ਭਾਰਤ 2025 ਤੱਕ ਅੰਤਰਰਾਸ਼ਟਰੀ ਬ੍ਰਾਂਡਾਂ ਲਈ ਪ੍ਰਮੁੱਖ ਦੇਸ਼ ਬਣਨ ਲਈ ਤਿਆਰ

Friday, Nov 15, 2024 - 05:06 PM (IST)

ਨਵੀਂ ਦਿੱਲੀ- ਭਾਰਤ ਅੰਤਰਰਾਸ਼ਟਰੀ ਫੈਸ਼ਨ ਬ੍ਰਾਂਡਾਂ ਲਈ ਇੱਕ ਪ੍ਰਮੁੱਖ ਦੇਸ਼ ਬਣਨ ਲਈ ਤਿਆਰ ਹੈ ਅਤੇ 2025 ਤੱਕ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਬਾਜ਼ਾਰਾਂ ਵਿੱਚੋਂ ਇੱਕ ਹੋਣ ਦੀ ਉਮੀਦ ਹੈ। ਮੈਕਿੰਸੀ ਫੈਸ਼ਨ ਗਰੋਥ ਪੂਰਵ ਅਨੁਮਾਨ ਦੇ ਅਨੁਸਾਰ ਸਾਲ 2025 ਵਿੱਚ ਲਗਜ਼ਰੀ ਬ੍ਰਾਂਡਾਂ ਦੀ ਪ੍ਰਚੂਨ ਵਿਕਰੀ ਇੱਕ ਸਾਲ ਪਹਿਲਾਂ ਦੇ ਮੁਕਾਬਲੇ 15 ਤੋਂ 20 ਫੀਸਦੀ ਵਧ ਸਕਦੀ ਹੈ, ਜੋ ਕਿ ਅਮਰੀਕਾ (3 ਤੋਂ 5 ਫੀਸਦੀ), ਯੂਰਪ (1 ਤੋਂ 3 ਫੀਸਦੀ) ਅਤੇ ਚੀਨ (-3 ਤੋਂ 0 ਜ਼ੀਰੋ ਫੀਸਦੀ ਤੋਂ ਬਹੁਤ ਜ਼ਿਆਦਾ ਹੋਵੇਗੀ।

ਇਹ ਵੀ ਪੜ੍ਹੋ- ਸਾਬਕਾ SHO ਨੇ ਖ਼ੁਦ ਨੂੰ ਮਾਰ 'ਲੀ ਗੋਲੀ

ਇਹੀ ਸਥਿਤੀ ਗੈਰ-ਲਗਜ਼ਰੀ ਫੈਸ਼ਨ ਵਿੱਚ ਵੀ ਜਾਰੀ ਰਹਿਣ ਦੀ ਉਮੀਦ ਹੈ। ਸਾਲ 2025 'ਚ ਅਮਰੀਕਾ (3 ਤੋਂ 4 ਫੀਸਦੀ), ਯੂਰਪ (2 ਤੋਂ 4 ਫੀਸਦੀ) ਅਤੇ ਚੀਨ (2 ਤੋਂ 4 ਫੀਸਦੀ) ਦੇ ਮੁਕਾਬਲੇ ਇਸ ਦੀ ਪ੍ਰਚੂਨ ਵਿਕਰੀ 12 ਤੋਂ 17 ਫੀਸਦੀ ਵਧ ਸਕਦੀ ਹੈ।  ਇਸ ਅਨੁਸਾਰ ਗੈਰ-ਲਗਜ਼ਰੀ ਸ਼੍ਰੇਣੀ ਲਈ ਭਾਰਤ 'ਚ 43 ਕਰੋੜ ਮੱਧ ਵਰਗ ਹੈ, ਜੋ ਕਿ ਅਮਰੀਕਾ ਅਤੇ ਪੱਛਮੀ ਯੂਰਪ ਦਾ ਕੁੱਲ ਮੱਧ ਵਰਗ ਨੂੰ ਮਿਲਾ ਕੇ ਹੈ ਅਤੇ ਇਹ ਅੰਕੜਾ ਸਾਲ 2030 ਤੱਕ 1 ਅਰਬ ਤੱਕ ਪਹੁੰਚਣ ਦੀ ਉਮੀਦ ਹੈ। ਭਾਰਤੀ ਖਪਤਕਾਰ ਫੈਸ਼ਨ ਦੇ ਰੁਝਾਨਾਂ 'ਤੇ ਧਿਆਨ ਦਿੰਦੇ ਹਨ ਅਤੇ ਇਹ ਡਿਜੀਟਲਾਈਜ਼ੇਸ਼ਨ ਦੇ ਨਾਲ ਤੇਜ਼ ਹੋ ਰਿਹਾ ਹੈ ਕਿਉਂਕਿ ਨੌਜਵਾਨ ਖਰੀਦਦਾਰ ਮਾਰਕੀਟ ਦਾ ਵੱਡਾ ਹਿੱਸਾ ਹਨ।

ਗਲੋਬਲ ਲਗਜ਼ਰੀ ਵਿਕਰੀ ਦਾ ਅੱਧਾ ਹਿੱਸਾ ਰੱਖਣ ਵਾਲੀ ਲਗਜ਼ਰੀ ਗਾਹਕਾਂ ਦੀ ਸੰਖਿਆ ਸਾਲ 2023 ਤੱਕ 60 ਮਿਲੀਅਨ ਤੋਂ ਵੱਧ ਕੇ 2027 ਤੱਕ 100 ਮਿਲੀਅਨ ਤੱਕ ਵਧਣ ਦੀ ਉਮੀਦ ਹੈ। ਸਾਲ 2023 ਦੇ ਮੁਕਾਬਲੇ ਸਾਲ 2028 ਵਿੱਚ ਭਾਰਤ ਵਿੱਚ ਅਮੀਰਾਂ ਦੀ ਗਿਣਤੀ ਵਿੱਚ ਵੀ 50 ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ। ਭਾਰਤ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਅਮੀਰ ਲੋਕਾਂ ਦੀ ਆਬਾਦੀ ਵਾਲਾ ਦੇਸ਼ ਬਣ ਜਾਵੇਗਾ।

ਇਹ ਵੀ ਪੜ੍ਹੋ- ਘਰੋਂ ਦੋਸਤ ਨਾਲ ਗਿਆ ਜਵਾਨ ਪੁੱਤ ਵਾਪਸ ਨਾ ਆਇਆ, ਸੋਸ਼ਲ ਮੀਡੀਆ 'ਤੇ ਖ਼ਬਰ ਦੇਖ ਉੱਡੇ ਹੋਸ਼

BOF ਮੈਕਿੰਸੀ ਸਟੇਟ ਆਫ ਦਿ ਫੈਸ਼ਨ 2025 ਸਰਵੇਖਣ ਦਰਸਾਉਂਦਾ ਹੈ ਕਿ ਗਲੋਬਲ ਫੈਸ਼ਨ ਬ੍ਰਾਂਡਾਂ ਦੇ ਐਗਜ਼ੀਕਿਊਟਿਵ ਭਾਰਤ ਨੂੰ ਵਿਕਾਸ ਦੀ ਸੰਭਾਵਨਾ ਦੇ ਨਾਲ ਇੱਕ ਵਧੇਰੇ ਸਕਾਰਾਤਮਕ ਬਾਜ਼ਾਰ ਮੰਨਦੇ ਹਨ ਅਤੇ ਇਸਨੂੰ ਸਾਲ 2025 ਵਿੱਚ ਇੱਕ ਪ੍ਰਮੁੱਖ ਬਾਜ਼ਾਰ ਵਜੋਂ ਦੇਖਦੇ ਹਨ। ਸਰਵੇਖਣ ਮੁਤਾਬਕ 54 ਫੀਸਦੀ ਐਗਜ਼ੀਕਿਊਟਿਵ ਭਾਰਤ ਨੂੰ ਇਕ ਵਧੀਆ ਬਾਜ਼ਾਰ ਵਜੋਂ ਦੇਖਦੇ ਹਨ। ਸਰਵੇਖਣ ਵਿਚ ਸ਼ਾਮਲ 67 ਫੀਸਦੀ ਲੋਕਾਂ ਨੇ ਕਿਹਾ ਕਿ ਇਹ ਇਕ ਆਸ਼ਾਜਨਕ ਬਾਜ਼ਾਰ ਹੈ ਅਤੇ ਫਿਰ 13 ਫੀਸਦੀ ਲੋਕਾਂ ਨੇ ਇਸ ਨੂੰ ਆਸ਼ਾਜਨਕ ਬਾਜ਼ਾਰ ਨਹੀਂ ਮੰਨਿਆ। ਭਾਰਤ ਦੀ ਸਥਿਤੀ ਚੀਨ ਦੇ ਮੁਕਾਬਲੇ ਕਾਫੀ ਬਿਹਤਰ ਹੈ।

ਇਸ ਦਾ ਮੁੱਖ ਕਾਰਨ ਇਹ ਹੈ ਕਿ ਉਥੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਧੀਮੀ ਗਰੋਥ ਨੇ ਫੈਸ਼ਨ ਬਾਜ਼ਾਰ ਨੂੰ ਮੱਠਾ ਕਰ ਦਿੱਤਾ ਹੈ। ਜਾਪਾਨ ਅਤੇ ਕੋਰੀਆ ਵਰਗੇ ਪਰਿਪੱਕ ਏਸ਼ੀਆ-ਪ੍ਰਸ਼ਾਂਤ ਬਾਜ਼ਾਰਾਂ ਵਿੱਚ ਵੀ ਭਾਰਤ ਵਾਂਗ 54 ਫੀਸਦੀ ਸਕਾਰਾਤਮਕ ਸੈਕਟਰ ਹਨ, ਜਦੋਂ ਕਿ ਉੱਭਰਦੇ ਏਸ਼ੀਆ-ਪ੍ਰਸ਼ਾਂਤ ਬਾਜ਼ਾਰਾਂ ਵਿੱਚ 44 ਫੀਸਦੀ ਸਕਾਰਾਤਮਕ ਸੈਕਟਰ ਹਨ। ਨਿਰਯਾਤ 'ਤੇ ਅਧਾਰਤ ਭਾਰਤ 'ਚ ਇੱਕ ਵੱਡੇ ਬਾਜ਼ਾਰ ਦੀ ਸੰਭਾਵਨਾ ਨੇ ਵੀ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਫੈਸ਼ਨ ਬ੍ਰਾਂਡਾਂ ਨੂੰ ਦੇਸ਼ ਵਿੱਚ ਨਿਰਮਾਣ ਪਲਾਂਟ ਸਥਾਪਤ ਕਰਨ ਲਈ ਪ੍ਰੇਰਿਤ ਕੀਤਾ ਹੈ। ਫੈਸ਼ਨ ਬ੍ਰਾਂਡਾਂ ਨੇ ਸ਼ੁਰੂ ਵਿਚ ਚੀਨ 'ਤੇ ਨਿਰਭਰਤਾ ਘਟਾਉਣ ਲਈ ਵੀਅਤਨਾਮ ਵੱਲ ਮੁੜਿਆ ਪਰ ਬਾਅਦ ਵਿੱਚ ਉਹ ਭਾਰਤ ਅਤੇ ਬੰਗਲਾਦੇਸ਼ ਵੱਲ ਜਾਣ ਲੱਗੇ, ਜੋ ਨਵੇਂ ਹੌਟਸਪੌਟ ਬਣ ਰਹੇ ਹਨ।

ਇਹ ਵੀ ਪੜ੍ਹੋ- 20 ਲੱਖ ਲਾ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਪਤੀ ਦੇ ਸੁਫ਼ਨੇ ਕਰ 'ਤੇ ਚਕਨਾਚੂਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News