ਭਾਰਤ ਨੇ ਇਕ ਦਿਨ ’ਚ ਕੋਰੋਨਾ ਵੈਕਸੀਨ ਦੀਆਂ ਸਭ ਤੋਂ ਵਧ ਖ਼ੁਰਾਕਾਂ ਲਾਉਣ ਦਾ ਬਣਾਇਆ ਰਿਕਾਰਡ

Tuesday, Aug 17, 2021 - 06:18 PM (IST)

ਭਾਰਤ ਨੇ ਇਕ ਦਿਨ ’ਚ ਕੋਰੋਨਾ ਵੈਕਸੀਨ ਦੀਆਂ ਸਭ ਤੋਂ ਵਧ ਖ਼ੁਰਾਕਾਂ ਲਾਉਣ ਦਾ ਬਣਾਇਆ ਰਿਕਾਰਡ

ਨਵੀਂ ਦਿੱਲੀ (ਭਾਸ਼ਾ)— ਭਾਰਤ ਨੇ 16 ਅਗਸਤ ਨੂੰ ਕੋਵਿਡ-19 ਟੀਕੇ ਦੀਆਂ ਸਭ ਤੋਂ ਵੱਧ 88.13 ਲੱਖ ਤੋਂ ਵੱਧ ਖ਼ੁਰਾਕਾਂ ਲਾਈਆਂ। ਕੇਂਦਰੀ ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕੀਤਾ ਕਿ ਭਾਰਤ ਨੇ ਇਕ ਦਿਨ ਵਿਚ ਸਭ ਤੋਂ ਵੱਧ ਕੋਵਿਡ-19 ਟੀਕੇ ਦੀਆਂ ਖ਼ੁਰਾਕਾਂ ਲਾਉਣ ਦਾ ਰਿਕਾਰਡ ਬਣਾਇਆ ਹੈ। ਕੱਲ੍ਹ ਇਤਿਹਾਸ ਵਿਚ ਦੁਨੀਆ ਦੇ ਸਭ ਤੋਂ ਵੱਡੀ ਟੀਕਾ ਮੁਹਿੰਮ ਦੇ ਤੌਰ ’ਤੇ ਦਰਜ ਹੋਵੇਗਾ। ਵਧਾਈ। 

ਇਹ ਵੀ ਪੜ੍ਹੋ: ਕੋਰੋਨਾ ਦੀ ਰਫ਼ਤਾਰ ਹੋਈ ਮੱਠੀ, ਦੇਸ਼ ’ਚ 154 ਦਿਨਾਂ ’ਚ ਸਭ ਤੋਂ ਘੱਟ ਨਵੇਂ ਮਾਮਲੇ ਆਏ ਸਾਹਮਣੇ

ਮੰਤਰਾਲਾ ਮੁਤਾਬਕ ਮੰਗਲਵਾਰ ਦੀ ਸਵੇਰ ਤੱਕ ਮਿਲੀ ਆਖ਼ਰੀ ਰਿਪੋਰਟ ਮੁਤਾਬਕ ਭਾਰਤ ਵਿਚ ਕੁੱਲ 62,12,108 ਟੀਕਾਕਰਨ ਸੈਸ਼ਨਾਂ ’ਚ ਹੁਣ ਤੱਕ ਕੋਵਿਡ-19 ਦੀਆਂ 55,47,30,609 ਖ਼ੁਰਾਕਾਂ ਲਾਈਆਂ ਗਈਆਂ। ਮੰਤਰਾਲਾ ਨੇ ਦੱਸਿਆ ਕਿ 88.13 ਲੱਖ ਖ਼ੁਰਾਕਾਂ ਨਾਲ ਹੁਣ ਤੱਕ ਦੇਸ਼ ਵਿਚ 55.47 ਕਰੋੜ ਟੀਕੇ ਦੀਆਂ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਕੁੱਲ 45 ਫ਼ੀਸਦੀ ਭਾਰਤੀ ਬਾਲਗਾਂ ਨੂੰ ਟੀਕੇ ਦੀ ਘੱਟੋ-ਘੱਟ ਇਕ ਖ਼ੁਰਾਕ ਅਤੇ 13 ਫ਼ੀਸਦੀ ਭਾਰਤੀ ਬਾਲਗਾਂ ਨੂੰ ਦੋਵੇਂ ਖ਼ੁਰਾਕਾਂ ਲੱਗ ਚੁੱਕੀਆਂ ਹਨ। ਮੰਤਰਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 7 ਜੂਨ 2021 ਨੂੰ ਟੀਕਾਕਰਨ ਦੇ ਮੌਜੂਦਾ ਪੜਾਅ ਦਾ ਐਲਾਨ ਕਰਦੇ ਹੋਏ ਸਾਰੇ ਨਾਗਰਿਕਾਂ ਨੂੰ ਖ਼ੁਦ ਦਾ ਟੀਕਾਕਰਨ ਕਰਾਉਣ ਦੀ ਅਪੀਲ ਕੀਤੀ ਸੀ। ਅੱਜ ਦੀ ਸਫ਼ਲਤਾ ਕੋਵਿਡ-19 ਖ਼ਿਲਾਫ਼ ਲੜਾਈ ਵਿਚ ਭਾਰਤ ਦੇ ਲੋਕਾਂ ਦੀ ਸਰਕਾਰ ’ਤੇ ਭਰੋਸੇ ਨੂੰ ਪ੍ਰਦਰਸ਼ਿਤ ਕਰਦੀ ਹੈ। 

ਇਹ ਵੀ ਪੜ੍ਹੋ: ਭਾਰਤ ’ਚ ਕੋਰੋਨਾ ਟੀਕਾਕਰਨ ਨੇ ਫੜ੍ਹੀ ਰਫ਼ਤਾਰ, ਹੁਣ ਤੱਕ 55 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੀ ਵੈਕਸੀਨ

ਮੰਤਰਾਲਾ ਨੇ ਦੱਸਿਆ ਕਿ ਹੁਣ ਤੱਕ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਾਰੇ ਸਰੋਤਾਂ ਤੋਂ ਕੋਵਿਡ-19 ਟੀਕੇ ਦੀਆਂ 56.81 ਕਰੋੜ ਖ਼ੁਰਾਕਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ 1,09,32,960 ਖ਼ੁਰਾਕਾਂ ਦੀ ਸਪਲਾਈ ਪ੍ਰਕਿਰਿਆ ’ਚ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ  ਕੋਵਿਡ-19 ਟੀਕਾਕਰਨ ਮੁੁਹਿੰਮ ਦੀ ਸ਼ੁਰੂਆਤ 21 ਜਨਵਰੀ 2021 ਨੂੰ ਕੀਤੀ ਗਈ ਸੀ।  


author

Tanu

Content Editor

Related News