ਭਾਰਤ ਨੇ ਜ਼ਮੀਨ ਤੋਂ ਹਵਾ ''ਚ ਮਾਰ ਕਰਨ ਵਾਲੀ ''ਕਵਿੱਕ ਰਿਐਕਸ਼ਨ ਮਿਜ਼ਾਈਲ'' ਦਾ ਕੀਤਾ ਸਫਲ ਪ੍ਰੀਖਣ

Tuesday, Feb 26, 2019 - 04:23 PM (IST)

ਭਾਰਤ ਨੇ ਜ਼ਮੀਨ ਤੋਂ ਹਵਾ ''ਚ ਮਾਰ ਕਰਨ ਵਾਲੀ ''ਕਵਿੱਕ ਰਿਐਕਸ਼ਨ ਮਿਜ਼ਾਈਲ'' ਦਾ ਕੀਤਾ ਸਫਲ ਪ੍ਰੀਖਣ

ਓਡੀਸ਼ਾ- ਭਾਰਤ ਨੇ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀ 'ਕਵਿੱਕ ਰਿਐਕਸ਼ਨ ਮਿਜ਼ਾਈਲ' ਦਾ ਓਡੀਸ਼ਾ ਦੇ ਤੱਟ 'ਤੇ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ। ਫੌਜ ਲਈ ਵਿਕਸਿਤ ਕੀਤੀਆਂ ਜਾ ਰਹੀਆਂ ਦੋ ਮਿਜ਼ਾਈਲਾਂ ਦਾ ਡੀ. ਆਰ. ਡੀ. ਓ. ਨੇ ਪ੍ਰੀਖਣ ਕੀਤਾ ਹੈ।

ਇਸ ਮਿਜ਼ਾਇਲ ਦਾ ਨਿਰਮਾਣ ਡੀ. ਆਰ. ਡੀ. ਓ. ਨੇ ਭਾਰਤ ਇਲੈਕਟ੍ਰੋਨਿਕ ਲਿਮਟਿਡ ਅਤੇ ਭਾਰਤ ਡਾਇਨਾਮਿਕ ਲਿਮਟਿਡ ਨਾਲ ਮਿਲ ਕੇ ਭਾਰਤੀ ਫੌਜ ਲਈ ਕੀਤੀ ਹੈ। ਹਰ ਮੌਸਮ 'ਚ ਕੰਮ ਕਰਨ ਵਾਲੀ ਇਸ ਸਵਦੇਸ਼ੀ ਮਿਜ਼ਾਈਲ ਦੀ ਰੇਂਜ 25 ਤੋਂ 30 ਕਿਲੋਮੀਟਰ ਹੈ, ਜੋ ਤਰੁੰਤ ਟਾਰਗੇਟ ਨੂੰ ਤਬਾਹ ਕਰ ਸਕਦੀ ਹੈ।ਇਸ ਮਿਜ਼ਾਈਲ ਦਾ ਪਹਿਲਾਂ ਪ੍ਰੀਖਣ 4 ਜੂਨ 2017 ਨੂੰ ਕੀਤਾ ਗਿਆ ਸੀ ਅਤੇ ਦੂਜਾ ਸਫਲ ਪ੍ਰੀਖਣ ਇਸੇ ਸਾਲ 3 ਜੁਲਾਈ ਨੂੰ ਕੀਤਾ ਗਿਆ ਸੀ।


author

Iqbalkaur

Content Editor

Related News