ਭੂਚਾਲ ਦੇ ਝਟਕਿਆਂ ਨਾਲ ਕੰਬਿਆ ਭਾਰਤ, 5 ਘੰਟਿਆਂ ''ਚ ਲੱਗੇ 3 ਝਟਕੇ

Friday, Aug 23, 2024 - 10:27 AM (IST)

ਨੈਸ਼ਨਲ ਡੈਸਕ : ਅੱਜ ਉੱਤਰ ਤੋਂ ਉੱਤਰ-ਪੂਰਬ ਤੱਕ ਭਾਰਤ ਭੂਚਾਲ ਨਾਲ ਹਿੱਲ ਗਿਆ। ਸਵੇਰੇ 4:15 ਵਜੇ ਸ਼ੁਰੂ ਹੋਏ ਭੂਚਾਲ ਦੇ ਝਟਕੇ ਲਗਾਤਾਰ ਜਾਰੀ ਹਨ। ਸਵੇਰੇ ਪਹਿਲੇ ਦੋ ਝਟਕੇ ਉੱਤਰ-ਪੂਰਬੀ ਸੂਬੇ ਮਨੀਪੁਰ ਵਿੱਚ ਮਹਿਸੂਸ ਕੀਤੇ ਗਏ ਅਤੇ ਕਰੀਬ 9.15 ਵਜੇ ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਝਟਕੇ ਮਹਿਸੂਸ ਕੀਤੇ ਗਏ। ਜਿਨ੍ਹਾਂ ਸੂਬਿਆਂ 'ਚ ਭੂਚਾਲ ਆਇਆ ਉਥੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕਿਤੇ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।

ਰਾਸ਼ਟਰੀ ਭੂਚਾਲ ਕੇਂਦਰ ਨੇ ਕਿਹਾ ਹੈ ਕਿ ਪਹਿਲਾ ਭੂਚਾਲ ਸਵੇਰੇ ਕਰੀਬ 4.15 ਵਜੇ ਆਇਆ। ਰਿਐਕਟਰ ਸਕੇਲ 'ਤੇ ਇਸ ਦੀ ਤੀਬਰਤਾ 3 ਸੀ। ਮਨੀਪੁਰ ਦੇ ਕੰਗਪੋਕਪਾਈ ਖੇਤਰ ਵਿੱਚ ਆਏ ਇਸ ਭੂਚਾਲ ਦੀ ਡੂੰਘਾਈ ਕਰੀਬ 15 ਕਿਲੋਮੀਟਰ ਸੀ। ਇਹ 25.08 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 94.13 ਪੂਰਬੀ ਦੇਸ਼ਾਂਤਰ 'ਤੇ ਆਇਆ। ਖੁਸ਼ਕਿਸਮਤੀ ਨਾਲ ਕਿਧਰੇ ਵੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।

ਦੂਜਾ ਭੂਚਾਲ ਸਵੇਰੇ 7:15 ਵਜੇ ਆਇਆ। ਰਿਐਕਟਰ ਸਕੇਲ 'ਤੇ ਇਸ ਦੀ ਤੀਬਰਤਾ 3.2 ਸੀ। ਮਨੀਪੁਰ ਦੇ ਚੁਰਾਚੰਦਪੁਰ ਇਲਾਕੇ ਵਿੱਚ ਆਏ ਇਸ ਭੂਚਾਲ ਦੀ ਡੂੰਘਾਈ ਕਰੀਬ 13 ਕਿਲੋਮੀਟਰ ਸੀ। ਚੂਰਾਚੰਦਪੁਰ ਉਹ ਇਲਾਕਾ ਹੈ ਜਿੱਥੇ ਸਭ ਤੋਂ ਵੱਧ ਹਿੰਸਾ ਹੋਈ ਹੈ।

ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਭੂਚਾਲ ਦੇ ਤੀਜੇ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਸਕੇਲ 'ਤੇ ਇਸ ਭੂਚਾਲ ਦੀ ਤੀਬਰਤਾ 3 ਸੀ। ਇਸ ਦੀ ਡੂੰਘਾਈ 10 ਕਿਲੋਮੀਟਰ ਦਰਜ ਕੀਤੀ ਗਈ ਸੀ। 
 


DILSHER

Content Editor

Related News