ਇਹ ਹੈ ਭਾਰਤ ਦਾ ਸਭ ਤੋਂ ਅਨੋਖਾ ਰੇਲਵਾ ਸਟੇਸ਼ਨ, ਪਲਕ ਝਪਕਦੇ ਹੀ ਨਿਕਲ ਜਾਂਦਾ ਹੈ ਪਲੇਟਫਾਰਮ

Tuesday, Mar 24, 2026 - 04:49 PM (IST)

ਇਹ ਹੈ ਭਾਰਤ ਦਾ ਸਭ ਤੋਂ ਅਨੋਖਾ ਰੇਲਵਾ ਸਟੇਸ਼ਨ, ਪਲਕ ਝਪਕਦੇ ਹੀ ਨਿਕਲ ਜਾਂਦਾ ਹੈ ਪਲੇਟਫਾਰਮ

ਨੈਸ਼ਨਲ ਡੈਸਕ- ਭਾਰਤੀ ਰੇਲਵੇ ਦਾ ਨੈੱਟਵਰਕ ਦੁਨੀਆ ਦੇ ਸਭ ਤੋਂ ਵੱਡੇ ਨੈੱਟਵਰਕਾਂ ਵਿੱਚੋਂ ਇੱਕ ਹੈ, ਜਿੱਥੇ ਅਕਸਰ ਵੱਡੇ ਅਤੇ ਆਧੁਨਿਕ ਸਟੇਸ਼ਨਾਂ ਦੀ ਚਰਚਾ ਹੁੰਦੀ ਹੈ ਪਰ ਇਸ ਵਿਸ਼ਾਲ ਨੈੱਟਵਰਕ ਵਿੱਚ ਇੱਕ ਅਜਿਹਾ ਛੋਟਾ ਅਤੇ ਅਨੋਖਾ ਸਟੇਸ਼ਨ ਵੀ ਹੈ, ਜਿਸਦਾ ਨਾਮ ਦੁਨੀਆ ਭਰ ਵਿੱਚ ਮਸ਼ਹੂਰ ਹੈ। ਅਸੀਂ ਗੱਲ ਕਰ ਰਹੇ ਹਾਂ 'IB' ਰੇਲਵੇ ਸਟੇਸ਼ਨ ਦੀ, ਜਿਸਦਾ ਨਾਮ ਸਿਰਫ਼ ਦੋ ਅੱਖਰਾਂ ਦਾ ਹੈ।

ਓਡੀਸ਼ਾ 'ਚ ਸਥਿਤ ਹੈ ਇਹ ਅਨੋਖਾ ਸਟੇਸ਼ਨ 

ਇਹ ਸਟੇਸ਼ਨ ਓਡੀਸ਼ਾ ਦੇ ਝਾਰਸੁਗੁੜਾ ਜ਼ਿਲ੍ਹੇ ਵਿੱਚ ਸਥਿਤ ਹੈ। ਇਸਦਾ ਨਾਮ ਇੱਥੇ ਵਗਦੀ 'ਇਬ' ਨਦੀ ਦੇ ਨਾਮ 'ਤੇ ਰੱਖਿਆ ਗਿਆ ਹੈ। ਇਹ ਸਟੇਸ਼ਨ ਹਾਉੜਾ-ਨਾਗਪੁਰ-ਮੁੰਬਈ ਰੇਲ ਲਾਈਨ 'ਤੇ ਪੈਂਦਾ ਹੈ। ਹਾਲਾਂਕਿ ਗੁਜਰਾਤ ਦੇ 'ਓਡ' (Od) ਸਟੇਸ਼ਨ ਦਾ ਨਾਮ ਵੀ ਦੋ ਅੱਖਰਾਂ ਦਾ ਹੈ ਪਰ 'ਇਬ' ਸਟੇਸ਼ਨ ਸੈਲਾਨੀਆਂ ਅਤੇ ਰੇਲ ਪ੍ਰੇਮੀਆਂ ਵਿੱਚ ਵਧੇਰੇ ਪ੍ਰਸਿੱਧ ਮੰਨਿਆ ਜਾਂਦਾ ਹੈ।

1 ਸੈਕਿੰਡ 'ਚ ਗੁਜ਼ਰ ਜਾਂਦਾ ਹੈ ਪਲੇਟਫਾਰਮ 

ਇਸ ਸਟੇਸ਼ਨ ਦੀ ਖਾਸੀਅਤ ਇਹ ਹੈ ਕਿ ਇਹ ਇੰਨਾ ਛੋਟਾ ਹੈ ਕਿ ਇੱਥੇ ਬਹੁਤ ਘੱਟ ਰੇਲਾਂ ਰੁਕਦੀਆਂ ਹਨ। ਕਈ ਵਾਰ ਰੇਲ ਵਿੱਚ ਬੈਠੇ ਯਾਤਰੀਆਂ ਨੂੰ ਇਹ ਪਤਾ ਵੀ ਨਹੀਂ ਲੱਗਦਾ ਕਿ ਸਟੇਸ਼ਨ ਕਦੋਂ ਆਇਆ ਅਤੇ ਕਦੋਂ ਨਿਕਲ ਗਿਆ। ਪਲੇਟਫਾਰਮ ਛੋਟਾ ਹੋਣ ਕਾਰਨ ਯਾਤਰੀਆਂ ਲਈ ਇਹ ਅਨੁਭਵ ਕਾਫ਼ੀ ਅਜੀਬ ਅਤੇ ਰੋਮਾਂਚਕ ਹੁੰਦਾ ਹੈ।

ਅੱਜ ਦੇ ਡਿਜੀਟਲ ਦੌਰ ਵਿੱਚ ਇਹ ਸਟੇਸ਼ਨ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਸਟੇਸ਼ਨ 'ਤੇ ਲੱਗੇ ਪੀਲੇ ਰੰਗ ਦੇ ਸਾਈਨਬੋਰਡ, ਜਿਸ 'ਤੇ ਵੱਡੇ ਅੱਖਰਾਂ ਵਿੱਚ "IB" ਲਿਖਿਆ ਹੁੰਦਾ ਹੈ, ਦੇ ਨਾਲ ਫੋਟੋਆਂ ਖਿਚਵਾਉਣ ਲਈ ਵਲੌਗਰਾਂ ਅਤੇ ਯਾਤਰੀਆਂ ਦੀ ਭੀੜ ਲੱਗੀ ਰਹਿੰਦੀ ਹੈ।

130 ਸਾਲ ਤੋਂ ਵੀ ਪੁਰਾਣਾ ਹੈ ਇਤਿਹਾਸ 

ਇਸ ਸਟੇਸ਼ਨ ਦਾ ਇਤਿਹਾਸ ਵੀ ਕਾਫ਼ੀ ਦਿਲਚਸਪ ਹੈ। ਇਸਦੀ ਸ਼ੁਰੂਆਤ ਸਾਲ 1891 ਵਿੱਚ ਬੰਗਾਲ ਨਾਗਪੁਰ ਰੇਲਵੇ ਦੌਰਾਨ ਹੋਈ ਸੀ। ਸ਼ੁਰੂਆਤੀ ਸਮੇਂ ਵਿੱਚ ਇੱਥੇ ਸਿਰਫ਼ ਮਾਲ ਗੱਡੀਆਂ ਹੀ ਚੱਲਦੀਆਂ ਸਨ ਪਰ ਸਮੇਂ ਦੇ ਨਾਲ ਇੱਥੇ ਯਾਤਰੀ ਰੇਲਾਂ ਦਾ ਠਹਿਰਾਅ ਵੀ ਸ਼ੁਰੂ ਕਰ ਦਿੱਤਾ ਗਿਆ। ਅੱਜ ਇਹ ਛੋਟਾ ਜਿਹਾ ਸਟੇਸ਼ਨ ਭਾਰਤੀ ਰੇਲਵੇ ਦੇ ਰੋਚਕ ਤੱਥਾਂ ਵਿੱਚ ਆਪਣੀ ਇੱਕ ਵਿਸ਼ੇਸ਼ ਪਛਾਣ ਬਣਾ ਚੁੱਕਾ ਹੈ।


author

Rakesh

Content Editor

Related News