''CBSE ਦੀ 3 ਭਾਸ਼ਾਈ ਨੀਤੀ ਅਗਲੇ ਵਿੱਦਿਅਕ ਸੈਸ਼ਨ ਤੋਂ ਲਾਗੂ ਕਰਨ ’ਤੇ ਹੋਵੇ ਵਿਚਾਰ''; ਸੁਪਰੀਮ ਕੋਰਟ
Friday, Sep 18, 2026 - 08:25 AM (IST)
ਨਵੀਂ ਦਿੱਲੀ (ਏਜੰਸੀ) - ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸੀ. ਬੀ. ਐੱਸ. ਈ. ਨੂੰ 2027 ਤੋਂ ਸ਼ੁਰੂ ਹੋਣ ਵਾਲੇ ਅਗਲੇ ਵਿੱਦਿਅਕ ਸੈਸ਼ਨ ਤੋਂ ਜਮਾਤ 6ਵੀਂ ਦੇ ਵਿਦਿਆਰਥੀਆਂ ਲਈ 2 ਭਾਰਤੀ ਭਾਸ਼ਾਵਾਂ ਸਮੇਤ 3 ਭਾਸ਼ਾਵਾਂ ਦਾ ਅਧਿਐਨ ਲਾਜ਼ਮੀ ਕਰਨ ਦੀ ਨੀਤੀ ਲਾਗੂ ਕਰਨ ’ਤੇ ਵਿਚਾਰ ਕਰਨ ਲਈ ਕਿਹਾ। ਸੀ. ਬੀ. ਐੱਸ. ਈ. ਵੱਲੋਂ ਪੇਸ਼ ਵਧੀਕ ਸਾਲਿਸਟਰ ਜਨਰਲ ਐਸ਼ਵਰਿਆ ਭਾਟੀ ਨੇ ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੂੰ ਦੱਸਿਆ ਕਿ ਬੋਰਡ ਇਸ ਸੁਝਾਅ ’ਤੇ ਵਿਚਾਰ ਕਰੇਗਾ। ਜਸਟਿਸ ਬਾਗਚੀ ਨੇ ਸ਼ੁਰੂਆਤ ’ਚ ਕਿਹਾ ਕਿ ਬੱਚਿਆਂ ਨੂੰ ਰਾਹਤ ਦੇਣ ਲਈ ਸੀ. ਬੀ. ਐੱਸ. ਈ. ਨੂੰ ਅਗਲੇ ਵਿੱਦਿਅਕ ਸੈਸ਼ਨ ਤੋਂ 3 ਭਾਸ਼ਾ ਨੀਤੀ ਲਾਗੂ ਕਰਨ ਨੂੰ ਟਾਲਣ ’ਤੇ ਵਿਚਾਰ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਨਾਸਿਕ 'ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ! ਗੁੱਸੇ 'ਚ ਆਏ ਲੋਕਾਂ ਨੇ ਅਧਿਕਾਰੀ ਦੇ ਮੇਜ਼ 'ਤੇ ਲਿਜਾ ਕੇ...
ਜਸਟਿਸ ਬਾਗਚੀ ਨੇ ਕਿਹਾ ਕਿ ਜੇ ਮੌਜੂਦਾ ਸਮੇਂ ’ਚ ਜਮਾਤ ਛੇਵੀਂ ’ਚ ਪੜ੍ਹ ਰਹੇ ਵਿਦਿਆਰਥੀ ਇਸ ਸਾਲ ਤੋਂ 3 ਭਾਸ਼ਾਵਾਂ ਦਾ ਅਧਿਐਨ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਭਾਟੀ ਨੇ ਕਿਹਾ ਕਿ ਸੀ. ਬੀ. ਐੱਸ. ਈ. ਇਸ ਸੁਝਾਅ ’ਤੇ ਵਿਚਾਰ ਕਰੇਗਾ ਅਤੇ ਇਸ ਮੁੱਦੇ ’ਤੇ ਨਵਾਂ ਨੋਟ ਪੇਸ਼ ਕਰੇਗਾ। ਬੈਂਚ ਨੇ ਕਿਹਾ ਕਿ ਉਸ ਦੇ ਸੁਝਾਅ ਧਿਰਾਂ ਦੇ ਅਧਿਕਾਰਾਂ ਤੇ ਦਾਅਵਿਆਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਦਿੱਤੇ ਗਏ ਹਨ ਅਤੇ ਅਸਲ ਮੁੱਦਿਆਂ ’ਤੇ ਬਾਅਦ ’ਚ ਫ਼ੈਸਲਾ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕੇਂਦਰ ਅਤੇ ਸੀ. ਬੀ. ਐੱਸ. ਈ. ਨੇ ਬੈਂਚ ਨੂੰ ਦੱਸਿਆ ਸੀ ਕਿ ਉਹ ਜਮਾਤ 6ਵੀਂ ਦੇ ਵਿਦਿਆਰਥੀਆਂ ਲਈ 2 ਭਾਰਤੀ ਭਾਸ਼ਾਵਾਂ ਸਮੇਤ ਤਿੰਨ ਭਾਸ਼ਾਵਾਂ ਦੇ ਅਧਿਐਨ ਨੂੰ ਲਾਜ਼ਮੀ ਕਰਨ ਵਾਲੀ ਨੀਤੀ ਲਾਗੂ ਕਰਨ ਦੇ ਸਬੰਧ ’ਚ ਉਸ ਦੇ ਸੁਝਾਵਾਂ ’ਤੇ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਵਿਦੇਸ਼ ਘੁੰਮਣ ਜਾਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ! 25 ਦੇਸ਼ਾਂ ’ਚ ਹੁਣ ਬਿਨਾਂ ਵੀਜ਼ਾ ਹੋਵੇਗੀ ਐਂਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
