ਭਾਰਤ ਨੇ ਕੀਤਾ K-4 ਪਰਮਾਣੂ ਬੈਲਿਸਟਿਕ ਮਿਜ਼ਾਇਲ ਦਾ ਸਫਲ ਪ੍ਰੀਖਣ
Sunday, Jan 19, 2020 - 09:24 PM (IST)

ਨਵੀਂ ਦਿੱਲੀ— ਭਾਰਤ ਨੇ ਪਰਮਾਣੂ ਹਮਲਾ ਕਰਨ 'ਚ ਸਮਰਥ ਬੈਲਿਸਟਿਕ ਮਿਜ਼ਾਇਲ ਦਾ ਐਤਵਾਰ ਨੂੰ ਸਫਲ ਪ੍ਰੀਖਣ ਕੀਤਾ। ਆਂਧਰ ਪ੍ਰਦੇਸ਼ ਦੇ ਤੱਟ 'ਤੇ 3,500 ਕਿਲੋਮੀਟਰ ਦੀ ਫਾਈਰਪਾਵਰ ਵਾਲੀ ਪਰਮਾਣੂ ਹਥਿਆਰਾਂ ਨੂੰ ਲੈ ਕੇ ਜਾਣ 'ਚ ਸਮਰਥ ਪਣਡੁੱਬੀ ਨਾਲ K-4 ਬੈਲਿਸਟਿਕ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ ਗਿਆ।
ਇਸ ਮਿਜ਼ਾਇਲ ਨੂੰ ਭਾਰਤੀ ਜਲ ਸੇਨਾ ਦੇ ਸਵਦੇਸ਼ੀ ਆਈ.ਐੱਨ.ਐੱਸ. ਅਰਿਹੰਤ-ਸੀਮਾ ਦੇ ਪਰਮਾਣੂ ਸੰਚਾਲਿਤ ਪਣਡੁੱਬੀ 'ਤੇ ਤਾਇਨਾਤ ਕੀਤਾ ਜਾਵੇਗਾ। ਇਸ ਪਣਡੁੱਬੀ ਮਿਜ਼ਾਇਲ ਨੂੰ ਸੁਰੱਖਿਆ ਰਿਸਰਚ ਤੇ ਵਿਕਾਸ ਸਗੰਠਨ (DRDO) ਨੇ ਤਿਆਰ ਕੀਤਾ ਹੈ।