2029 ਤੱਕ ਭਾਰਤ ਹੋਵੇਗਾ 'ਨਸ਼ਾ ਮੁਕਤ': ਕੇਂਦਰ ਵੱਲੋਂ 3 ਸਾਲਾ ਮਾਸਟਰ ਪਲਾਨ ਤਿਆਰ, ਲਾਗੂ ਹੋਣਗੇ 200 ਤੋਂ ਵੱਧ ਫ਼ੈਸਲੇ

Sunday, Sep 20, 2026 - 11:11 PM (IST)

2029 ਤੱਕ ਭਾਰਤ ਹੋਵੇਗਾ 'ਨਸ਼ਾ ਮੁਕਤ': ਕੇਂਦਰ ਵੱਲੋਂ 3 ਸਾਲਾ ਮਾਸਟਰ ਪਲਾਨ ਤਿਆਰ, ਲਾਗੂ ਹੋਣਗੇ 200 ਤੋਂ ਵੱਧ ਫ਼ੈਸਲੇ

ਨੈਸ਼ਨਲ ਡੈਸਕ : ਕੇਂਦਰ ਸਰਕਾਰ ਨੇ ਸਾਲ 2029 ਤੱਕ ਭਾਰਤ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਦਾ ਟੀਚਾ ਮਿਥਿਆ ਹੈ ਅਤੇ ਇਸ ਲਈ ਸਾਲ 2026-29 ਵਾਸਤੇ 3 ਸਾਲਾ ਸਮਾਂਬੱਧ ਰੋਡਮੈਪ ਤਿਆਰ ਕੀਤਾ ਗਿਆ ਹੈ। ਇਸ ਵਿਆਪਕ ਰੋਡਮੈਪ ਵਿੱਚ 4 ਮੁੱਖ ਥੰਮ੍ਹ, 25 ਘਟਕ (components) ਅਤੇ 200 ਤੋਂ ਵੱਧ ਕਾਰਜ-ਬਿੰਦੂ (action points) ਸ਼ਾਮਲ ਕੀਤੇ ਗਏ ਹਨ। 

ਸ਼ਿਮਲਾ ਵਿਖੇ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਆਯੋਜਿਤ 'ਨਸ਼ਾ ਮੁਕਤ ਭਾਰਤ ਅਭਿਆਨ 2029' ਸਬੰਧੀ ਮੀਡੀਆ ਪ੍ਰੋਗਰਾਮ ਦੌਰਾਨ ਪੀ.ਆਈ.ਬੀ. ਦੇ ਵਧੀਕ ਡਾਇਰੈਕਟਰ ਜਨਰਲ ਰਾਜ ਕੁਮਾਰ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਉੱਤਰੀ ਜ਼ੋਨ ਦੇ ਡਾਇਰੈਕਟਰ ਅਮਨਜੀਤ ਸਿੰਘ ਨੇ ਇਸ ਯੋਜਨਾ ਦਾ ਖੁਲਾਸਾ ਕੀਤਾ। ਇਹ ਵਿਜ਼ਨ ਦਸਤਾਵੇਜ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 26 ਜੂਨ 2026 ਨੂੰ NCORD ਦੀ 10ਵੀਂ ਐਪੈਕਸ ਕਮੇਟੀ ਦੀ ਮੀਟਿੰਗ ਦੌਰਾਨ ਜਾਰੀ ਕੀਤਾ ਗਿਆ ਸੀ। 

ਰੋਡਮੈਪ ਦੇ 4 ਮੁੱਖ ਥੰਮ੍ਹ

ਨੈੱਟਵਰਕ-ਕੇਂਦਰਿਤ ਕਾਰਵਾਈ (Network-Centric Enforcement): ਪਹਿਲਾ ਥੰਮ੍ਹ ਖੁਫੀਆ ਜਾਣਕਾਰੀ ਅਤੇ ਆਪ੍ਰੇਸ਼ਨ-ਆਧਾਰਿਤ ਕਾਰਵਾਈ 'ਤੇ ਕੇਂਦਰਿਤ ਹੈ, ਜਿਸ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਖ਼ਤਮ ਕਰਨਾ ਅਤੇ ਉਨ੍ਹਾਂ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਜਾਂ ਸੀਲ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, 2029 ਤੱਕ ਵਿਦੇਸ਼ਾਂ ਤੋਂ ਨਸ਼ਾ ਤਸਕਰੀ ਚਲਾ ਰਹੇ 100 ਪ੍ਰਮੁੱਖ ਭਗੌੜਿਆਂ ਨੂੰ ਵਾਪਸ ਲਿਆਉਣ ਦਾ ਵੀ ਟੀਚਾ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਰਾਹੁਲ ਨੂੰ ਪਾਰਟੀ ਛੱਡ ਕੇ 'ਸਟੈਂਡ-ਅੱਪ ਕਾਮੇਡੀਅਨ' ਬਣ ਜਾਣਾ ਚਾਹੀਦਾ ਹੈ : CM ਫੜਨਵੀਸ

ਸਿੰਥੈਟਿਕ ਅਤੇ ਕੈਮੀਕਲ ਡਰੱਗਜ਼ 'ਤੇ ਠੱਲ੍ਹ

ਦੂਜੇ ਥੰਮ੍ਹ ਤਹਿਤ ਗੈਰ-ਕਾਨੂੰਨੀ ਪ੍ਰਯੋਗਸ਼ਾਲਾਵਾਂ (clandestine labs) 'ਤੇ ਸ਼ਿਕੰਜਾ ਕੱਸਿਆ ਜਾਵੇਗਾ ਅਤੇ ਪ੍ਰੀਕਰਸਰ ਕੈਮੀਕਲਾਂ ਦੀ ਮੈਨੂਫੈਕਚਰਿੰਗ ਤੋਂ ਲੈ ਕੇ ਖਪਤ ਤੱਕ 100 ਫੀਸਦੀ ਡਿਜੀਟਲ ਨਿਗਰਾਨੀ ਯਕੀਨੀ ਬਣਾਈ ਜਾਵੇਗੀ।

ਮੰਗ ਘਟਾਉਣਾ ਅਤੇ ਜਾਗਰੂਕਤਾ (Demand Reduction)

ਤੀਜਾ ਥੰਮ੍ਹ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ, ਨਸ਼ਿਆਂ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਘਟਾਉਣ ਅਤੇ ਨਸ਼ਾ-ਮੁਕਤੀ ਤੇ ਮੁੜ-ਵਸੇਬਾ ਕੇਂਦਰਾਂ ਨੂੰ ਮਜ਼ਬੂਤ ਕਰਨ ਨਾਲ ਸਬੰਧਤ ਹੈ। 

ਸਮਰੱਥਾ ਨਿਰਮਾਣ ਅਤੇ ਤਾਲਮੇਲ

ਚੌਥੇ ਥੰਮ੍ਹ ਤਹਿਤ ਮਾਰਚ 2027 ਤੱਕ ਹਰੇਕ ਰਾਜ ਵਿੱਚ ਪੂਰੀ ਤਰ੍ਹਾਂ ਲੈਸ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਗਠਿਤ ਕਰਨ ਅਤੇ ਫੋਰੈਂਸਿਕ ਰਿਪੋਰਟਾਂ 30 ਦਿਨਾਂ ਦੇ ਅੰਦਰ ਉਪਲਬਧ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ। 

ਸਕੂਲਾਂ-ਕਾਲਜਾਂ ਦੁਆਲੇ 500 ਮੀਟਰ ਦਾ 'ਸੁਰੱਖਿਅਤ ਘੇਰਾ' ਅਤੇ 'ਨਸ਼ਾ ਮੁਕਤ ਮਿੱਤਰ' 

ਸਿੱਖਿਆ ਸੰਸਥਾਵਾਂ ਦੇ ਨੇੜੇ ਨਸ਼ਿਆਂ ਦੀ ਪਹੁੰਚ ਰੋਕਣ ਲਈ ਸਕੂਲਾਂ ਅਤੇ ਕਾਲਜਾਂ ਦੇ 500 ਮੀਟਰ ਦੇ ਘੇਰੇ ਨੂੰ ਪ੍ਰਸਤਾਵਿਤ 'ਸੁਰੱਖਿਅਤ ਖੇਤਰ' (safe zone) ਵਜੋਂ ਚਿੰਨ੍ਹਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ NCC, NSS ਅਤੇ 'ਮਾਈ ਭਾਰਤ' (My Bharat) ਪਲੇਟਫਾਰਮਾਂ ਰਾਹੀਂ ਨੌਜਵਾਨਾਂ ਨੂੰ ਜੋੜ ਕੇ 1 ਲੱਖ 'ਨਸ਼ਾ ਮੁਕਤ ਮਿੱਤਰ' ਤਿਆਰ ਕਰਨ ਦਾ ਟੀਚਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਨਵੇਂ ਮਕਾਨ ਦਾ ਜਸ਼ਨ ਮਨਾਉਂਦੇ ਯਾਰਾਂ 'ਤੇ ਫ਼ਾਇਰਿੰਗ!

ਅੰਤਰ-ਰਾਜੀ ਤਾਲਮੇਲ ਅਤੇ ਕਾਰਵਾਈ ਦੇ ਅੰਕੜੇ 

ਨਸ਼ਾ ਤਸਕਰੀ 'ਤੇ ਨਜ਼ਰ ਰੱਖਣ ਲਈ 'ਨੈਸ਼ਨਲ ਕਮੇਟੀ ਫਾਰ ਕੋਆਰਡੀਨੇਸ਼ਨ ਆਫ ਡਰੱਗ ਟ੍ਰੈਫਿਕਿੰਗ' (NCORD) ਦੇ ਉੱਚ-ਪੱਧਰੀ ਤੰਤਰ ਰਾਹੀਂ ਕੰਮ ਕੀਤਾ ਜਾਵੇਗਾ, ਜਿਸ ਦੀ ਅਗਵਾਈ ਕੇਂਦਰੀ ਗ੍ਰਹਿ ਮੰਤਰੀ ਕਰਨਗੇ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਚੰਡੀਗੜ੍ਹ ਦਾ ਇੱਕ ਅੰਤਰ-ਰਾਜੀ ਡਰੱਗ ਸਕੱਤਰੇਤ ਪੰਚਕੂਲਾ ਵਿਖੇ ਪਹਿਲਾਂ ਹੀ ਕਾਰਜਸ਼ੀਲ ਹੈ। ਸਰਕਾਰੀ ਅੰਕੜਿਆਂ ਅਨੁਸਾਰ, 2004-2013 ਦੀ ਤੁਲਨਾ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਜ਼ਬਤ ਕੀਤੇ ਗਏ ਨਸ਼ਿਆਂ ਦੀ ਮਾਤਰਾ ਵਿੱਚ 4.6 ਗੁਣਾ, ਮੁੱਲ ਵਿੱਚ 4.7 ਗੁਣਾ ਅਤੇ ਨਸ਼ਟ ਕੀਤੇ ਗਏ ਨਸ਼ਿਆਂ ਦੀ ਮਾਤਰਾ ਵਿੱਚ 14.4 ਗੁਣਾ ਵਾਧਾ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News