200 ਕਰੋੜ ਦੀ ਵਸੂਲੀ ਦਾ ਮਾਮਲਾ; ਜੈਕਲੀਨ ਨੂੰ ਮੁਲਜ਼ਮ ਬਣਾਉਣ ਦੀ ਮੰਗ ਅਦਾਲਤ ਨੇ ਠੁਕਰਾਈ
Thursday, Sep 24, 2026 - 09:48 AM (IST)
ਨਵੀਂ ਦਿੱਲੀ - ਰਾਊਜ਼ ਐਵੇਨਿਊ ਕੋਰਟ ਦੇ ਵਿਸ਼ੇਸ਼ ਜੱਜ (ਮਕੋਕਾ) ਗਗਨਦੀਪ ਸਿੰਘ ਦੀ ਅਦਾਲਤ ਨੇ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੀ ਵਸੂਲੀ ਮਾਮਲੇ ਵਿਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਮੁਲਜ਼ਮ ਵਜੋਂ ਤਲਬ ਕਰਨ ਦੀ ਮੰਗ ਖ਼ਾਰਜ ਕਰ ਦਿੱਤੀ। ਇਹ ਅਰਜ਼ੀ ਸੁਕੇਸ਼ ਦੇ ਕਰੀਬੀ ਸਹਿਯੋਗੀ ਅਤੇ ਮਾਮਲੇ ਵਿਚ ਮੁਲਜ਼ਮ ਨਵਾਸ ਕੱਕੜ ਨੇ ਦਾਇਰ ਕੀਤੀ ਸੀ।
ਅਦਾਲਤ ਨੇ ਕਿਹਾ ਕਿ ਜੈਕਲੀਨ ਨੂੰ ਤਲਬ ਕਰਨ ਦੀ ਮੰਗ ਮੁੱਖ ਤੌਰ ’ਤੇ ਸਹਿ-ਮੁਲਜ਼ਮ ਪਿੰਕੀ ਈਰਾਨੀ ਦੇ ਬਿਆਨ ’ਤੇ ਆਧਾਰਿਤ ਹੈ। ਅਦਾਲਤ ਨੇ ਕਿਹਾ ਕਿ ਬਿਆਨ ਨੂੰ ਸਹੀ ਮੰਨ ਲੈਣ ’ਤੇ ਵੀ ਸੁਕੇਸ਼ ਦੇ ਨਿਰਦੇਸ਼ ’ਤੇ ਮਹਿੰਗੇ ਤੋਹਫ਼ੇ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਭੂਮਿਕਾ ਸਪੱਸ਼ਟ ਨਹੀਂ ਹੁੰਦੀ। ਡਰੈੱਸ ਡਿਜ਼ਾਈਨਰ ਲੇਪਾਕਸ਼ੀ ਦੇ ਬਿਆਨ ਤੋਂ ਵੀ ਲਾਭਪਾਤਰੀਆਂ ਦੀ ਭੂਮਿਕਾ ਸਥਾਪਤ ਨਹੀਂ ਹੁੰਦੀ।
ਅਦਾਲਤ ਨੇ ਕਿਹਾ ਕਿ ਇਸ ਪੜਾਅ ’ਤੇ ਸੀ. ਆਰ. ਪੀ. ਸੀ. ਦੀ ਧਾਰਾ 319 ਤਹਿਤ ਕਿਸੇ ਨਵੇਂ ਮੁਲਜ਼ਮ ਨੂੰ ਤਲਬ ਕਰਨ ਲਈ ਪੂਰੇ ਆਧਾਰ ਨਹੀਂ ਹਨ। ਇਸ ਦੇ ਨਾਲ ਹੀ ਕੱਕੜ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਗਈ।
