ਕੈਨੇਡਾ ਨੂੰ ਅਰਸ਼ ਡੱਲਾ ਦੀ ਹਵਾਲਗੀ ਦੀ ਅਪੀਲ ਕਰੇਗਾ ਭਾਰਤ

Friday, Nov 15, 2024 - 09:24 AM (IST)

ਕੈਨੇਡਾ ਨੂੰ ਅਰਸ਼ ਡੱਲਾ ਦੀ ਹਵਾਲਗੀ ਦੀ ਅਪੀਲ ਕਰੇਗਾ ਭਾਰਤ

ਨਵੀਂ ਦਿੱਲੀ (ਏਜੰਸੀ)- ਭਾਰਤ ਨੇ ਕੈਨੇਡਾ ’ਚ ਖਾਲਿਸਤਾਨੀ ਅੱਤਵਾਦੀ ਅਰਸ਼ ਸਿੰਘ ਗਿੱਲ ਉਰਫ ਅਰਸ਼ ਡੱਲਾ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਹਵਾਲਗੀ ਦੀ ਅਪੀਲ ਕਰਨ ਦਾ ਫ਼ੈਸਲਾ ਕੀਤਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅਰਸ਼ ਦੀ ਗ੍ਰਿਫਤਾਰੀ ਦੀ ਖਬਰ ’ਤੇ ਮੀਡੀਆ ਦੇ ਸਵਾਲਾਂ ਦੇ ਜਵਾਬ ’ਚ ਕਿਹਾ ਕਿ ਅਸੀਂ ਖਾਲਿਸਤਾਨ ਟਾਈਗਰ ਫੋਰਸ ਦੇ ਅਸਲ ਮੁਖੀ, ਐਲਾਨੇ ਅਪਰਾਧੀ ਅਰਸ਼ ਸਿੰਘ ਗਿੱਲ ਉਰਫ ਅਰਸ਼ ਡੱਲਾ ਦੀ ਕੈਨੇਡਾ ’ਚ ਗ੍ਰਿਫਤਾਰੀ ’ਤੇ 10 ਨਵੰਬਰ ਤੋਂ ਪ੍ਰਸਾਰਿਤ ਮੀਡੀਆ ਰਿਪੋਰਟਾਂ ਵੇਖੀਆਂ ਹਨ। ਕੈਨੇਡਾ ਦੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨੇ ਗ੍ਰਿਫਤਾਰੀ ’ਤੇ ਵਿਆਪਕ ਤੌਰ ’ਤੇ ਰਿਪੋਰਟ ਦਿੱਤੀ ਹੈ। ਅਸੀਂ ਸਮਝਦੇ ਹਾਂ ਕਿ ਓਂਟਾਰੀਓ ਕੋਰਟ ਨੇ ਮਾਮਲੇ ਨੂੰ ਸੁਣਵਾਈ ਲਈ ਸੂਚੀਬੱਧ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਭੀੜ-ਭੜੱਕੇ 'ਤੇ ਚਾਰਜ ਲਗਾਉਣ ਦੀ ਤਿਆਰੀ 'ਚ ਸਰਕਾਰ, ਇਸ ਵੱਡੀ ਸਮੱਸਿਆ ਤੋਂ ਮਿਲੇਗੀ ਮੁਕਤੀ

ਜੈਸਵਾਲ ਨੇ ਕਿਹਾ ਕਿ ਜੁਲਾਈ 2023 ’ਚ, ਭਾਰਤ ਸਰਕਾਰ ਨੇ ਕੈਨੇਡਾ ਸਰਕਾਰ ਨੂੰ ਉਸ ਦੀ ਅਸਥਾਈ ਗ੍ਰਿਫਤਾਰੀ ਦੀ ਅਪੀਲ ਕੀਤੀ ਸੀ। ਇਸ ਨੂੰ ਨਾ-ਮਨਜ਼ੂਰ ਕਰ ਦਿੱਤਾ ਗਿਆ ਸੀ। ਇਸ ਮਾਮਲੇ ’ਚ ਕੈਨੇਡਾ ਦੇ ਸਾਰੇ ਅਧਿਕਾਰੀਆਂ ਨੂੰ ਵਾਧੂ ਜਾਣਕਾਰੀ ਮੁਹੱਈਆ ਕਰਵਾਈ ਗਈ। ਅਰਸ਼ ਡੱਲਾ ਦੇ ਸ਼ੱਕੀ ਰਿਹਾਇਸ਼ੀ ਪਤੇ, ਭਾਰਤ ’ਚ ਉਸ ਦੇ ਵਿੱਤੀ ਲੈਣ-ਦੇਣ, ਚੱਲ/ਅਚੱਲ ਜਾਇਦਾਦਾਂ, ਮੋਬਾਈਲ ਨੰਬਰਾਂ ਦੇ ਵੇਰਵੇ ਆਦਿ ਤਸਦੀਕ ਕਰਨ ਲਈ ਆਪਸੀ ਕਾਨੂੰਨੀ ਸਹਾਇਤਾ ਸੰਧੀ (ਐੱਮ. ਐੱਲ. ਏ. ਟੀ.) ਦੇ ਤਹਿਤ ਕੈਨੇਡਾ ਨੂੰ ਦਿੱਤੇ ਗਏ ਸਨ ਅਤੇ ਜਨਵਰੀ 2023 ’ਚ ਵੱਖਰੇ ਤੌਰ ’ਤੇ ਵੀ ਇਕ ਅਪੀਲ ਕੀਤੀ ਗਈ ਸੀ। ਦਸੰਬਰ 2023 ’ਚ, ਕੈਨੇਡਾ ਦੇ ਨਿਆਂ ਵਿਭਾਗ ਨੇ ਮਾਮਲੇ ’ਤੇ ਵਾਧੂ ਜਾਣਕਾਰੀ ਮੰਗੀ। ਇਨ੍ਹਾਂ ਸਵਾਲਾਂ ਦਾ ਜਵਾਬ ਇਸ ਸਾਲ ਮਾਰਚ ’ਚ ਭੇਜਿਆ ਗਿਆ ਸੀ। ਸਵਾਲ ਨੇ ਕਿਹਾ ਕਿ ਹਾਲੀਆ ਗ੍ਰਿਫਤਾਰੀ ਦੇ ਮੱਦੇਨਜ਼ਰ, ਸਾਡੀਆਂ ਏਜੰਸੀਆਂ ਹਵਾਲਗੀ ਅਪੀਲ ’ਤੇ ਕਾਰਵਾਈ ਕਰਨਗੀਆਂ। ਭਾਰਤ ’ਚ ਅਰਸ਼ ਡੱਲਾ ਦੇ ਅਪਰਾਧਿਕ ਰਿਕਾਰਡ ਅਤੇ ਕੈਨੇਡਾ ’ਚ ਇਸੇ ਤਰ੍ਹਾਂ ਦੀਆਂ ਗ਼ੈਰ-ਕਾਨੂੰਨੀ ਸਰਗਰਮੀਆਂ ’ਚ ਉਸ ਦੀ ਸ਼ਮੂਲੀਅਤ ਨੂੰ ਵੇਖਦਿਆਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਸ ਨੂੰ ਭਾਰਤ ’ਚ ਨਿਆਂ ਲਈ ਹਵਾਲਗੀ ਜਾਂ ਦੇਸ਼-ਨਿਕਾਲਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਟਰੰਪ ਨੇ ਉਡਾਇਆ ਮਸਕ ਦਾ ਮਜ਼ਾਕ; ਕਿਹਾ - ਐਲੋਨ ਘਰ ਹੀ ਨਹੀਂ ਜਾਂਦੇ, ਮੈਂ ਉਨ੍ਹਾਂ ਤੋਂ ਪਿੱਛਾ ਨਹੀਂ ਛੁਡਾ ਪਾ ਰਿਹਾ

50 ਤੋਂ ਜ਼ਿਆਦਾ ਮਾਮਲਿਆਂ ’ਚ ਮੁਲਜ਼ਮ ਹੈ ਅਰਸ਼

ਅਰਸ਼ ਡੱਲਾ ਹੱਤਿਆ, ਹੱਤਿਆ ਦੀ ਕੋਸ਼ਿਸ਼, ਜਬਰਨ ਵਸੂਲੀ ਅਤੇ ਅੱਤਵਾਦੀ ਫੰਡਿੰਗ ਸਮੇਤ ਅੱਤਵਾਦੀ ਕਾਰਵਾਈਆਂ ਦੇ 50 ਤੋਂ ਜ਼ਿਆਦਾ ਮਾਮਲਿਆਂ ’ਚ ਲੋੜੀਂਦਾ ਅਪਰਾਧੀ ਹੈ। ਮਈ 2022 ’ਚ ਉਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਉਸ ਨੂੰ 2023 ’ਚ ਭਾਰਤ ’ਚ ਅੱਤਵਾਦੀ ਵਜੋਂ ਨਾਮਜ਼ਦ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਮਹਿਲਾ ਪੁਲਸ ਮੁਲਾਜ਼ਮਾਂ ਨੂੰ ਮਿਲੇਗੀ 'ਮਾਹਵਾਰੀ ਛੁੱਟੀ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News