ਬਜਟ 'ਚ ਵੱਡਾ ਐਲਾਨ, ਡੋਰ ਸਟੈੱਪ ਡਿਲੀਵਰੀ ਸਰਵਿਸ ਚਾਰਜ ਵਿਚ ਭਾਰੀ ਕਟੌਤੀ

Wednesday, Mar 26, 2025 - 12:21 PM (IST)

ਬਜਟ 'ਚ ਵੱਡਾ ਐਲਾਨ, ਡੋਰ ਸਟੈੱਪ ਡਿਲੀਵਰੀ ਸਰਵਿਸ ਚਾਰਜ ਵਿਚ ਭਾਰੀ ਕਟੌਤੀ

ਚੰਡੀਗੜ੍ਹ- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਪੰਜਾਬ ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਹਰਪਾਲ ਚੀਮਾ ਨੇ ਕੁੱਲ੍ਹ 2 ਲੱਖ 36 ਹਜ਼ਾਰ 80 ਕਰੋੜ ਦਾ ਬਜਟ ਪੇਸ਼ ਕੀਤਾ। ਇਸ ਦੌਰਾਨ ਵਿੱਤ ਮੰਤਰੀ ਨੇ ਡੋਰ-ਸਟੈਂਪ ਡਿਲੀਵਰੀ ਅਤੇ ਸੇਵਾ ਕੇਂਦਰ ਬਾਰੇ ਬੋਲਦਿਆਂ ਕਿਹਾ ਕਿ ਹਰੇਕ ਪੰਜਾਬੀ ਨੂੰ ਭ੍ਰਿਸ਼ਟਾਚਾਰ-ਮੁਕਤ ਅਤੇ ਮੁਸ਼ਕਲ ਰਹਿਤ ਸ਼ਾਸਨ ਦੇਣਾ ਸਰਕਾਰ ਦਾ ਮੂਲ ਮਿਸ਼ਨ ਹੈ। ਦਸੰਬਰ 2023 ਵਿਚ 'ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰਾ' ਯੋਜਨਾ ਦੀ ਸ਼ੁਰੂਆਤ ਨਾਲ ਵੱਡਾ ਕਦਮ ਪੁੱਟਿਆ ਗਿਆ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਹ ਕ੍ਰਿਸ਼ਮਾ ਦੱਸਿਆ ਕਿ ਉਨ੍ਹਾਂ ਨੂੰ ਆਪਣਾ ਕੰਮ ਕਰਵਾਉਣ ਲਈ ਕਿਸੇ ਸਰਕਾਰੀ ਦਫਤਰ ਨਹੀਂ ਜਾਣਾ ਪਵੇਗਾ। ਇਸ ਦੀ ਬਜਾਏ ਉਹ ਸਿਰਫ 1076 ਨੰਬਰ 'ਤੇ ਕਾਲ ਕਰ ਸਕਦੇ ਸਨ ਅਤੇ 'ਸੇਵਾ ਸਹਾਇਕ' ਉਨ੍ਹਾਂ ਦੇ ਘਰ ਆ ਕੇ ਬਿਨਾਂ ਕਿਸੇ ਭ੍ਰਿਸ਼ਟਾਚਾਰ ਦੇ ਉਨ੍ਹਾਂ ਦਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ 2023 ਵਿੱਚ 43 ਸੇਵਾਵਾਂ ਨਾਲ ਇਹ ਸੇਵਾ ਸ਼ੁਰੂ ਕੀਤੀ ਗਈ ਸੀ। ਪਿਛਲੇ ਮਹੀਨੇ ਤੱਕ 29 ਹੋਰ ਵਿਭਾਗਾਂ ਵਿਚ ਇਨ੍ਹਾਂ ਸੇਵਾਵਾਂ ਨੂੰ 406 ਤੱਕ ਵਧਾਉਣ ਦਾ ਵੱਡਾ ਕਦਮ ਚੁੱਕਿਆ ਹੈ। ਆਉਣ ਵਾਲੇ ਸਾਲ ਵਿੱਚ ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰਾ ਯੋਜਨਾ ਦੀ ਪਹੁੰਚ ਦਾ ਵਿਸਥਾਰ ਕਰਦੇ ਹੋਏ ਹੋਰ ਵੀ ਸੇਵਾਵਾਂ ਨੂੰ ਕਵਰ ਕਰਨਾ ਜਾਰੀ ਰੱਖਾਂਗੇ।

ਸਿਹਤ ਸੇਵਾਵਾਂ ਨੂੰ ਲੈ ਕੇ ਬਜਟ 'ਚ ਵੱਡਾ ਐਲਾਨ

ਉਨ੍ਹਾਂ ਕਿਹਾ ਭਾਵੇਂ ਇਹ ਸਕੀਮ ਪਹਿਲਾਂ ਹੀ ਬਹੁਤ ਮਸ਼ਹੂਰ ਹੈ, ਪਰ ਸਾਨੂੰ ਫੀਡਸੈਕ ਮਿਲਿਆ ਹੈ ਕਿ 'ਸੇਵਾ ਸਹਾਇਕ' ਵੱਲੋਂ ਨਾਗਰਿਬਾਂ ਦੇ ਦਰਵਾਜੇ 'ਤੇ ਕੋਈ ਵੀ ਸਰਕਾਰੀ ਸੇਵਾ ਪਹੁੰਚਾਉਣ ਵਾਸਤੇ ਲਈ ਜਾਂਦੀ 120 ਰੁਪਏ ਦੀ ਸਰਵਿਸ ਫੀਸ ਦੇਣਾ ਕੁਝ ਲੋਕਾਂ ਲਈ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਇਸ 'ਤੇ ਪੱਕਾ ਵਿਸ਼ਵਾਸ ਦਿਵਾਉਂਦੇ ਹਾਂ ਕਿ  ਸਰਕਾਰੀ ਸੇਵਾਵਾਂ ਦੀ ਡੋਰ ਸਟੈੱਪ ਡਲਿਵਰੀ ਦੇ ਕੋਈ ਕੋਈ ਵਿਸ਼ੇਸ਼ ਸਹੂਲਤ ਨਹੀਂ ਹੈ, ਇਹ ਹਰ ਕਿਸੇ ਦਾ ਹੱਕ ਹੈ। ਕਿਸੇ ਨੂੰ ਵੀ ਸਹੂਲਤ ਅਤੇ ਸਮਰੱਥਾ ਵਿਚੋਂ ਕਿਸੇ ਇੱਕ ਦੀ ਚੋਣ ਕਰਨ ਦੀ ਨੌਬਤ ਨਹੀਂ ਆਉਣੀ ਚਾਹੀਦੀ। ਇਸੇ ਲਈ, ਇਸ ਸਾਲ ਤੋਂ ਅਸੀਂ ਸਰਕਾਰੀ ਸੇਵਾਵਾਂ ਦੀ ਡੋਰ ਸਟੈੱਪ ਡਲਿਵਰੀ ਪ੍ਰਾਪਤ ਕਰਨ ਦੀ ਸਰਵਿਸ ਫੀਸ 120 ਰੁਪਏ ਤੋਂ ਘਟਾ ਕੇ ਸਿਰਫ 50 ਰੁਪਏ ਕਰ ਰਹੇ ਹਾਂ। ਪ੍ਰਦਾਨ ਕੀਤੀ ਜਾਣ ਵਾਲੀ ਹਰੇਕ ਸੇਵਾ ਲਈ ਬਾਕੀ 70 ਰੁਪਏ ਪੰਜਾਬ ਸਰਕਾਰ ਅਦਾ ਕਰੇਗੀ।

ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਸਭ ਘਰਾਂ ਤੱਕ ਸੇਵਾਵਾਂ ਪਹੁੰਚਾਉਣ ਦੇ ਨਾਲ-ਨਾਲ ਪੰਜਾਬ ਸਰਕਾਰ 541 ਸੇਵਾ ਕੇਂਦਰ ਵੀ ਚਲਾ ਰਹੀ ਹੈ ਜੇ 438 ਸੇਵਾਵਾਂ ਪ੍ਰਦਾਨ ਕਰਦੇ ਹਨ। ਪੰਜਾਬ ਭਰ ਵਿੱਚ ਹਰ ਰੋਜ਼ ਲਗਭਗ 30,000 ਲੋਕ ਇਨ੍ਹਾਂ ਸੇਵਾ ਕੇਂਦਰਾਂ ਵਿੱਚ ਆਉਂਦੇ ਹਨ। ਪੰਜਾਬ ਸਰਕਾਰ ਉਨ੍ਹਾਂ ਸਾਰੇ ਨਾਗਰਿਕਾਂ ਦੀ ਸੌਖ ਅਤੇ ਸਹੂਲਤ ਦਾ ਖਿਆਲ ਰੱਖਦੀ ਹੈ ਜੋ ਸੇਵਾ ਕੇਂਦਰ ਤੱਕ ਜਾਂਦੇ ਹਨ। ਇਸ ਲਈ ਸਰਕਾਰ ਨੇ ਸੇਵਾ ਕੇਂਦਰ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਅਤੇ ਆਧੁਨਿਕ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਵਾਂਗੇ ਕਿ ਹਰੇਕ ਸੇਵਾ ਕੇਂਦਰ ਨੂੰ ਸਾਲ ਭਰ ਵਿੱਚ ਆਧੁਨਿਕ ਰੂਪ ਦਿੱਤਾ ਜਾਵੇ. ਜਿਸ ਵਿੱਚ ਆਰਾਮ ਲਈ ਏਅਰ ਕੰਡੀਸ਼ਨਰ-ਕਮ-ਹੀਟਿੰਗ ਸਿਸਟਮ, ਬੈਠਣ ਲਈ ਖੁੱਲ੍ਹੀ ਅਤੇ ਆਰਾਮਦਾਇਕ ਜਗ੍ਹਾ, ਸਹੀ ਰੋਸ਼ਨੀ, ਸਾਫ-ਸੁਥਰੇ ਪਖਾਨੇ ਅਤੇ ਨਿਰਵਿਅਨ ਨੈਵੀਗੇਸ਼ਨ ਨੂੰ ਯਕੀਨੀ ਬਣਾਉਣ ਲਈ ਉਪਭੋਗਤਾ-ਅਨੁਕੂਲ ਸੰਕੇਤ ਚਿੰਨ੍ਹ ਹੋਣ।


author

Shivani Bassan

Content Editor

Related News