ਭਾਰਤ ਦੀ ਵਿਝਿੰਜਮ ਬੰਦਰਗਾਹ ’ਤੇ ਪੁੱਜਾ ਦੁਨੀਆ ਦਾ ਸਭ ਤੋਂ ਵੱਡਾ ਕੰਟੇਨਰ ਜਹਾਜ਼
Monday, Jun 09, 2025 - 05:59 PM (IST)

ਤਿਰੂਵਨੰਤਪੁਰਮ- ਦੁਨੀਆ ਦਾ ਸਭ ਤੋਂ ਵੱਡਾ ਕੰਟੇਨਰ ਜਹਾਜ਼ ਐੱਮ. ਐੱਸ. ਸੀ. ਇਰੀਨਾ ਸੋਮਵਾਰ ਸਵੇਰੇ 8 ਵਜੇ ਭਾਰਤ ਦੇ ਵਿਝਿੰਜਮ ਅੰਤਰਰਾਸ਼ਟਰੀ ਬੰਦਰਗਾਹ ਤੇ ਪਹੁੰਚਿਆ। ਬੰਦਰਗਾਹ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਹਾਜ਼ ਮੰਗਲਵਾਰ ਤੱਕ ਇੱਥੇ ਰਹੇਗਾ। ਇਸ ਦਾ ਇੱਥੇ ਆਉਣਾ ਨਵੇਂ ਡੂੰਘੇ ਪਾਣੀ ਵਾਲੀ ਬੰਦਰਗਾਹ ਲਈ ਇਕ ਵੱਡੀ ਪ੍ਰਾਪਤੀ ਹੈ। ਇਸ ਦਾ ਰਸਮੀ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਮਈ ਨੂੰ ਕੀਤਾ ਸੀ।
ਇਹ ਵਿਸ਼ਾਲ ਜਹਾਜ਼ ਵਿਸ਼ਵ ਵਪਾਰ ਦੇ ਵਧ ਰਹੇ ਪੈਮਾਨੇ ਤੇ ਇਸ ’ਚ ਭਾਰਤ ਦੀ ਵਧਦੀ ਭੂਮਿਕਾ ਦਾ ਪ੍ਰਤੀਕ ਹੈ। ਅਡਾਨੀ ਪੋਰਟਸ ਤੇ ਐੱਸ. ਈ. ਜ਼ੈਡ. ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਕਰਨ ਅਡਾਨੀ ਨੇ ‘ਐਕਸ’ 'ਤੇ ਇਕ ਪੋਸਟ ’ਚ ਕਿਹਾ ਕਿ ਸਾਨੂੰ ਵਿਝਿੰਜਮ ਬੰਦਰਗਾਹ ’ਤੇ 24,346 ਟੀ. ਈ. ਯੂ. ਦੀ ਸਮਰੱਥਾ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਕੰਟੇਨਰ ਜਹਾਜ਼ ਐੱਮ. ਐੱਸ. ਸੀ. ਇਰੀਨਾ ਦਾ ਸਵਾਗਤ ਕਰਨ ਤੇ ਮਾਣ ਹੈ। ਲਗਭਗ 399.9 ਮੀਟਰ ਲੰਬਾ ਅਤੇ 61.3 ਮੀਟਰ ਚੌੜਾ ਇਹ ਜਹਾਜ਼ ਫੁੱਟਬਾਲ ਦੇ ਇਕ ਮਿਆਰੀ ਮੈਦਾਨ ਨਾਲੋਂ ਲਗਭਗ 4 ਗੁਣਾ ਵੱਡਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8