ਜੇਕਰ ਫਸੇ ਭਾਰਤ-ਪਾਕਿ ਦੇ ‘ਸਿੰਙ’ ਤਾਂ ਕਿਸ ਦਾ ਪਲੜਾ ਹੋਵੇਗਾ ਭਾਰੀ?

Wednesday, Aug 28, 2019 - 02:13 AM (IST)

ਜਲੰਧਰ (ਅਰੁਣ ਚੋਪੜਾ)— ਪਹਿਲਾਂ ਜੰਮੂ ਕਸ਼ਮੀਰ ’ਚ ਹੋਏ ਅੱਤਵਾਦੀ ਹਮਲੇ ਤੇ ਬਾਅਦ ’ਚ ਭਾਰਤ ਵਲੋਂ ਜੰਮੂ-ਕਸ਼ਮੀਰ ’ਚੋਂ ਧਾਰਾ 370 ਹਟਾ ਕੇ ਉਸ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਫੈਸਲੇ ਕਾਰਨ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਇਸ ਤਰ੍ਹਾਂ ਵਧਿਆ ਕਿ ਘਟਣ ਦਾ ਨਾਂ ਨਹੀਂ ਲੈ ਰਿਹਾ। ਭਾਰਤ ਦੇ ਇਸ ਕਦਮ ਤੋਂ ਬੌਖਲਾਏ ਪਾਕਿਸਤਾਨ ਨੇ ਦੁਨੀਆ ਦੇ ਹਰ ਦੇਸ਼ ਸਾਹਮਣੇ ਕਸ਼ਮੀਰ ਮੁੱਦੇ ’ਤੇ ਦਖਲ ਦੇਣ ਦੀ ਅਪੀਲ ਕੀਤੀ ਪਰ ਉਸ ਦੇ ਹੱਥ ਨਿਰਾਸ਼ਾ ਹੀ ਲੱਗੀ। ਇੰਨਾ ਹੀ ਨਹੀਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੰਦ ਕਮਰੇ ਦੀ ਬੈਠਕ ’ਚ ਵੀ ਪੰਜਾਂ ’ਚੋਂ ਚਾਰ ਮੈਂਬਰਾਂ ਨੇ ਭਾਰਤ ਦਾ ਸਾਥ ਦਿੱਤਾ। ਅਖੀਰ ਥਾਂ-ਥਾਂ ਧੱਕੇ ਖਾ ਕੇ ਪਾਕਿਸਤਾਨ ਇੰਨਾ ਮਜਬੂਰ ਹੋਇਆ ਕਿ ਭਾਰਤ ਨੂੰ ਜੰਗ ਦੀਆਂ ਧਮਕੀਆਂ ਦੇਣੀਆਂ ਸ਼ੂਰੂ ਕਰ ਦਿੱਤੀਆਂ। ਪਰ ਕੀ ਪਾਕਿਸਤਾਨੀ ਆਰਮੀ ’ਚ ਇੰਨੀਂ ਤਾਕਤ ਹੈ ਕਿ ਉਹ ਭਾਰਤ ਫੌਜ ਨੂੰ ਅਜਿਹੀਆਂ ਧਮਕੀ ਦੇਵੇ। ਆਓ ਜਾਣਦੇ ਹਾਂ ਦੋਵਾਂ ਦੇਸ਼ਾਂ ਦੀਆਂ ਫੌਜੀ ਤਾਕਤਾਂ ਬਾਰੇ।

ਭਾਰਤ-ਪਾਕਿ ਦਾ ਫੌਜੀ ਬਜਟ
2018 ’ਚ ਭਾਰਤ ਨੇ 58 ਅਰਬ ਡਾਲਰ ਜਾਂ ਜੀ.ਡੀ.ਪੀ. ਦਾ 2.1 ਫੀਸਦੀ ਬਜਟ ਫੌਜ ਲਈ ਰੱਖਿਆ ਸੀ। ਇੰਟਰਨੈਸ਼ਨਲ ਇੰਸਟੀਚਿੳੂਟ ਫਾਰ ਸਟ੍ਰੈਟੇਜਿਕ ਸਟੱਡੀਜ਼ ਦੇ ਮੁਤਾਬਕ ਭਾਰਤ ਦੇ ਕੋਲ 14 ਲੱਖ ਫੌਜੀ ਹਨ।

ਉਥੇ ਹੀ ਪਿਛਲੇ ਸਾਲ ਪਾਕਿਸਤਾਨ ਨੇ 11 ਅਰਬ ਡਾਲਰ ਜਾਂ ਜੀਡੀਪੀ ਦਾ 3.6 ਫੀਸਦੀ ਆਪਣੀ ਫੌਜ ਦੇ ਲਈ ਰੱਖਿਆ ਸੀ। ਇਸ ਤੋਂ ਇਲਾਵਾ 2018 ’ਚ ਪਾਕਿਸਤਾਨ ਨੂੰ 10 ਕਰੋੜ ਡਾਲਰ ਵਿਦੇਸ਼ੀ ਫੌਜੀ ਮਦਦ ਵੀ ਮਿਲੀ ਸੀ।

भारत-पाक के बीच अगर हुई जंग तो जानें कौन है कितना ताकतवर

ਮਿਜ਼ਾਇਲਾਂ ਤੇ ਪ੍ਰਮਾਣੂ ਹਥਿਆਰ
ਦੋਵਾਂ ਦੇਸ਼ਾਂ ਕੋਲ ਪ੍ਰਮਾਣੂ ਹਥਿਆਰ ਹਨ। ਭਾਰਤ ਦੇ ਕੋਲ 9 ਤਰ੍ਹਾਂ ਦੀਆਂ ਆਪ੍ਰੇਸ਼ਨਲ ਮਿਜ਼ਾਇਲਾਂ ਹਨ, ਜਿਨ੍ਹਾਂ ’ਚ ਅਗਨੀ-3 (3000 ਤੋਂ 5000 ਕਿਲੋਮੀਟਰ ਦੀ ਰੇਂਜ ਵਾਲੀ) ਵੀ ਸ਼ਾਮਲ ਹੈ।

ਸੀ.ਐੱਸ.ਆਈ.ਐੱਸ. ਦੇ ਮੁਤਾਬਕ ਚੀਨੀ ਹਥਿਆਰਾਂ ਦੀ ਬਦੌਲਤ ਪਾਕਿਸਤਾਨ ਦੇ ਮਿਜ਼ਾਇਲ ਪ੍ਰੋਗਰਾਮ ’ਚ ਛੋਟੀ ਤੋਂ ਮੱਧਮ ਦੂਰੀ ਦੇ ਹਥਿਆਰ ਹਨ, ਜੋ ਭਾਰਤ ਦੇ ਕਿਸੇ ਵੀ ਹਿੱਸੇ ਤੱਕ ਪਹੁੰਚਣ ’ਚ ਸਮਰੱਥ ਹਨ। ਸ਼ਾਹੀਨ-2 ਪਾਕਿਸਤਾਨ ਦੀ ਸਭ ਤੋਂ ਵਧੇਰੇ ਦੂਰੀ (2000 ਕਿਲੋਮੀਟਰ) ਤੱਕ ਮਾਰ ਕਰਨ ਵਾਲੀ ਮਿਜ਼ਾਇਲ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ 140 ਤੋਂ 150 ਪ੍ਰਮਾਣੂ ਬੰਬ ਹਨ ਜਦਕਿ ਭਾਰਤ ਦੇ ਕੋਲ 130 ਤੋਂ 140 ਪ੍ਰਮਾਣੂ ਬੰਬ ਹਨ।

भारत-पाक के बीच अगर हुई जंग तो जानें कौन है कितना ताकतवर

ਫੌਜ ਦੇ ਮਾਮਲੇ ’ਚ ਕੌਣ ਕਿਥੇ?
ਇੰਟਰਨੈਸ਼ਨਲ ਇੰਸਟੀਚਿੳੂਟ ਆਫ ਸਟੈਟਜਿਕ ਸਟੱਡੀਜ਼ (ਆਈ.ਆਈ.ਐੱਸ.ਐੱਸ.) ਦੇ ਮੁਤਾਬਕ ਭਾਰਤ ਦੇ ਕੋਲ 14 ਲੱਖ ਫੌਜੀ ਹਨ। ਇਸ ਤੋਂ ਇਲਾਵਾ ਭਾਰਤ ਦੇ ਕੋਲ 3563 ਜੰਗੀ ਟੈਂਕ, 3100 ਇਨਫੈਟ੍ਰੀ ਲੜਾਕੂ ਵਾਹਨ, 336 ਹਥਿਆਰਬੰਦ ਪਰਸਨਲ ਕੈਰੀਅਰ ਤੇ 9719 ਤੋਪਾਂ ਹਨ।
ਉਥੇ ਪਾਕਿਸਤਾਨ ਦੇ ਕੋਲ ਸਿਰਫ 5.6 ਲੱਖ ਫੌਜੀ ਹਨ। ਇਸ ਤੋਂ ਇਲਾਵਾ ਪਾਕਿਸਤਾਨ ਦੇ ਕੋਲ 2496 ਟੈਂਕ, 1605 ਹਥਿਆਰਬੰਦ ਪਰਸਨਲ ਕੈਰੀਅਰ ਤੇ 4472 ਤੋਪਾਂ ਹਨ।

भारत-पाक के बीच अगर हुई जंग तो जानें कौन है कितना ताकतवर

ਹਵਾਈ ਫੌਜ
ਭਾਰਤ ਦੇ ਕੋਲ 814 ਕਾਂਬੈਟ ਏਅਰਕ੍ਰਾਫਟ ਹਨ। ਭਾਰਤ ਦੀ ਹਵਾਈ ਫੌਜ (1,27,000) ਮਜ਼ਬੂਤ ਹੈ ਪਰ ਫਾਈਟਰ ਜੈੱਟ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ। ਚੀਨ ਤੇ ਪਾਕਿਸਤਾਨ ਦੇ ਖਿਲਾਫ ਦੋਤਰਫਾ ਹਮਲੇ ਤੋਂ ਬਚਾਅ ਲਈ ਭਾਰਤ ਨੂੰ 42 ਸਕਵੈਡ੍ਰੰਸ ਜੈੱਟ, 750 ਏਅਰਕ੍ਰਾਫਟਾਂ ਦੀ ਲੋੜ ਹੈ। ਅਧਿਕਾਰੀਆਂ ਮੁਤਾਬਕ 2032 ਤੱਕ ਭਾਰਤ ਦੇ ਕੋਲ 22 ਸਕਵੈਡ੍ਰੰਮ ਹੋਣਗੇ।

ਉਥੇ ਹੀ ਆਈ.ਆਈ.ਐੱਸ.ਐੱਸ. ਦੇ ਮੁਤਾਬਕ ਪਾਕਿਸਤਾਨ ਦੇ ਕੋਲ 425 ਕਾਂਬੈਟ ਏਅਰਕ੍ਰਾਫਟ ਹਨ ਯਾਨੀ ਭਾਰਤ ਦੇ ਮੁਕਾਬਲੇ ਅੱਧੇ ਏਅਰਕ੍ਰਾਫਟ, ਜਿਨ੍ਹਾਂ ’ਚ ਚੀਨੀ ਐੱਫ-7ਪੀਜੀ ਤੇ ਅਮਰੀਕੀ ਐੱਫ-16 ਫਾਇਟਰ ਫੈਲਕਨ ਜੈੱਟਸ ਵੀ ਸ਼ਾਮਲ ਹਨ। ਪਾਕਿਸਤਾਨ ਦੇ ਕੋਲ ਅਜਿਹੇ ਏਅਰਕ੍ਰਾਫਟ ਵੀ ਹਨ ਜੋ ਹਵਾਈ ਖਤਰੇ ਤੋਂ ਆਗਾਹ ਕਰ ਸਕਦੇ ਹਨ।

भारत-पाक के बीच अगर हुई जंग तो जानें कौन है कितना ताकतवर

ਨੇਵੀ ਤਾਕਤ
ਭਾਰਤੀ ਨੇਵੀ ਦੇ ਕੋਲ ਇਕ ਏਅਰਕ੍ਰਾਫਟ ਕੈਰੀਅਰ, 16 ਪਣਡੁੱਬੀਆਂ, 13 ਫਿ੍ਰਗੇਟਸ, 106 ਪੈਟਰੋਲ ਤੇ ਕੋਸਟਲ ਕਾਂਬੈਟ ਜਹਾਜ਼ ਹਨ। ਨੇਵੀ ਦੇ ਕੋਲ 67 ਹਜ਼ਾਰ ਜਵਾਨਾਂ ਦਾ ਦਸਤਾ ਹੈ, ਜਿਸ ’ਚ ਮਰੀਨਸ ਤੇ ਨੇਵਲ ਏਵੀਏਸ਼ਨ ਸਟਾਫ ਵੀ ਸ਼ਾਮਲ ਹੈ।

ਉਥੇ ਹੀ ਪਾਕਿਸਤਾਨ ਦੀ ਸਮੁੰਦਰੀ ਸਰਹੱਦ ਛੋਟੀ ਹੈ ਤੇ ਉਸ ਦੇ ਕੋਲ 9 ਫਿ੍ਰਗੇਟਸ, 8 ਪਣਡੁੱਬੀਆਂ, 17 ਪੈਟਰੋਲ ਤੇ ਕੋਸਟਲ ਜਹਾਜ਼ ਹਨ।

भारत-पाक के बीच अगर हुई जंग तो जानें कौन है कितना ताकतवर

ਜੇਕਰ ਦੋਵਾਂ ਦੇਸ਼ਾਂ ਵਿਚਾਲੇ ਜੰਗ ਛਿੜਦੀ ਹੈ ਤਾਂ ਫੌਜਾਂ ਵਿਚਾਲੇ ਸਖਤ ਸੰਘਰਸ਼ ਹੋਣਾ ਤੈਅ ਹੈ। ਚਾਹੇ ਪਾਕਿਸਤਾਨੀ ਫੌਜ ਦੀ ਗਿਣਤੀ ਠੀਕ-ਠਾਕ ਹੈ ਪਰ ਹਥਿਆਰਾਂ ਦੇ ਮਾਮਲੇ ’ਚ ਪਾਕਿਸਤਾਨ ਭਾਰਤ ਮੂਹਰੇ ਟਿਕਦਾ ਨਹੀਂ ਦਿਖਦਾ। ਫਿਰ ਵੀ ਪਾਕਿਸਤਾਨੀ ਨੂੰ ਲੱਗਦਾ ਹੈ ਕਿ ਜਦੋਂ ਤੱਕ ਭਾਰਤੀ ਫੌਜ ਕਿਸੇ ਅਨੁਕੂਲ ਮੋਰਚੇ ਤੱਕ ਪਹੁੰਚੇਗੀ, ਉਹ ਛੋਟੇ-ਛੋਟੇ ਹਮਲੇ ਲਾਂਚ ਕਰ ਸਕਦਾ ਹੈ। ਇਸ ਦੇ ਬਾਵਜੂਦ ਪਾਕਿਸਤਾਨ ਤੇ ਭਾਰਤ ਦੀ ਫੌਜ ਦੇ ਵਿਚਾਲੇ ਵੱਡੇ ਫਰਕ ਦੇ ਕਾਰਨ ਪਾਕਿਸਤਾਨ ਜੰਗ ਜਿੱਤਣ ਲਾਇਕ ਵੱਡਾ ਹਮਲਾ ਨਹੀਂ ਕਰ ਸਕਦਾ। ਇਸ ਲਈ ਪਾਕਿਸਤਾਨ ਆਪਣੀ ਆਰਮੀ ਨੂੰ ਸਹਾਰਾ ਦੇਣ ਲਈ ਪ੍ਰਮਾਣੂ ਹਥਿਆਰਾਂ ਦਾ ਹੀ ਸਹਾਰਾ ਲਵੇਗਾ।

‘ਕੋਲਡ ਸਟਾਰਟ’ ਦੇ ਤਹਿਤ ਜੇਕਰ ਜੰਗ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਭਾਰਤੀ ਫੌਜ ਪੱਛਮੀ ਸਰਹੱਦ ’ਤੇ ਕੁਝ ਦਿਨਾਂ ਦੇ ਅੰਦਰ ਹੀ ਕੂਚ ਕਰ ਜਾਵੇਗੀ। ਇਹ ਨੀਤੀ ਪਾਕਿਸਤਾਨ ਵਲੋਂ ਹੋਣ ਵਾਲੇ ਕਿਸੇ ਵੀ ਪ੍ਰਮਾਣੂ ਹਮਲੇ ਨੂੰ ਰੋਕਣ ਲਈ ਬਣਾਈ ਗਈ ਸੀ। ਆਪ੍ਰੇਸ਼ਨ ਭਾਰਤੀ ਫੌਜ ਦੇ ਸਾਰੇ ਸਮੂਹਾਂ ਦੀਆਂ ਟੁਕੜੀਆਂ ਮਿਲ ਕੇ ਕਰਨਗੀਆਂ।

ਅਸਲ ’ਚ 2002 ’ਚ ਆਪ੍ਰੇਸ਼ਨ ਪਰਾਕ੍ਰਮ ਤੋਂ ਬਾਅਦ ਭਾਰਤੀ ਫੌਜ ਨੇ ਕੋਲਡ ਸਟਾਰਟ ਸਿਧਾਂਤ ਨੂੰ ਥਾਂ ਮਿਲਣ ਲੱਗੀ। 2002 ’ਚ ਸੰਸਦ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਸੰਘਰਸ਼ ਦੌਰਾਨ ਭਾਰਤੀ ਫੌਜ ਨੂੰ ਇਕੱਠੇ ਹੋਣ ਤੇ ਪਾਕਿਸਤਾਨੀ ਸਰਹੱਦ ’ਤੇ ਤਾਇਨਾਤ ਕਰਨ ’ਚ ਦੋ ਮਹੀਨੇ ਲੱਗ ਗਏ ਸਨ। ਉਸ ਤੋਂ ਬਾਅਦ ਤੋਂ ਰੱਖਿਆ ਮਾਹਰਾਂ ਨੇ ਇਕ ਨਵੀਂ ਨੀਤੀ ਦੀ ਲੋੜ ’ਤੇ ਜ਼ੋਰ ਦਿੱਤਾ, ਜਿਸ ਨਾਲ ਭਾਰਤੀ ਫੌਜ ਆਪਣੇ ਪੂਰੇ ਫੌਜੀਆਂ ਦੀ ਤਾਇਨਾਤੀ ਕੁਝ ਦਿਨਾਂ ਦੇ ਅੰਦਰ ਕਰ ਸਕੇ। ਕੋਲਡ ਸਟਾਰਟ ਦੀ ਨੀਤੀ ਨਾਲ ਭਾਰਤੀ ਫੌਜ ਹੁਕਮ ਜਾਰੀ ਹੋਣ ਦੇ 48 ਘੰਟਿਆਂ ਦੇ ਅੰਦਰ ਹਮਲਿਆਂ ਨੂੰ ਅੰਜਾਮ ਦੇਣ ਦੀ ਸਥਿਤੀ ’ਚ ਆ ਕੇ ਪਾਕਿਸਤਾਨੀਆਂ ਨੂੰ ਹੈਰਾਨ ਕਰ ਸਕਦੀ ਹੈ।


Baljit Singh

Content Editor

Related News