ਦਾਊਦ ਨੂੰ ਸੌਂਪਣ ਲਈ ਭਾਰਤ ਨੂੰ ਪਾਕਿ ''ਤੇ ਦਬਾਅ ਬਣਾਉਣਾ ਚਾਹੀਦੈ: ਅਠਾਵਲੇ

Monday, Aug 24, 2020 - 12:49 AM (IST)

ਦਾਊਦ ਨੂੰ ਸੌਂਪਣ ਲਈ ਭਾਰਤ ਨੂੰ ਪਾਕਿ ''ਤੇ ਦਬਾਅ ਬਣਾਉਣਾ ਚਾਹੀਦੈ: ਅਠਾਵਲੇ

ਮੁੰਬਈ - ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਐਤਵਾਰ ਨੂੰ ਕਿਹਾ ਕਿ ਲੋੜਿੰਦੇ ਅੱਤਵਾਦੀ ਦਾਊਦ ਇਬਰਾਹਿਮ ਨੂੰ ਭਾਰਤ ਹਵਾਲਾ ਕਰਵਾਉਣ ਲਈ ਕੇਂਦਰ ਨੂੰ ਪਾਕਿਸਤਾਨ ਸਰਕਾਰ 'ਤੇ ਦਬਾਅ ਬਣਾਉਣਾ ਚਾਹੀਦਾ ਹੈ। ਅਠਾਵਲੇ ਨੇ ਕਿਹਾ ਕਿ ਦਾਊਦ ਇਬਰਾਹਿਮ ਵਰਗੇ ਦੋਸ਼ੀ ਨੂੰ ਫ਼ਾਂਸੀ 'ਤੇ ਲਟਕਾ ਦੇਣਾ ਚਾਹੀਦਾ ਹੈ। ਸਾਮਾਜਿਕ ਨਿਆਂ ਰਾਜ ਮੰਤਰੀ ਨੇ ਬਿਆਨ ਜਾਰੀ ਕਰ ਕਿਹਾ, ‘‘ਹੁਣ ਤੱਕ ਪਾਕਿਸਤਾਨ ਨੇ ਕਦੇ ਸਵੀਕਾਰ ਨਹੀਂ ਕੀਤਾ ਸੀ ਕਿ ਉਹ ਸਾਲਾਂ ਤੋਂ ਦਾਊਦ ਨੂੰ ਸ਼ਰਨ ਦੇ ਰਿਹਾ ਹੈ।‘‘

ਉਨ੍ਹਾਂ ਕਿਹਾ, ‘‘ਮੈਂ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਇਸ ਬਾਰੇ ਪੱਤਰ ਲਿਖਣ ਜਾ ਰਿਹਾ ਹਾਂ। ਦਾਊਦ ਵਰਗੇ ਮੁਲਜ਼ਮਾਂ ਨੂੰ ਫ਼ਾਂਸੀ 'ਤੇ ਲਟਕਾ ਦਿੱਤਾ ਜਾਣਾ ਚਾਹੀਦਾ ਹੈ।‘‘ ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਦਾਊਦ ਇਬਰਾਹਿਮ ਸਮੇਤ 88 ਅੱਤਵਾਦੀਆਂ ਅਤੇ ਉਨ੍ਹਾਂ ਦੇ ਨੇਤਾਵਾਂ 'ਤੇ ਸਖ਼ਤ ਵਿੱਤੀ ਪਾਬੰਦੀਆਂ ਲਗਾਈਆਂ ਸਨ।


author

Inder Prajapati

Content Editor

Related News