ਪੰਜਾਬੀਆਂ ਨੂੰ ਵੱਡਾ ਝਟਕਾ ! ਟੋਲ ਪਲਾਜ਼ਾ ਦੀਆਂ ਦਰਾਂ ’ਚ ਭਾਰੀ ਵਾਧਾ
Thursday, Apr 03, 2025 - 11:53 AM (IST)

ਬਨੂੜ (ਗੁਰਪਾਲ) : ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਟੋਲ ਦਰਾਂ ’ਚ ਕੀਤਾ ਵਾਧਾ ਅੱਜ ਲਾਗੂ ਹੋ ਗਿਆ ਹੈ। ਭਾਵੇਂ ਐੱਨ. ਐੱਚ. ਆਈ. ਨੇ ਇਹ ਵਾਧਾ ਸਿਰਫ਼ 5 ਫੀਸਦੀ ਦਰਸਾਇਆ ਹੈ ਪਰ ਰਾਜਪੁਰਾ-ਜ਼ੀਰਕਪੁਰ ਕੌਮੀ ਮਾਰਗ ਤੇ ਅਜ਼ੀਜਪੁਰ ਟੋਲ-ਪਲਾਜ਼ੇ ’ਤੇ ਕਾਰ, ਜੀਪ, ਵੈਨ ਆਦਿ ਚਾਰ ਪਹੀਆ ਹਲਕੇ ਵਾਹਨਾਂ ਦੇ ਆਉਣ-ਜਾਣ ਦਾ ਟੋਲ 60 ਤੋਂ 70 ਰੁਪਏ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਟੋਲ ਇਕ ਪਾਸੇ ਦਾ 40 ਅਤੇ ਜੇਕਰ ਉਸੇ ਦਿਨ ਵਾਪਸ ਆਉਣਾ ਹੋਵੇ ਤਾਂ 60 ਰੁਪਏ ਲੱਗਦਾ ਸੀ। ਹੁਣ 40 ਦੀ ਥਾਂ 45 ਅਤੇ 60 ਦੀ ਥਾਂ ’ਤੇ 70 ਹੋ ਗਿਆ ਹੈ। ਭਾਵ 5 ਤੋਂ ਲੈ ਕੇ 25 ਰੁਪਏ ਤੱਕ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿਚ ਦੋ ਦਿਨ ਬੰਦ ਰਹੇਗੀ ਬਿਜਲੀ, ਵਿਭਾਗ ਨੇ ਪਹਿਲਾਂ ਹੀ ਦਿੱਤੀ ਜਾਣਕਾਰੀ
ਇਸੇ ਤਰ੍ਹਾਂ ਸੱਤ ਅਤੇ ਇਸ ਤੋਂ ਵੱਧ ਐਕਸਲ ਲਈ 295 ਤੇ ਇਕ ਦਿਨ ’ਚ ਆਉਣ ਜਾਣ ਲਈ 440 ਰੁਪਏ ਟੋਲ ਕਰ ਦਿੱਤਾ ਹੈ। ਟੋਲ ਦਰਾਂ ’ਚ ਹੋਏ ਭਾਰੀ ਵਾਧੇ ਕਾਰਨ ਰੋਜ਼ਾਨਾ ਇਥੋਂ ਲੰਘਣ ਵਾਲੇ ਵਾਹਨ ਮਾਲਕਾਂ ਨੂੰ ਵੱਡਾ ਆਰਥਿਕ ਬੋਝ ਝੱਲਣਾ ਪਵੇਗਾ। ਐੱਨ. ਐੱਚ. ਏ. ਨੇ ਟੋਲ ਦੀਆਂ ਦਰਾਂ ’ਚ ਕੀਤੇ ਵਾਧੇ ਨੂੰ ਸੜਕਾਂ ਦੀ ਰਿਪੇਅਰ ਅਤੇ ਮਾਰਗ ਬੰਦ ਹੋਣਾ ਦਾ ਤਰਕ ਦਿੱਤਾ ਹੈ। ਜਦਕਿ ਅਸਲੀਅਤ ਇਹ ਹੈ ਕਿ ਸ਼ੰਭੂ ਬਾਰਡਰ ਬੰਦ ਹੋਣ ਨਾਲ ਅਜ਼ੀਜਪੁਰ ਤੇ ਦੱਪਰ ਟੋਲ-ਪਲਾਜ਼ੇ ’ਤੇ ਵਾਹਨਾਂ ਦਾ ਹਮੇਸ਼ਾ ਭਾਰੀ ਰਸ਼ ਰਿਹਾ ਹੈ। ਬਾਵਜੂਦ ਇਸ ਦੇ ਟੋਲ ਦੀਆਂ ਦਰਾਂ ’ਚ ਅਥਾਹ ਵਾਧਾ ਲੋਕਾਂ ਦੇ ਹਜ਼ਮ ਨਹੀਂ ਹੋ ਰਿਹਾ।
ਇਹ ਵੀ ਪੜ੍ਹੋ : ਅਪ੍ਰੈਲ ਮਹੀਨੇ ਵਿਚ ਲੱਗੀ ਛੁੱਟੀਆਂ ਦੀ ਝੜੀ, ਕਈ Holidays ਖਾ ਗਿਆ ਐਤਵਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e