ਪੰਜਾਬ ਦੇ ਇਸ ਸਰਕਾਰੀ ਅਫ਼ਸਰ 'ਤੇ ਡਿੱਗੀ ਗਾਜ, ਕਾਰਾ ਅਜਿਹਾ ਕਿ ਸੁਣ ਨਹੀਂ ਹੋਵੇਗਾ ਯਕੀਨ
Wednesday, Apr 02, 2025 - 03:38 PM (IST)

ਹੁਸ਼ਿਆਰਪੁਰ (ਜੈਨ)- ਕਰੋੜਾਂ ਦਾ ਘਪਲਾ ਕਰਨ ਦੇ ਦੋਸ਼ ਵਿਚ ਬੀ. ਡੀ. ਪੀ. ਓ. ਸੁਖਜਿੰਦਰ ਸਿੰਘ 'ਤੇ ਗਾਜ ਡਿੱਗੀ ਹੈ। ਦਰਅਸਲ ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਬਲਾਕ-1 ਵਿਚ ਤਾਇਨਾਤ ਸੀਨੀਅਰ ਸਹਾਇਕ (ਅਕਾਊਂਟਸ) ਸੁਖਜਿੰਦਰ ਸਿੰਘ, ਜਿਸ ਕੋਲ ਬੀ. ਡੀ. ਪੀ. ਓ. ਮਾਹਿਲਪੁਰ ਦਾ ਵਾਧੂ ਚਾਰਜ ਸੀ, ਨੂੰ ਪੰਜਾਬ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ।
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਜੀਤ ਬਾਲਾ ਜੀ ਜੋਸ਼ੀ ਵੱਲੋਂ ਜਾਰੀ ਪੱਤਰ ਅਨੁਸਾਰ ਸੁਖਜਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾ ਰਿਹਾ ਹੈ। ਮੁਅੱਤਲੀ ਦੌਰਾਨ ਉਸ ਦਾ ਮੁੱਖ ਦਫ਼ਤਰ ਆਰ. ਡੀ. ਏ.-1 ਸ਼ਾਖਾ ਮੁੱਖ ਦਫਤਰ, ਵਿਕਾਸ ਭਵਨ, ਐੱਸ. ਏ. ਐੱਸ. ਨਗਰ ਮੋਹਾਲੀ ਵਿਚ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ, ਕੀਤੀ ਸਖ਼ਤ ਕਾਰਵਾਈ ਤੇ ਪਾਈਆਂ ਭਾਜੜਾਂ
ਦੱਸਿਆ ਜਾਂਦਾ ਹੈ ਕਿ ਜੈ ਗੋਪਾਲ ਧੀਮਾਨ ਵੱਲੋਂ ਚੁੱਕੇ ਗਏ ਇਸ ਗੰਭੀਰ ਮਾਮਲੇ ਵਿਚ ਦੋਸ਼ ਇਹ ਸੀ ਕਿ ਬੀ. ਡੀ. ਪੀ. ਓ. ਦੇ ਵਾਧੂ ਚਾਰਜ ਦੌਰਾਨ ਇਸ ਅਧਿਕਾਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ 1 ਕਰੋੜ ਰੁਪਏ ਤੋਂ ਵੱਧ ਦਾ ਘਪਲਾ ਕੀਤਾ। ਇਸ ਮਾਮਲੇ ਦਾ ਪਰਦਾਫਾਸ਼ ਕਰਨ ਵਾਲੇ ਜੈ ਗੋਪਾਲ ਧੀਮਾਨ ਨੇ ਇਸ ਕਾਰਵਾਈ ਲਈ ਡੀ. ਸੀ. ਆਸ਼ਿਕਾ ਜੈਨ, ਰਾਜ ਦੇ ਮੁੱਖ ਸਕੱਤਰ ਅਤੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਗੇ ਇਹ ਮਾਮਲਾ ਸੀ. ਬੀ. ਆਈ. ਦੇ ਹਵਾਲੇ ਕੀਤਾ ਜਾਵੇ ਨਹੀਂ ਤਾਂ ਅੰਦੋਲਨ ਜਾਰੀ ਰਹੇਗਾ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ 'ਚ ਵਾਪਰੀ ਵੱਡੀ ਘਟਨਾ, ਵੇਖਣ ਵਾਲਿਆਂ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e