''ਹੁਣੇ ਅੱਧੇ ਘੰਟੇ ਅੰਦਰ ਹੋਵੇਗਾ ਐਕਸ਼ਨ!'' ਪੰਜਾਬ ਵਿਧਾਨ ਸਭਾ ''ਚੋਂ ਟਰਾਂਸਪੋਰਟ ਮੰਤਰੀ ਦਾ ਵੱਡਾ ਐਲਾਨ
Friday, Mar 28, 2025 - 11:01 AM (IST)

ਚੰਡੀਗੜ੍ਹ (ਵੈੱਬ ਡੈਸਕ): ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਅਖ਼ੀਰਲੇ ਦਿਨ ਬਿਨਾਂ ਪਰਮਿਟ ਤੋਂ ਚੱਲਣ ਵਾਲੀਆਂ ਬੱਸਾਂ ਦਾ ਮੁੱਦਾ ਚੁੱਕਿਆ ਗਿਆ। ਇਸ 'ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਖ਼ਿਆ ਕਿ ਸਰਕਾਰ ਵੱਲੋਂ ਨਾਜਾਇਜ਼ ਤੌਰ 'ਤੇ ਚੱਲ ਰਹੀਆਂ ਬੱਸਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇ ਤੁਹਾਡੇ ਕੋਲ ਅਜਿਹੀ ਕੋਈ ਜਾਣਕਾਰੀ ਹੈ ਤਾਂ ਸਾਨੂੰ ਦੱਸੋ, ਹੁਣੇ ਅੱਧੇ ਘੰਟੇ ਦੇ ਅੰਦਰ ਹੀ ਉਹ ਬੱਸਾਂ ਬਾਊਂਡ ਕੀਤੀਆਂ ਜਾਣਗੀਆਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 31 ਮਾਰਚ ਦੀ ਛੁੱਟੀ ਰੱਦ! ਜਾਰੀ ਹੋ ਗਏ ਨਵੇਂ ਹੁਕਮ
ਦਰਅਸਲ, ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਫ਼ਤਹਿਗੜ੍ਹ ਧਾਲੀਵਾਲ ਭਰਪੂਰ ਘੁਮਾਣ ਨਿਊ ਫ਼ਤਹਿਗੜ੍ਹ ਬੱਸ ਸਰਵਿੱਸ 'ਤੇ ਲੱਗੇ ਜੁਰਮਾਨਿਆਂ ਬਾਰੇ ਜਾਣਕਾਰੀ ਮੰਗੀ ਗਈ ਸੀ, ਜਿਸ ਬਾਰੇ ਟਰਾਂਸਪੋਰਟ ਮੰਤਰੀ ਵੱਲੋਂ ਉਨ੍ਹਾਂ ਨੂੰ ਵਿਸਥਾਰਤ ਵੇਰਵੇ ਦੇ ਦਿੱਤੇ ਗਏ। ਇਸ 'ਤੇ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਕਤ ਟਰਾਂਸਪੋਰਟ ਬੱਸਾਂ ਵੱਲੋਂ ਅਜੇ ਵੀ ਕਈ ਚਾਲਾਨ ਨਹੀਂ ਭਰੇ ਗਏ। ਉਨ੍ਹਾਂ ਸਵਾਲ ਪੁੱਛਿਆ ਕਿ ਜਿਹੜੀਆਂ ਬੱਸਾਂ ਇਨ੍ਹਾਂ ਦੀਆਂ ਬਿਨਾਂ ਪਰਮਿਟ ਤੋਂ ਚੱਲੀਆਂ, ਉਨ੍ਹਾਂ ਦੇ ਸਿਰਫ਼ ਪਰਮਿਟ ਕੈਂਸਲ ਕਰਨਾ ਜਾਂ ਕਾਗਜ਼ ਰੱਦ ਕਰਨਾ ਹੀ ਕਾਫ਼ੀ ਹੈ ਜਾਂ ਉਨ੍ਹਾਂ 'ਤੇ ਕੋਈ ਕਾਨੂੰਨੀ ਕਾਰਵਾਈ ਵੀ ਬਣਦੀ ਹੈ? ਉਨ੍ਹਾਂ ਕਿਹਾ ਕਿ ਇੰਨੇ ਜੁਰਮਾਨੇ ਪੈਣ ਦੇ ਬਾਵਜੂਦ, ਇਨ੍ਹਾਂ ਦੇ ਪਰਮਿਟਾਂ ਵਿਚ ਵਾਧਾ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸ ਵੇਲੇ ਡਾਟਾ ਹੈ ਕਿ ਇਹ ਟਰਾਂਸਪੋਰਟਰ ਅੱਜ ਵੀ ਟੈਕਸ ਚੋਰੀ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀ ਹੋਈ ਬੱਲੇ-ਬੱਲੇ! ਇਨ੍ਹਾਂ ਦੇ ਖ਼ਾਤਿਆਂ 'ਚ ਆਉਣਗੇ ਲੱਖਾਂ ਰੁਪਏ
ਇਸ ਦੇ ਜਵਾਬ ਵਿਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਨ੍ਹਾਂ ਨੂੰ ਜਿੰਨੇ ਚਾਲਾਨ ਹੋਏ, ਤਕਰੀਬਨ ਸਾਰੇ ਚਾਲਾਨ ਭਰ ਦਿੱਤੇ ਗਏ ਹਨ। ਉਨ੍ਹਾਂ ਵਿਚੋਂ 4 ਚਾਲਾਨ ਰਹਿੰਦੇ ਹਨ, ਜਿਸ ਦਾ ਮਾਮਲਾ ਅਦਾਲਤ ਵਿਚ ਸੀ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਵੇਲੇ ਇਕ ਨੰਬਰ ਪਲੇਟ 'ਤੇ ਤਿੰਨ-ਚਾਰ ਬੱਸਾਂ ਚੱਲਦੀਆਂ ਰਹੀਆਂ ਹਨ, ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਉਹ ਬੱਸਾਂ ਅਸੀਂ ਬੰਦ ਕਰਵਾ ਦਿੱਤੀਆਂ ਸੀ। ਇਸ ਵੇਲੇ ਕੋਈ ਗਲਤ ਬੱਸ ਨਹੀਂ ਚੱਲਦੀ। ਜਿਹੜੇ ਬੱਸਾਂ ਨਾਜਾਇਜ਼ ਤੌਰ 'ਤੇ ਚੱਲ ਰਹੀਆਂ ਹਨ, ਉਹ ਸ਼ਿਕਾਇਤ ਮਿਲਣ 'ਤੇ ਬੰਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵਿਧਾਇਕਾ ਭਰਾਜ ਨੂੰ ਕਿਹਾ ਕਿ ਜੇ ਉਨ੍ਹਾਂ ਕੋਲ ਡਾਟਾ ਹੈ ਤਾਂ ਉਹ ਸਾਨੂੰ ਜਾਣਕਾਰੀ ਦੇਣ ਤੇ ਹੁਣੇ ਅੱਧੇ ਘੰਟੇ ਵਿਚ RTA ਜਾਵੇਗਾ ਤੇ ਉਹ ਬੱਸਾਂ ਬਾਊਂਡ ਕੀਤੀਆਂ ਜਾਣਗੀਆਂ। ਭਰਾਜ ਨੇ ਕਿਹਾ ਕਿ ਉਹ ਹੁਣੇ ਸਾਰਾ ਡਾਟਾ ਮੰਤਰੀ ਸਾਹਿਬ ਨੂੰ ਦੇ ਦੇਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8