ਕਤਰ ''ਤੇ ਬੈਨ ਨਾਲ ਭਾਰਤ ਨੂੰ ਹੋਵੇਗਾ ਇਹ ਫਾਇਦਾ

Tuesday, Jun 06, 2017 - 08:38 PM (IST)

ਨਵੀਂ ਦਿੱਲੀ— ਸਾਊਦੀ ਅਰਬ ਅਮੀਰਾਤ ਸਮੇਤ ਕੁਝ ਦੇਸ਼ਾਂ ਨੇ ਕਤਰ 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਦੇਸ਼ਾਂ ਦਾ ਦੋਸ਼ ਹੈ ਕਿ ਕਤਰ ਅੱਤਵਾਦ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਸ ਵਿਵਾਦ ਦਾ ਅਸਰ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਤੇ ਪਵੇਗਾ। ਪਰ ਇਸ ਵਿਵਾਦ ਨਾਲ ਭਾਰਤ ਨੂੰ ਕੁਝ ਫਾਇਦਾ ਹੋ ਸਕਦਾ ਹੈ। ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਨਾਲ ਕੱਚੇ ਤੇਲ ਦੇ ਰੇਟ 'ਚ ਗਿਰਾਵਟ ਆ ਸਕਦੀ ਹੈ। 
ਬਜ਼ਾਰ 'ਚ ਚਿੰਤਾ ਹੈ ਕਿ ਇਸ ਵਿਵਾਦ ਦੇ ਕਾਰਨ ਓਪੇਕ ਦੇਸ਼ ਕੱਚੇ ਤੇਲ ਦੇ ਉਤਪਾਦਨ 'ਚ ਇਜ਼ਾਫਾ ਕਰ ਸਕਦੇ ਹਨ ਕਿਉਂਕਿ ਅਮਰੀਕਾ ਨੇ ਵੀ ਆਪਣੇ ਕਰੂਡ ਪ੍ਰੋਡਕਸ਼ਨ 'ਚ ਵਾਧਾ ਕੀਤਾ ਹੈ। ਅਮਰੀਕਾ 'ਚ ਉਤਪਾਦਨ ਵਧਣ ਦੇ ਕਾਰਨ ਪਹਿਲਾਂ ਹੀ ਕੱਚੇ ਤੇਲ 'ਚ ਗਿਰਾਵਟ ਦਾ ਦੌਰ ਹੈ ਤੇ ਜੇਕਰ ਓਪੇਕ ਦੇਸ਼ ਵੀ ਇਸ ਰਾਹ 'ਤੇ ਚੱਲਦੇ ਹਨ ਤਾਂ ਇਹ ਕਮਜ਼ੋਰੀ ਹੋਰ ਦੇਖਣ ਨੂੰ ਮਿਲੇਗੀ। ਜ਼ਾਹਿਰ ਹੈ ਕਿ ਇਸ ਨਾਲ ਭਾਰਤ ਨੂੰ ਸਿੱਧੇ ਤੌਰ 'ਤੇ ਫਾਇਦਾ ਮਿਲੇਗਾ। ਬੀਤੇ ਤਿੰਨ ਸਾਲਾਂ ਦੇ ਮੁਕਾਬਲੇ ਭਾਰਤ ਨੂੰ ਹੁਣ ਕੱਚੇ ਤੇਲ ਦੀ ਕੀਮਤ 'ਚ ਕਮੀ ਦਾ ਲਾਭ ਮਿਲਿਆ ਹੈ। ਇਹ ਹੀ ਕਾਰਨ ਹੈ ਕਿ ਮੋਦੀ ਸਰਕਾਰ ਇੰਧਨ ਸਬਸਿਡੀ ਘੱਟ ਕਰਨ 'ਚ ਸਫਲ ਰਹੀ ਹੈ।


Related News