ਕੋਵਿਡ-19 ਤੋਂ ਬਾਅਦ ਦੁਨੀਆ ਨੂੰ ਨਵਾਂ ਬਿਜਨੈਸ ਮਾਡਲ ਦੇਵੇਗਾ ਭਾਰਤ : PM ਮੋਦੀ
Sunday, Apr 19, 2020 - 08:02 PM (IST)
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੋਰੋਨਾ ਆਫਤ ਕਾਰਣ ਇਹ ਅਹਿਸਾਸ ਹੋਇਆ ਹੈ ਕਿ ਦੁਨੀਆ ਨੂੰ ਨਵੇਂ ਕਾਰੋਬਾਰ ਮਾਡਲ ਦੀ ਲੋੜ ਹੈ। ਸੋਸ਼ਲ ਮੀਡੀਆ ਲਿੰਕਡਇਨ 'ਤੇ ਸਾਂਝੇ ਕੀਤੇ ਆਪਣੇ ਲੇਖ ਵਿਚ ਕਿਹਾ ਕਿ ਯੂਵਾ ਊਰਜਾ ਨਾਲ ਭਰਪੂਰ ਭਾਰਤ ਕੋਵਿਡ -19 ਤੋਂ ਬਾਅਦ ਦੀ ਦੁਨੀਆ ਨੂੰ ਇਹ ਨਵਾਂ ਮਾਡਲ ਦੇਵੇਗਾ। ਪੀ.ਐਮ. ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਹਾਸੰਕਟ ਨੇ ਭਾਰਤ ਨੂੰ ਕਿੰਨਾ ਬਦਲ ਦਿੱਤਾ ਹੈ। ਕਿਸੇ ਨੇ ਜੋ ਸੋਚਿਆ ਨਹੀਂ ਹੋਵੇਗਾ, ਅਜਿਹੇ ਹਾਲਾਤ ਪੈਦਾ ਹੋ ਗਏ ਹਨ। ਉਨ੍ਹਾਂ ਨੇ ਲਿਖਿਆ, 'ਯੂਵਾ ਊਰਜਾ ਨਾਲ ਭਰਪੂਰ ਭਾਰਤ ਵਿਸ਼ਵ ਨੂੰ ਇਕ ਨਵੀਂ ਕਾਰਜ ਸਭਿਆਚਾਰ ਦੇ ਸਕਦਾ ਹੈ ਕਿਉਂਕਿ ਇਹ ਰਾਸ਼ਟਰ ਨਵੀਨਤਾਕਾਰੀ ਵਿਚਾਰਾਂ ਪ੍ਰਤੀ ਆਪਣੇ ਉਤਸ਼ਾਹ ਲਈ ਮਸ਼ਹੂਰ ਹੈ।'
A, E, I, O, U, ਦੇ ਜ਼ਰੀਏ ਦੱਸੀ ਨਵੇਂ ਮਾਡਲ ਦੀ ਰੂਪ ਰੇਖਾ
ਪ੍ਰਧਾਨ ਮੰਤਰੀ ਨੇ ਅੰਗ੍ਰੇਜੀ ਦੇ ਪੰਜ ਅੱਖਰਾਂ (ਵਾਵਲਸ) A, E, I, O, U 'ਤੇ ਆਧਾਰਿਤ ਅਡੈਪਟੇਬਲਿਟੀ (ਅਨੁਕੂਲਤਾ), ਐਫਿਸ਼ਿਅੰਸੀ (ਕੁਸ਼ਲਤਾ), ਇਨਕਲੁਸਿਵਿਟੀ, (ਸਮਾਵੇਸ਼ੀ) ਅਪ੍ਰਚੂਨਿਟੀ (ਮੌਕੇ) ਅਤੇ ਯੂਨਿਵਰਸਲਿਜਮ (ਰਾਸ਼ਟਰਭੌਮਿਕਤਾ) ਦੇ ਜ਼ਰੀਏ ਨਵੇਂ ਬਿਜਨੈਸ ਅਥੇ ਵਰਕ ਕਲਚਰ ਲਈ ਜ਼ਰੂਰੀ ਬਿੰਦੂਆਂ ਦਾ ਜ਼ਿਕਰ ਕੀਤਾ।
ਦੁਨੀਆ ਨੂੰ ਨਵੇਂ ਬਿਜਨੈਸ ਮਾਡਲ ਦੀ ਭਾਲ : ਪੀ.ਐੱਮ.
ਉਨ੍ਹਾਂ ਲਿਖਿਆ, 'ਮੈਂ ਇਸੇ ਵਾਵਲਸ ਆਫ ਨਿਊ ਨਾਰਮਲ ਕਹਿੰਦਾ ਹਾਂ ਕਿਉਂਕੀ ਅੰਗ੍ਰੇਜੀ ਭਾਸ਼ਾ 'ਚ ਵਾਵਲਸ ਵਾਂਗ ਹੀ ਇਹ ਵੀ ਕੋਵਿਡ ਤੋਂ ਬਾਅਦ ਦੀ ਦੁਨੀਆ ਦੇ ਨਵੇਂ ਬਿਜਨੈਸ ਮਾਡਲ ਦੇ ਜ਼ਰੂਰੀ ਅੰਗ ਬਣ ਜਾਣਗੇ।' ਉਨ੍ਹਾਂ ਨੇ ਜਨਧਨ ਖਾਤਿਆਂ ਨੂੰ ਆਧਾਰ ਅਤੇ ਮੋਬਾਇਲ ਨੰਬਰ ਨਾਲ ਜੋੜੇ ਜਾਣ ਦਾ ਗਰੀਬਾਂ ਦੀ ਜ਼ਿੰਦਗੀ 'ਤੇ ਪਏ ਅਸਰ ਅਤੇ ਸਿੱਖਿਆ ਦੇ ਖੇਤਰ 'ਚ ਤਕਨੀਕ ਦੇ ਵਿਸਥਾਰ ਦੇ ਲਾਭ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਨਵੇਂ ਤਰ੍ਹਾਂ ਦੇ ਬਿਜਨੈਸ ਮਾਡਲ ਦੀ ਤਲਾਸ਼ ਕਰ ਰਹੀ ਹੈ।
ਅਨੁਕੂਲਤਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਸਾਨੀ ਨਾਲ ਅਪਣਾਏ ਜਾ ਸਕਣ ਵਾਲੇ ਬਿਜਨੈਸ ਅਤੇ ਲਾਇਫ ਸਟਾਇਲ ਮਾਡਲ ਵਕਤ ਦੀ ਮੰਗ ਹੈ। ਅਜਿਹਾ ਕਰਣ ਨਾਲ ਸੰਕਟ ਕਾਲ 'ਵੀ ਸਾਡੇ ਕੰਮ ਕਾਰਜ ਦੀ ਗਤੀ ਪ੍ਰਭਾਵਿਤ ਨਹੀਂ ਹੋਵੇਗੀ। ਡਿਜੀਟਲ ਪੇਮੈਂਟ ਨੂੰ ਅਪਣਾਉਣਾ ਇਸ ਦਾ ਸ਼ਾਨਦਾਰ ਉਦਾਹਰਣ ਹੈ। ਦੂਜਾ ਉਦਾਹਰਣ ਟੈਲੀਮੈਡੀਸਨ ਦਾ ਹੈ। ਕਈ ਡਾਕਟਰ ਕਲੀਨਿਕ ਜਾਂ ਹਸਪਤਾਲ ਬਣਾਏ ਗਏ ਬਿਨਾਂ ਹੀ ਮਰੀਜ਼ਾਂ ਦਾ ਇਲਾਜ਼ ਕਰ ਰਹੇ ਹਨ।
ਕੁਸ਼ਲਤਾ
ਮੋਦੀ ਨੇ ਕਿਹਾ ਕਿ ਇਹੀ ਸਮਾਂ ਹੈ ਜਦੋਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਕੁਸ਼ਲਤਾ ਤੋਂ ਸਾਡਾ ਭਾਵ ਕੀ ਹੈ। ਕੁਸ਼ਲਤਾ ਸਿਰਫ ਇਹ ਨਹੀਂ ਹੋ ਸਕਦਾ ਕਿ ਅਸੀਂ ਦਫਤਰ 'ਚ ਕਿੰਨਾ ਸਮਾਂ ਬਤੀਤ ਕੀਤਾ ਹੈ। ਸਾਨੂੰ ਅਜਿਹੇ ਮਾਡਲ 'ਤੇ ਵਿਚਾਰ ਕਰਨਾ ਹੋਵੇਗਾ ਜਿਥੇ ਉਤਪਾਦਕਤਾ ਅਤੇ ਕੁਸ਼ਲਤਾ ਨੂੰ ਜ਼ਿਆਦਾ ਤਵੱਜੋ ਮਿਲੇ। ਪੀ.ਐੱਮ. ਨੇ ਕਿਹਾ, ' ਸਾਨੂੰ ਤੈਅ ਸਮੇਂ 'ਚ ਕੋਈ ਕੰਮ ਪੂਰਾ ਕਰਨ 'ਤੇ ਜ਼ੋਰ ਦੇਣਾ ਚਾਹੀਦਾ ਹੈ।'
ਸਮਾਵੇਸ਼ੀਤਾ
ਪੀ.ਐੱਮ. ਨੇ ਅਜਿਹੇ ਬਿਜਨੈਸ ਮਾਡਲ ਅਪਣਾਉਣ ਦੀ ਅਪੀਲ ਕੀਤੀ ਜਿਸ 'ਚ ਗਰੀਬਾਂ ਤੇ ਸਭ ਤੋਂ ਬੇਸਹਾਰਾ ਲੋਕਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਮਿਲੇ। ਉਨ੍ਹਾਂ ਲਿਖਿਆ, ' ਸਾਨੂੰ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀ ਦਿਸ਼ਾ 'ਚ ਵੱਡੀ ਤਰੱਕੀ ਕੀਤੀ ਹੈ। ਕੁਦਰਤ ਨੇ ਸਾਨੂੰ ਦੱਸਿਆ ਹੈ ਕਿ ਜੇਕਰ ਇਨਸਾਨ ਆਪਣੀਆਂ ਸਰਗਰਮੀਆਂ ਨੂੰ ਘੱਟ ਕਰ ਲਵੇ ਤਾਂ ਕੁਦਰਤ ਦਾ ਪ੍ਰਭਾਵ ਕਿੰਨੀ ਤੇਜੀ ਨਾਲ ਫੈਲ ਸਕਦਾ ਹੈ। ਦੁਨੀਆ 'ਚ ਸਾਡੇ ਪ੍ਰਭਾਵ ਨੂੰ ਘੱਟ ਕਰਨ ਵਾਲੀ ਤਕਨੀਕ ਅਤੇ ਤਰੀਕਿਆਂ ਦਾ ਕਾਫੀ ਮਹੱਤਵ ਹੋਵੇਗਾ।' ਉਨ੍ਹਾਂ ਕਿਹਾ ਕਿ ਕੋਵਿਡ-19 ਨੇ ਸਾਨੂੰ ਵੱਡੇ ਪੱਧਰ 'ਤੇ ਕਿਫਾਇਤੀ ਸਿਹਤ ਸੇਵਾਵਾਂ ਦੀਆਂ ਜ਼ਰੂਰਤਾਂ ਦਾ ਅਹਿਸਾਸ ਕਰਵਾਇਆ। ਸਾਨੂੰ ਕਿਸਾਨਾਂ ਦੀਆਂ ਸੂਚਨਾਵਾਂ, ਮਸ਼ੀਨਰੀ ਅਤੇ ਬਾਜ਼ਾਰਾਂ ਤਕ ਪਹੁੰਚ ਦਿਵਾਉਣ ਵਾਲੇ ਇਮਨੋਵੇਸ਼ਨ 'ਚ ਨਿਵੇਸ਼ ਕਰਨਾ ਚਾਹੀਦਾ ਹੈ।
ਮੌਕੇ
ਹਰ ਸੰਕਟ ਆਪਣੇ ਨਾਲ ਮੌਕੇ ਵੀ ਲੈ ਕੇ ਜਾਂਦਾ ਹੈ। ਕੋਵਿਡ-19 ਵੀ ਇਸ ਸੰਕਲਪ ਤੋਂ ਵਖਰਾ ਨਹੀਂ ਹੈ। ਉਨ੍ਹਾਂ ਲਿਖਿਆ, 'ਸਾਨੂੰ ਵਿਚਾਰ ਕਰਨਾ ਹੋਵੇਗਾ ਕਿ ਇਸ ਸੰਕਟ 'ਚ ਸਾਡੇ ਲਈ ਕਿਹੜੇ ਨਵੇਂ ਮੌਕੇ ਬਣ ਸਕਦੇ ਹਨ।' ਉਨ੍ਹਾਂ ਕਿਹਾ ਕਿ ਭਾਰਤ ਨੂੰ ਕੋਵਿਡ-19 ਤੋਂ ਬਾਅਦ ਦੀ ਦੁਨੀਆ 'ਚ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਹੀ ਹੋਵੇਗਾ। ਅਸੀਂ ਆਪਣੇ ਲੋਕਾਂ, ਆਪਣੇ ਹੁਨਰ ਅਤੇ ਆਪਣੀ ਮੂਲ ਸਮਰੱਥਾਵਾਂ ਦੀ ਪਛਣਾ ਕਰੀਏ।
ਰਾਸ਼ਟਰਭੌਮਿਕਤਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਹਮਲਾ ਕਰਨ ਤੋਂ ਪਹਿਲਾਂ ਜਾਤੀ, ਧਰਮ, ਰੰਗ, ਪੰਥ, ਭਾਸ਼ਾ ਜਾਂ ਸੀਮਾ ਨਹੀਂ ਦੇਖਦਾ। ਇਸ ਮਹਾਮਾਰੀ ਤੋਂ ਨਜਿੱਠਣ ਤੋਂ ਬਾਅਦ ਸਾਡੀ ਪ੍ਰਤੀਕਿਰਿਆ ਅਤੇ ਸਾਡੇ ਵਿਵਹਾਰ ਏਕਤਾ ਅਤੇ ਭਾਈਚਾਰੇ ਦੇ ਰੂਪ ਤੋਂ ਊਭਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੰਕਟ ਦੀ ਘੜੀ 'ਚ ਅਸੀਂ ਸਾਰੇ ਇਕੱਠੇ ਹਾਂ।