ਭਾਰਤ ਨੇ ਪਰਮਾਣੂ ਮਿਜ਼ਾਈਲ 'ਸ਼ੌਰੀਆ' ਦਾ ਕੀਤਾ ਸਫ਼ਲ ਪ੍ਰੀਖਣ, ਜਾਣੋ ਖ਼ਾਸੀਅਤ

10/03/2020 3:29:28 PM

ਓਡੀਸ਼ਾ— ਚੀਨ ਨਾਲ ਚੱਲ ਰਹੇ ਤਣਾਅ ਦਰਮਿਆਨ ਭਾਰਤ ਨੇ ਇਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਭਾਰਤ ਨੇ ਸ਼ਨੀਵਾਰ ਯਾਨੀ ਕਿ ਅੱਜ ਸਤ੍ਹਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਪਰਮਾਣੂ ਸਮਰੱਥਾ ਵਾਲੀ ਬੈਲਿਸਟਿਕ 'ਸ਼ੌਰੀਆ ਮਿਜ਼ਾਈਲ' ਦੇ ਨਵੇਂ ਵਰਜਨ ਦਾ ਸਫਲ ਪ੍ਰੀਖਣ ਕੀਤਾ। ਇਹ ਪ੍ਰੀਖਣ ਓਡੀਸ਼ਾ ਤੱਟ 'ਤੇ ਕੀਤਾ ਗਿਆ ਹੈ। ਸ਼ੌਰੀਆ ਮਿਜ਼ਾਈਲ ਕਰੀਬ 800 ਕਿਲੋਮੀਟਰ ਦੀ ਦੂਰੀ ਤੱਕ ਟੀਚੇ 'ਤੇ ਵਾਰ ਕਰ ਸਕਦੀ ਹੈ। ਇਹ ਮਿਜ਼ਾਈਲ ਮੌਜੂਦਾ ਮਿਜ਼ਾਈਲ ਦੀ ਤੁਲਨਾ ਵਿਚ ਹਲਕੀ ਅਤੇ ਆਸਾਨ ਹੋਵੇਗੀ। ਆਖਰੀ ਪੜਾਅ ਵਿਚ ਆਪਣੇ ਟੀਚੇ ਦੇ ਕਰੀਬ ਜਾਣ ਦੌਰਾਨ ਮਿਜ਼ਾਈਲ ਹਾਈਪਰਸੋਨਿਕ ਰਫ਼ਤਾਰ ਨਾਲ ਚੱਲਦੀ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ ਰਣਨੀਤਕ ਮਿਜ਼ਾਈਲਾਂ ਦੇ ਖੇਤਰ ਵਿਚ ਕੁੱਲ ਆਤਮ ਨਿਰਭਰਤਾ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ ਅਤੇ ਇਸ ਸਾਲ ਦੇ ਸ਼ੁਰੂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਅਪੀਲ ਤਹਿਤ ਆਪਣੀਆਂ ਕੋਸ਼ਿਸ਼ਾਂ ਨੂੰ ਹੋਰ ਵਧਾਇਆ ਗਿਆ ਹੈ। ਇਸ ਮਿਜ਼ਾਈਲ ਦਾ ਪਹਿਲਾ ਪਰੀਖਣ 12 ਨਵੰਬਰ 2008 ਨੂੰ ਚਾਂਦੀਪੁਰ ਇੰਟੀਗ੍ਰੇਟੇਡ ਟੈਸਟ ਰੇਂਜ 'ਚ ਬਣੇ ਕੰਪਲੈਕਸ-3 ਤੋਂ ਕੀਤਾ ਗਿਆ ਸੀ। 

PunjabKesari

ਇਹ ਹੈ ਖ਼ਾਸੀਅਤ— 
ਸ਼ੌਰੀਆ ਮਿਜ਼ਾਈਲ ਨੂੰ ਭਾਰਤੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਭਾਰਤੀ ਹਥਿਆਰਬੰਦ ਫੋਰਸ ਦੀ ਵਰਤੋਂ ਲਈ ਵਿਕਸਿਤ ਕੀਤਾ ਗਿਆ ਹੈ। ਇਹ ਇਕ ਟਨ ਪਰਮਾਣੂ ਹਥਿਆਰ ਲੈ ਕੇ ਜਾਣ 'ਚ ਸਮਰੱਥ ਹੈ। ਸ਼ੌਰੀਆ ਇਕ ਬੁੱਧੀਮਾਨ ਮਿਜ਼ਾਈਲ ਹੈ, ਕਿਉਂਕਿ ਆਨਬੋਰਡ ਨੇਵੀਗੇਸ਼ਨ ਕੰਪਿਊਟਰ ਤੋਂ ਨਿਰਦੇਸ਼ਿਤ ਕਰਦੇ ਹੀ ਇਹ ਸਿੱਧੇ ਆਪਣੇ ਟੀਚੇ ਵੱਲ ਵਧਦੀ ਹੈ। ਇਸ ਮਿਜ਼ਾਈਲ ਦਾ ਹਵਾ ਸੁਤੰਤਰ ਇੰਜਣ ਇਸ ਨੂੰ ਹਾਈਪਰਸੋਨਿਕ ਰਫ਼ਤਾਰ ਨਾਲ ਅੱਗੇ ਵਧਾਉਂਦਾ ਹੈ, ਜਿਸ ਨਾਲ ਦੁਸ਼ਮਣ ਦੇ ਲੜਾਕੂ ਜਹਾਜ਼ਾਂ ਅਤੇ ਮਿਜ਼ਾਈਲਾਂ ਨੂੰ ਬਹੁਤ ਪਿੱਛੇ ਛੱਡ ਕੇ ਇਹ ਸਟੀਕ ਹਮਲਾ ਕਰਨ ਵਿਚ ਸਮਰੱਥ ਹੈ। ਇਸ ਨੂੰ ਆਸਾਨੀ ਨਾਲ ਸੜਕ ਮਾਰਗ ਤੋਂ ਲਿਜਾਇਆ ਜਾ ਸਕਦਾ ਹੈ, ਜੋ ਇਸ ਦੀ ਤਾਇਨਾਤੀ ਨੂੰ ਆਸਾਨ ਬਣਾਉਂਦਾ ਹੈ।  

PunjabKesari

ਉਡਾਣ ਭਰਨ 'ਤੇ ਲੱਗਭਗ 50 ਕਿਲੋਮੀਟਰ ਦੀ ਉੱਚਾਈ ਤੱਕ ਪਹੁੰਚਣ ਤੋਂ ਬਾਅਦ ਇਹ ਮਿਜ਼ਾਈਲ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਵਾਂਗ ਉੱਡਣ ਲੱਗਦੀ ਹੈ। ਟੀਚਾ ਖੇਤਰ ਵਿਚ ਪਹੁੰਚਣ ਤੋਂ ਬਾਅਦ 20 ਤੋਂ 30 ਮੀਟਰ ਦੀ ਦੂਰੀ 'ਤੇ ਯੁੱਧ ਅਭਿਆਸ ਕਰਨ ਤੋਂ ਬਾਅਦ ਸਟੀਕ ਹਮਲਾ ਕਰਦੀ ਹੈ। ਸਤ੍ਹਾ 'ਤੇ ਇਸ ਦੇ ਉਡਾਣ ਸਮਾਂ 500 ਸਕਿੰਟ ਅਤੇ 700 ਸਕਿੰਟ ਦਰਮਿਆਨ ਹੈ। ਖ਼ਾਸ ਗੱਲ ਇਹ ਹੈ ਕਿ ਸ਼ੌਰੀਆ ਮਿਜ਼ਾਈਲ ਨੂੰ ਹਾਈਬ੍ਰਿਡ ਸਿਸਟਮ ਦੇ ਰੂਪ ਵਿਚ ਵਰਗੀਕ੍ਰਿਤ ਕੀਤਾ ਗਿਆ ਹੈ। ਅਮਰੀਕੀ ਟੌਮਹੌਕ ਅਤੇ ਇੰਡੋ-ਰੂਸੀ ਬ੍ਰਹਾਮੋਸ ਵਰਗੀਆਂ ਕਰੂਜ਼ ਮਿਜ਼ਾਈਲਾਂ ਸਟੀਕਤਾ ਨਾਲ ਵਾਰ ਤਾਂ ਕਰਦੀਆਂ ਹਨ ਪਰ ਇਨ੍ਹਾਂ ਦੇ ਇੰਜਣ ਇਨ੍ਹਾਂ ਨੂੰ ਹੌਲੀ-ਹੌਲੀ ਨਾਲ ਲਿਜਾਂਦੇ ਹਨ, ਜਿਸ ਨਾਲ ਦੁਸ਼ਮਣ ਦੇ ਜਹਾਜ਼ਾਂ ਅਤੇ ਮਿਜ਼ਾਈਲਾਂ ਦੀ ਲਪੇਟ 'ਚ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ।


Tanu

Content Editor

Related News