ਟੈਰਿਫ਼ਾਂ ਦੀ ਖਿੱਚੋਤਾਣ ਵਿਚਾਲੇ ਭਾਰਤ-ਅਮਰੀਕਾ ਦਾ ਵੱਡਾ ਕਦਮ ! 10 ਸਾਲ ਦੇ ਰੱਖਿਆ ਸਮਝੌਤੇ ''ਤੇ ਕੀਤੇ ਦਸਤਖ਼ਤ
Saturday, Nov 01, 2025 - 09:33 AM (IST)
ਨੈਸ਼ਨਲ ਡੈਸਕ- ਇਕ ਪਾਸੇ ਭਾਰਤ ਤੇ ਅਮਰੀਕਾ ਵਿਚਾਲੇ ਟੈਰਿਫ਼ਾਂ ਦੀ ਖਿੱਚੋਤਾਣ ਛਿੜੀ ਹੋਈ ਹੈ, ਉੱਥੇ ਹੀ ਦੋਵਾਂ ਦੇਸ਼ਾਂ ਨੇ ਸ਼ੁੱਕਰਵਾਰ 10 ਸਾਲ ਲਈ ਇਕ ਰੱਖਿਆ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਨੂੰ ਦੋਵਾਂ ਦੇਸ਼ਾਂ ਦਰਮਿਆਨ ਵਧ ਰਹੇ ਰਣਨੀਤਿਕ ਤਾਲਮੇਲ ਦਾ ਸੰਕੇਤ ਦੱਸਿਆ। ਇਹ ਸਮਝੌਤਾ ਰਾਜਨਾਥ ਸਿੰਘ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਪੀਟਰ ਹੇਗਸੇਥ ਦਰਮਿਆਨ ਕੁਆਲਾਲੰਪੁਰ ’ਚ ਹੋਈ ਮੀਟਿੰਗ ਦੌਰਾਨ ਹੋਇਆ।
ਸਮਝੌਤੇ ਅਧੀਨ ਅਮਰੀਕਾ ਭਾਰਤ ਨਾਲ ਉੱਨਤ ਰੱਖਿਆ ਤਕਨਾਲੋਜੀ ਸਾਂਝੀ ਕਰੇਗਾ। ਦੋਵੇਂ ਦੇਸ਼ ਮਿਲ ਕੇ ਹਥਿਆਰ, ਰੱਖਿਆ ਉਪਕਰਣ ਤੇ ਨਵੀਆਂ ਤਕਨਾਲੋਜੀਆਂ ਵਿਕਸਤ ਕਰਨਗੇ। ਉਨ੍ਹਾਂ ਦੀਆਂ ਏਜੰਸੀਆਂ ਵੱਲੋਂ ਸੁਰੱਖਿਆ ਜਾਣਕਾਰੀ ਸਾਂਝੀ ਕੀਤੀ ਜਾਏਗੀ।
ਇਹ ਸਮਝੌਤਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕਾ ਵੱਲੋਂ ਭਾਰਤੀ ਸਾਮਾਨ ’ਤੇ 50 ਫੀਸਦੀ ਟੈਰਿਫ ਲਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਤਣਾਅਪੂਰਨ ਹਨ। ਰਾਜਨਾਥ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਪੀਟਰ ਨਾਲ ਆਪਣੀ ਗੱਲਬਾਤ ਤੋਂ ਬਾਅਦ ਕਿਹਾ ਕਿ ਅਸੀਂ 10 ਸਾਲ ਲਈ 'ਅਮਰੀਕਾ ਤੇ ਭਾਰਤ ਦਰਮਿਆਨ ਪ੍ਰਮੁੱਖ ਰੱਖਿਆ ਭਾਈਵਾਲੀ ਢਾਂਚੇ ’ਤੇ ਹਸਤਾਖਰ ਕੀਤੇ ਹਨ। ਇਹ ਸਾਡੇ ਪਹਿਲਾਂ ਤੋਂ ਹੀ ਮਜ਼ਬੂਤ ਰੱਖਿਆ ਸਹਿਯੋਗ ’ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ।
I just met with @rajnathsingh to sign a 10-year U.S.-India Defense Framework.
This advances our defense partnership, a cornerstone for regional stability and deterrence.
We're enhancing our coordination, info sharing, and tech cooperation. Our defense ties have never been… pic.twitter.com/hPmkZdMDv2
— Secretary of War Pete Hegseth (@SecWar) October 31, 2025
ਇਹ ਵੀ ਪੜ੍ਹੋ- 'ਸ਼ੁਰੂ ਕਰੋ ਪ੍ਰਮਾਣੂ ਹਥਿਆਰਾਂ ਦੀ ਟੈਸਟਿੰਗ..!', ਟਰੰਪ ਦੇ ਆਦੇਸ਼ ਨਾਲ ਦੁਨੀਆ ਭਰ 'ਚ ਮਚੀ ਤੜਥੱਲੀ
ਰਾਜਨਾਥ ਨੇ ਕਿਹਾ ਕਿ ਇਹ ਸਮਝੌਤਾ ਭਾਰਤ-ਅਮਰੀਕਾ ਰੱਖਿਆ ਸਬੰਧਾਂ ਨੂੰ ਨੀਤੀਗਤ ਦਿਸ਼ਾ ਪ੍ਰਦਾਨ ਕਰੇਗਾ। ਇਹ ਸਾਡੇ ਵਧ ਰਹੇ ਰਣਨੀਤਿਕ ਤਾਲਮੇਲ ਦਾ ਸੰਕੇਤ ਦਿੰਦਾ ਹੈ। ਨਾਲ ਹੀ ਭਾਈਵਾਲੀ ਦੇ ਇਕ ਨਵੇਂ ਦਹਾਕੇ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਇਹ ਭਾਰਤੀ ਫੌਜ ਨੂੰ ਸੰਯੁਕਤ ਰਾਜ ਅਮਰੀਕਾ ਤੋਂ ਉੱਨਤ ਰੱਖਿਆ ਤਕਨਾਲੋਜੀ ਪ੍ਰਦਾਨ ਕਰੇਗਾ। ਰੱਖਿਆ ਖੇਤਰ ਸਾਡੇ ਦੁਵੱਲੇ ਸਬੰਧਾਂ ਦਾ ਇਕ ਮੁੱਖ ਥੰਮ੍ਹ ਬਣਿਆ ਰਹੇਗਾ। ਸਾਡੀ ਭਾਈਵਾਲੀ ਇਕ ਆਜ਼ਾਦ, ਖੁੱਲ੍ਹੇ ਅਤੇ ਨਿਯਮਾਂ-ਆਧਾਰਿਤ ਹਿੰਦ-ਪ੍ਰਸ਼ਾਂਤ ਖੇਤਰ ਨੂੰ ਯਕੀਨੀ ਬਣਾਉਣ ਲਈ ਅਹਿਮ ਹੈ।
ਅਮਰੀਕੀ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਸਮਝੌਤਾ ਸਾਡੀ ਰੱਖਿਆ ਭਾਈਵਾਲੀ ਨੂੰ ਹੋਰ ਅੱਗੇ ਵਧਾਉਂਦਾ ਹੈ, ਜੋ ਖੇਤਰੀ ਸਥਿਰਤਾ ਦਾ ਆਧਾਰ ਹੈ। ਸਾਡੇ ਰੱਖਿਆ ਸਬੰਧ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ਹਨ। ਭਾਰਤ ਰੱਖਿਆ ਸਹਿਯੋਗ ਦੇ ਖੇਤਰ ’ਚ ਸੰਯੁਕਤ ਰਾਜ ਅਮਰੀਕਾ ਲਈ ਇਕ ਤਰਜੀਹੀ ਦੇਸ਼ ਹੈ। ਅਮਰੀਕਾ ਇਕ ਆਜ਼ਾਦ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਲਈ ਭਾਰਤ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ- ਹੋ ਗਿਆ ਵੱਡਾ ਡਰੋਨ ਹਮਲਾ ! ਪੂਰੇ ਦੇਸ਼ ਦੀ ਬਿਜਲੀ ਸਪਲਾਈ ਹੋਈ ਠੱਪ
