1947 ਦੀ ਵੰਡ ਨੇ ਕੀਤਾ ਸੀ ਵੱਖ,ਹੁਣ 74 ਸਾਲ ਬਾਅਦ ਆਪਣੇ ਭਰਾ ਨੂੰ ਮਿਲਣਗੇ ਭਾਰਤ ਦੇ ਸਿੱਕਾ ਖ਼ਾਨ

Saturday, Jan 29, 2022 - 12:51 PM (IST)

1947 ਦੀ ਵੰਡ ਨੇ ਕੀਤਾ ਸੀ ਵੱਖ,ਹੁਣ 74 ਸਾਲ ਬਾਅਦ ਆਪਣੇ ਭਰਾ ਨੂੰ ਮਿਲਣਗੇ ਭਾਰਤ ਦੇ ਸਿੱਕਾ ਖ਼ਾਨ

ਨਵੀਂ ਦਿੱਲੀ- ਭਾਰਤ 'ਚ ਰਹਿਣ ਵਾਲੇ ਸਿੱਕਾ ਖਾਨ 74 ਸਾਲ ਬਾਅਦ ਪਾਕਿਸਤਾਨ 'ਚ ਆਪਣੇ ਭਰਾ ਨਾਲ ਮਿਲਣਗੇ। ਦਰਅਸਲ, ਭਾਰਤ 'ਚ ਪਾਕਿਸਤਾਨ ਦੇ ਦੂਤਘਰ ਨੇ ਉਸ ਨੂੰ ਵੀਜ਼ਾ ਜਾਰੀ ਕੀਤਾ, ਜਿਸ ਤੋਂ ਬਾਅਦ ਉਹ ਹੁਣ ਪਾਕਿਸਤਾਨ ਜਾ ਸਕਣਗੇ। ਇਸ ਗੱਲ ਦੀ ਜਾਣਕਾਰੀ ਪਾਕਿਸਤਾਨ ਦੇ ਦੂਤਘਰ ਨੇ ਟਵੀਟ ਕਰ ਕੇ ਦਿੱਤੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਿੱਕਾ ਖਾਨ ਨੇ ਕਰਤਾਰਪੁਰ ਸਾਹਿਬ ਲਾਂਘੇ 'ਤੇ ਪਾਕਿਸਤਾਨ 'ਚ ਰਹਿ ਰਹੇ ਆਪਣੇ ਵੱਡੇ ਭਰਾ ਨਾਲ 74 ਸਾਲ ਬਾਅਦ ਮੁਲਾਕਾਤ ਕੀਤੀ ਸੀ। ਇਹ ਖ਼ਬਰ ਉਦੋਂ ਪੂਰੀ ਦੁਨੀਆ 'ਚ ਸੁਰਖੀਆਂ 'ਚ ਰਹੀ ਸੀ। ਦੋਵੇਂ ਭਰਾ ਵੰਡੇ ਸਮੇਂ ਵੱਖ ਹੋ ਗਏ ਸਨ। ਪਾਕਿਸਤਾਨ 'ਚ ਰਹਿ ਰਹੇ ਸਿੱਕਾ ਖਾਨ ਦੇ ਵੱਡੇ ਭਰਾ ਦਾ ਨਾਂ ਮੁਹੰਮਦ ਸਿੱਦੀਕੀ ਹੈ। ਉੱਥੇ ਹੀ ਸਿੱਕਾ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਫੂਲੇਵਾਲਾ 'ਚ ਰਹਿੰਦਾ ਹੈ।

PunjabKesari

ਸਿੱਕਾ ਖਾਨ ਦੇ ਵੱਡੇ ਭਰਾ 80 ਸਾਲ ਦੇ ਮੁਹੰਮਦ ਸਿੱਦੀਕੀ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ 'ਚ ਰਹਿੰਦੇ ਹਨ। ਦੋਵੇਂ ਭਰਾ ਜਦੋਂ ਕਰਤਾਰਪੁਰ ਲਾਂਘੇ 'ਚ ਮਿਲੇ ਤਾਂ ਦੋਹਾਂ ਨੇ ਇਕ ਦੂਜੇ ਨੂੰ ਪਿਆਰ ਨਾਲ ਗਲ਼ੇ ਲਗਾਇਆ। ਇਸੇ ਮੁਲਾਕਾਤ ਦੌਰਾਨ ਹੀ ਸਿੱਕਾ ਖਾਨ ਨੂੰ ਪਤਾ ਲੱਗਾ ਕਿ ਉਸ ਦਾ ਜਨਮ ਸਮੇਂ ਨਾਂ ਹਬੀਬ ਖਾਨ ਸੀ। ਇਸ ਤੋਂ ਪਹਿਲਾਂ ਦੋਹਾਂ ਭਰਾਵਾਂ ਨੇ 2019 'ਚ ਵੀਡੀਓ ਕਾਲ ਰਾਹੀਂ ਗੱਲ ਕੀਤੀ ਸੀ। ਪਾਕਿਸਤਾਨ ਦੇ ਇਕ ਯੂ-ਟਿਊਬ ਚੈਨਲ ਨੇ ਦੋਹਾਂ ਭਰਾਵਾਂ ਨਾਲਵ ਸੰਪਰਕ ਕਰ ਕੇ ਉਨ੍ਹਾਂ ਦੀ ਗੱਲ ਕਰਵਾਈ ਸੀ, ਜਿਸ ਤੋਂ ਬਾਅਦ ਇਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਬਹੁਤ ਸੁਰਖੀਆਂ ਬਟੋਰੀਆਂ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News