17 ਸਤੰਬਰ ਨੂੰ ਬਦਲ ਜਾਵੇਗਾ ਭਾਰਤ ਦਾ ਪ੍ਰਧਾਨ ਮੰਤਰੀ ! ਕੀ ਮੋਦੀ ਦੇਣਗੇ ਅਸਤੀਫਾ
Friday, Jul 11, 2025 - 06:25 PM (IST)

ਨੈਸ਼ਨਲ ਡੈਸਕ : ਨਾਗਪੁਰ ਵਿਚ ਬੁੱਧਵਾਰ ਨੂੰ ਹੋਏ ਇੱਕ ਕਿਤਾਬ ਰਿਲੀਜ਼ ਸਮਾਗਮ ਦੌਰਾਨ ਆਰਐੱਸਐੱਸ ਮੁਖੀ ਮੋਹਨ ਭਾਗਵਤ ਵੱਲੋਂ ਦਿੱਤੇ ਬਿਆਨ ਨੇ ਸਿਆਸਤ ਭਖਾ ਦਿੱਤੀ ਹੈ। ਰਾਸ਼ਟਰੀ ਸਵੈਮ ਸੇਵ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਅੱਜ ਇਕ ਸਮਾਗਮ 'ਚ ਕਿਹਾ ਕਿ 75 ਸਾਲ ਦੀ ਉਮਰ ਹੋਣ ਤੋਂ ਬਾਅਦ ਦੂਜਿਆਂ ਨੂੰ ਵੀ ਮੌਕਾ ਦੇਣਾ ਚਾਹੀਦਾ। ਜਦੋਂ ਤੁਹਾਨੂੰ 75 ਸਾਲ ਪੂਰੇ ਹੋਣ 'ਤੇ ਸ਼ਾਲ ਦਿੱਤਾ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਸਾਡੀ ਉਮਰ ਹੋ ਚੁੱਕੀ ਹੈ, ਹੁਣ ਥੋੜ੍ਹਾ ਕਿਨਾਰੇ ਹੋ ਜਾਣਾ ਚਾਹੀਦਾ।
ਇਹ ਵੀ ਪੜ੍ਹੋ...ਲੱਖਾਂ ਮਰੀਜ਼ਾਂ ਨੂੰ ਮਿਲੇਗੀ ਰਾਹਤ ! ਕੈਂਸਰ ਤੇ HIV ਦੀਆਂ ਦਵਾਈਆਂ ਹੋਣਗੀਆਂ ਸਸਤੀਆਂ
ਭਾਗਵਤ ਦੇ ਇਸ ਬਿਆਨ ਨੂੰ ਲੈ ਕੇ ਵਿਰੋਧੀ ਧਿਰ ਨੇ ਤੁਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇਤਾ ਸ਼ਮਾ ਮੁਹੰਮਦ ਨੇ ਯਾਦ ਦਿਲਾਇਆ ਕਿ ਭਾਜਪਾ ਨੇ ਪਿਛਲੇ ਸਾਲਾਂ 'ਚ ਮੁਰਲੀ ਮਨੋਹਰ ਜੋਸ਼ੀ, ਲਾਲ ਕ੍ਰਿਸ਼ਨ ਅਡਵਾਨੀ ਅਤੇ ਹੋਰ ਸੀਨੀਅਰ ਨੇਤਾਵਾਂ ਨੂੰ 75 ਸਾਲ ਦੀ ਉਮਰ ਪੂਰੀ ਹੋਣ 'ਤੇ ਮਾਰਗਦਰਸ਼ਕ ਮੰਡਲ 'ਚ ਭੇਜ ਕੇ ਐਕਟਿਵ ਰਾਜਨੀਤੀ ਤੋਂ ਹਟਾ ਦਿੱਤਾ ਸੀ। ਹੁਣ ਜਦ ਮੋਦੀ ਜੀ 17 ਸਤੰਬਰ 2025 ਨੂੰ 75 ਦੇ ਹੋਣਗੇ, ਕੀ ਉਹ ਵੀ ਆਪਣੇ ਤੇ ਇਹੀ ਨਿਯਮ ਲਾਗੂ ਕਰਨਗੇ?
ਇਹ ਵੀ ਪੜ੍ਹੋ...ਦੇਸ਼ ਭਰ ਦੀਆਂ 20 ਥਾਵਾਂ 'ਤੇ ਫਲੈਸ਼ ਹੜ੍ਹ ਦਾ ਖ਼ਤਰਾ ! ਇਨ੍ਹਾਂ ਸੂਬਿਆਂ 'ਚ ਸਥਿਤੀ ਗੰਭੀਰ
ਇਸੇ ਤਰ੍ਹਾਂ ਸ਼ਿਵ ਸੈਨਾ (ਊਧਵ ਗਰੁੱਪ) ਦੇ ਸੰਜੇ ਰਾਉਤ ਨੇ ਵੀ ਭਾਜਪਾ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ "ਜਿਸ ਤਰੀਕੇ ਨਾਲ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਵਰਗੇ ਆਗੂਆਂ ਨੂੰ ਹਟਾਇਆ ਗਿਆ ਸੀ, ਹੁਣ ਦੇਖਣਾ ਇਹ ਹੋਵੇਗਾ ਕਿ ਕੀ ਮੋਦੀ ਆਪਣੇ ਤੇ ਇਹੀ ਮਾਪਦੰਡ ਲਾਗੂ ਕਰਦੇ ਹਨ ਜਾਂ ਨਹੀਂ।"
ਇਹ ਵੀ ਪੜ੍ਹੋ...300 ਸਕੂਲਾਂ ਨੂੰ ਜਾਰੀ ਹੋ ਗਿਆ ਨੋਟਿਸ ! ਸਕੂਲ ਪ੍ਰਸ਼ਾਸਨ 'ਚ ਹਫੜਾ-ਦਫੜੀ
ਰਾਉਤ ਨੇ ਇਹ ਵੀ ਦੱਸਿਆ ਕਿ ਮਾਰਚ 2024 'ਚ ਨਾਗਪੁਰ 'ਚ ਹੋਈ ਮੋਦੀ ਦੀ ਆਰਐਸਐਸ ਦਫ਼ਤਰ ਦੀ ਫੇਰੀ ਵੀ ਇਸ ਚਰਚਾ ਨਾਲ ਜੁੜੀ ਹੋ ਸਕਦੀ ਹੈ। ਕਾਂਗਰਸ ਨੇਤਾ ਅਭਿਸ਼ੇਕ ਸਿੰਘਵੀ ਨੇ ਵੀ ਤੰਜ਼ ਕੱਸਦੇ ਹੋਏ ਕਿਹਾ ਕਿ "ਪਹਿਲਾਂ ਨਿਯਮ ਲਾਗੂ ਕਰਦੇ ਹਨ, ਫਿਰ ਆਪ ਉਨ੍ਹਾਂ ਤੋਂ ਬਚਦੇ ਹਨ।" ਉਨ੍ਹਾਂ ਨੇ ਭਾਜਪਾ ਤੇ ਦੋਹਰੇ ਮਾਪਦੰਡ ਵਰਤਣ ਦਾ ਦੋਸ਼ ਲਾਇਆ।
ਇਹ ਵੀ ਪੜ੍ਹੋ...3,00,00,000 ਰੁਪਏ ਦਾ ਚਿਕਨ ਖਾਣਗੇ ਕੁੱਤੇ, ਨਿਗਮ ਦਾ ਵੱਡਾ ਫ਼ੈਸਲਾ
ਇਨ੍ਹਾਂ ਸਾਰੀਆਂ ਚਰਚਾਵਾਂ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੁਰਾਣੀ ਟਿੱਪਣੀ ਵੀ ਫਿਰ ਤੋਂ ਚਰਚਾ 'ਚ ਆ ਗਈ ਹੈ, ਜਿੱਥੇ ਉਨ੍ਹਾਂ ਮਈ 2023 'ਚ ਕਿਹਾ ਸੀ ਕਿ ਭਾਜਪਾ ਦੇ ਸੰਵਿਧਾਨ 'ਚ 75 ਸਾਲ 'ਤੇ ਰਿਟਾਇਰਮੈਂਟ ਦੀ ਕੋਈ ਲੋੜ ਨਹੀਂ ਹੈ ਅਤੇ ਮੋਦੀ 2029 ਤੱਕ ਅਗਵਾਈ ਕਰਦੇ ਰਹਿਣਗੇ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ 75 ਸਾਲ ਦੀ ਉਮਰ ਦੀ ਸੀਮਾ ਤੇ ਰਾਜਨੀਤੀਕ ਨਿਯਮਾਂ ਦੀ ਪਾਲਣਾ ਮੋਦੀ ਆਪਣੇ ਉੱਤੇ ਕਰਦੇ ਹਨ ਜਾਂ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8