜੋ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੇ ਅਧੀਨ ਕੰਮ ਕਰਦਾ ਹੈ, ਜਿਸ ਮਿਲ ਕੇ ਇੱਕ ਨਵਾਂ ਜੈੱਟ ਇੰਜਣ ਤਿਆਰ ਕਰਨਗੇ।
ਇਹ ਪ੍ਰੋਜੈਕਟ ਅਡਵਾਂਸਡ ਮੀਡਿਅਮ ਕੌਂਬੈਟ ਏਅਰਕ੍ਰਾਫਟ (AMCA) ਲਈ ਬਣਾਇਆ ਜਾ ਰਿਹਾ ਹੈ, ਜਿਸ 'ਚ 120 ਕਿਲੋ ਨਿਊਟਨ ਤਾਕਤ ਵਾਲਾ ਇੰਜਣ ਹੋਵੇਗਾ। 12 ਸਾਲਾਂ ਵਿੱਚ ਇਸਦੀ ਤਾਕਤ ਵਧਾ ਕੇ 140 ਕਿਲੋ ਨਿਊਟਨ ਤੱਕ ਕੀਤੀ ਜਾਵੇਗੀ।
ਇੰਜਣ ਪੂਰੀ ਤਰ੍ਹਾਂ ਭਾਰਤੀ ਬੌਧਿਕ ਸੰਪਦਾ ਅਧਿਕਾਰ (IPR) ਤਹਿਤ ਵਿਕਸਿਤ ਹੋਵੇਗਾ ਤੇ ਕ੍ਰਿਸਟਲ ਬਲੇਡ ਤਕਨਾਲੋਜੀ ਸਮੇਤ ਸਾਰੀ ਤਕਨਾਲੋਜੀ DRDO ਨੂੰ ਟ੍ਰਾਂਸਫਰ ਕੀਤੀ ਜਾਵੇਗੀ। ਇਹ ਬਲੇਡ ਉੱਚ ਤਾਪਮਾਨ ਅਤੇ ਦਬਾਅ ਨੂੰ ਸਹਿਣ ਵਿੱਚ ਸਭ ਤੋਂ ਅਗੇ ਹਨ। ਇਸ ਪ੍ਰੋਜੈਕਟ ਦੇ ਤਹਿਤ 9 ਪ੍ਰੋਟੋਟਾਈਪ ਇੰਜਣ ਤਿਆਰ ਕੀਤੇ ਜਾਣਗੇ। ਸ਼ੁਰੂਆਤੀ ਦੌਰ ਵਿੱਚ ਇਹ ਇੰਜਣ 120 KN ਤਾਕਤ ਦੇ ਹੋਣਗੇ ਅਤੇ ਬਾਅਦ ਵਿੱਚ 140 KN ਤੱਕ ਅੱਪਗ੍ਰੇਡ ਹੋਣਗੇ।
ਇਹ ਪ੍ਰੋਜੈਕਟ ਲੰਮੇ ਸਮੇਂ ਤੋਂ ਰੁਕਿਆ ਪਿਆ ਸੀ ਪਰ ਹੁਣ ਮੋਦੀ ਸਰਕਾਰ ਨੇ ਇਸਨੂੰ ਅੱਗੇ ਵਧਾਉਣ ਲਈ ਮਨਜ਼ੂਰੀ ਦੇਣ ਦਾ ਫੈਸਲਾ ਕਰ ਲਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸੰਕੇਤ ਦਿੱਤਾ ਕਿ ਭਾਰਤ ਜਲਦੀ ਹੀ ਲੜਾਕੂ ਜਹਾਜ਼ਾਂ ਲਈ ਇੰਜਣ ਵਿਕਸਿਤ ਕਰਨ ਦੀ ਮੁਹਿੰਮ ਸ਼ੁਰੂ ਕਰੇਗਾ। ਇਸ ਪ੍ਰੋਜੈਕਟ ਨਾਲ ਟਾਟਾ, L&T, ਅਦਾਨੀ ਡਿਫੈਂਸ ਵਰਗੀਆਂ ਭਾਰਤੀ ਕੰਪਨੀਆਂ ਵੀ ਜੋੜੀਆਂ ਜਾਣਗੀਆਂ। ਇਸ ਨਾਲ ਭਾਰਤ ਸਿਰਫ ਜਹਾਜ਼ ਹੀ ਨਹੀਂ ਬਣਾਏਗਾ, ਸਗੋਂ ਇੰਜਣ ਦੇ ਮਾਮਲੇ ਵਿੱਚ ਵੀ ਅਮਰੀਕਾ, ਰੂਸ, ਫਰਾਂਸ ਅਤੇ ਬ੍ਰਿਟੇਨ ਵਰਗੇ ਮਲਕਾਂ ਦੀ ਕਤਾਰ ਵਿੱਚ ਖੜ੍ਹਾ ਹੋ ਜਾਵੇਗਾ। ਅਜੇ ਤੱਕ ਭਾਰਤ ਨੇ ਆਪਣੇ ਜਹਾਜ਼ਾਂ ਲਈ GE (ਅਮਰੀਕੀ ਕੰਪਨੀ) ਦੇ ਇੰਜਣ ਵਰਤੇ ਹਨ ਪਰ ਪੂਰੀ ਤਕਨਾਲੋਜੀ ਟ੍ਰਾਂਸਫਰ ਨਹੀਂ ਮਿਲੀ। ਹੁਣ ਫਰਾਂਸ ਨਾਲ ਇਹ ਸਹਿਯੋਗ ਭਾਰਤ ਦੀ ਰੱਖਿਆ ਸਮਰੱਥਾ ਲਈ ਗੇਮ ਚੇਂਜਰ ਸਾਬਤ ਹੋ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Shubam Kumar

Content Editor

Related News