Elon Musk ਦਾ ਤੋਹਫ਼ਾ : ਭਾਰਤ ''ਚ ਸਸਤੇ ਕੀਤੇ ''X'' ਦੇ ਪਲਾਨ
Saturday, Jul 12, 2025 - 04:07 PM (IST)

ਬਿਜ਼ਨੈੱਸ ਡੈਸਕ - ਐਲਨ ਮਸਕ ਦੀ ਸੈਟੇਲਾਈਟ ਇੰਟਰਨੈਟ ਸੇਵਾ Starlink ਨੂੰ ਭਾਰਤ ਵਿੱਚ ਸਰਕਾਰ ਵੱਲੋਂ ਸਰਵਿਸ ਸ਼ੁਰੂ ਕਰਨ ਲਈ ਲਾਇਸੈਂਸ ਮਿਲ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਕੁਝ ਅਗਲੇ ਮਹੀਨਿਆਂ ਵਿੱਚ ਹੀ ਇਹ ਕੰਪਨੀ ਦੇਸ਼ ਵਿੱਚ ਆਪਣੀ ਬ੍ਰਾਡਬੈਂਡ ਇੰਟਰਨੈਟ ਸਰਵਿਸ ਸ਼ੁਰੂ ਕਰ ਦੇਵੇਗੀ। ਇਸਦੇ ਨਾਲ ਹੀ ਮਸਕ ਨੇ ਭਾਰਤ ਵਿੱਚ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X (ਪੁਰਾਣਾ Twitter) ਦੇ ਸਬਸਕ੍ਰਿਪਸ਼ਨ ਪਲਾਨ ਦੀ ਕੀਮਤ 'ਚ ਵੱਡੀ ਕਟੌਤੀ ਕੀਤੀ ਹੈ।
ਇਹ ਵੀ ਪੜ੍ਹੋ : 12 ਤੋਂ 20 ਜੁਲਾਈ ਦਰਮਿਆਨ 7 ਦਿਨ ਰਹਿਣਗੀਆਂ ਛੁੱਟੀਆਂ!
X ਦੇ ਪਲਾਨ 47% ਤੱਕ ਹੋਏ ਸਸਤੇ
ਐਲਨ ਮਸਕ ਦੀ ਕੰਪਨੀ X ਹੁਣ ਭਾਰਤ ਵਿੱਚ ਬੇਸਿਕ, ਪ੍ਰੀਮਿਅਮ ਅਤੇ ਪ੍ਰੀਮਿਅਮ ਪਲੱਸ ਤਿੰਨ ਤਰ੍ਹਾਂ ਦੇ ਸਬਸਕ੍ਰਿਪਸ਼ਨ ਪਲਾਨ ਦਿੰਦੀ ਹੈ। ਫਰਵਰੀ 2023 ਤੋਂ ਇਹ ਸਰਵਿਸ ਭਾਰਤ ਵਿੱਚ ਚਾਲੂ ਹੋਈ ਸੀ। ਹੁਣ ਪਹਿਲੀ ਵਾਰ X ਨੇ ਆਪਣੇ ਪਲਾਨ ਦੀ ਕੀਮਤ ਘਟਾਈ ਹੈ, ਜਿਸ ਨਾਲ ਬੇਸਿਕ ਪਲਾਨ ਹੁਣ ਸਿਰਫ਼ 170 ਰੁਪਏ ਮਹੀਨਾ ਹੋ ਗਿਆ ਹੈ।
ਨਵੀਆਂ ਕੀਮਤਾਂ ਇਹ ਹਨ:
ਬੇਸਿਕ ਪਲਾਨ (ਵੇਬ ਉਪਭੋਗਤਾਵਾਂ ਲਈ):
ਹੁਣ 170 ਰੁਪਏ ਮਹੀਨਾ ਜਾਂ 1700 ਰੁਪਏ ਸਾਲਾਨਾ।
(ਪਹਿਲਾਂ: 244 ਰੁਪਏ ਮਹੀਨਾ ਜਾਂ 2591 ਰੁਪਏ ਸਾਲ)
ਇਹ ਵੀ ਪੜ੍ਹੋ : 45 ਸਾਲਾਂ ’ਚ ਡਾਲਰ ਦਾ ਹੋਇਆ ਸਭ ਤੋਂ ਮਾੜਾ ਹਾਲ
ਪ੍ਰੀਮਿਅਮ ਪਲਾਨ:
ਹੁਣ 427 ਰੁਪਏ ਮਹੀਨਾ ਜਾਂ 4272 ਰੁਪਏ ਸਾਲ।
(ਪਹਿਲਾਂ: 650 ਰੁਪਏ ਮਹੀਨਾ ਜਾਂ 6800 ਰੁਪਏ ਸਾਲ)
ਪ੍ਰੀਮਿਅਮ ਪਲੱਸ ਪਲਾਨ:
ਹੁਣ 2570 ਰੁਪਏ ਮਹੀਨਾ ਜਾਂ 26,400 ਰੁਪਏ ਸਾਲ।
(ਪਹਿਲਾਂ: 3470 ਰੁਪਏ ਮਹੀਨਾ ਜਾਂ 34,340 ਰੁਪਏ ਸਾਲ)
ਮੋਬਾਈਲ ਉਪਭੋਗਤਾਵਾਂ ਲਈ ਵੀ ਕੀਮਤਾਂ ਘਟਾਈਆਂ ਗਈਆਂ ਹਨ:
ਬੇਸਿਕ: 170 ਰੁਪਏ ਮਹੀਨਾ
ਪ੍ਰੀਮਿਅਮ: ਹੁਣ 470 ਰੁਪਏ ਮਹੀਨਾ (ਪਹਿਲਾਂ 900)
ਪ੍ਰੀਮਿਅਮ ਪਲੱਸ: ਹੁਣ 3000 ਰੁਪਏ ਮਹੀਨਾ (ਪਹਿਲਾਂ 5000)
ਇਹ ਵੀ ਪੜ੍ਹੋ : Pan Card ਧਾਰਕਾਂ ਲਈ ਕੇਂਦਰ ਸਰਕਾਰ ਦੀ ਸਖ਼ਤੀ, ਜਾਰੀ ਹੋਏ ਨਵੇਂ ਨਿਯਮ
ਪਲਾਨ ਵਿਚ ਕੀ ਫਰਕ ਹੈ?
ਬੇਸਿਕ ਪਲਾਨ:
ਲਿਮਟਿਡ ਫੀਚਰ – ਜਿਵੇਂ ਕਿ ਲੰਬੇ ਵੀਡੀਓ, ਪੋਸਟ ਐਡੀਟ, ਰਿਪਲਾਈ ਪ੍ਰਾਇਓਰਟੀ ਅਤੇ ਪੋਸਟ ਫਾਰਮੈਟਿੰਗ।
ਪ੍ਰੀਮਿਅਮ ਪਲਾਨ:
ਬੇਸਿਕ ਤੋਂ ਇਲਾਵਾ – X Pro, ਐਨਾਲਿਟਿਕਸ, ਘੱਟ ਵਿਗਿਆਪਨ, ਬਲੂ ਟਿਕ, ਅਤੇ Grok AI ਵਰਗੇ ਟੂਲ। ਇਹ ਪਲਾਨ ਇਨਡੀਵਿਜੂਅਲ ਕਨਟੈਂਟ ਕ੍ਰਿਏਟਰ ਲਈ ਹੈ।
ਇਹ ਵੀ ਪੜ੍ਹੋ : ਯੂਜ਼ਰਸ ਦੀਆਂ ਲੱਗ ਗਈਆਂ ਮੌਜਾਂ, ਲਾਂਚ ਹੋ ਗਿਆ 200 ਰੁਪਏ ਤੋਂ ਸਸਤਾ ਰੀਚਾਰਜ ਪਲਾਨ
ਪ੍ਰੀਮਿਅਮ ਪਲੱਸ ਪਲਾਨ:
ਐਡ-ਫਰੀ ਤਜਰਬਾ, ਵੱਧ ਤੋਂ ਵੱਧ ਰਿਪਲਾਈ ਬੂਸਟ, ਲੰਬੇ ਆਰਟਿਕਲ ਪੋਸਟ ਕਰਨ ਦਾ ਵਿਕਲਪ ਅਤੇ ਰੀਅਲ ਟਾਈਮ ਰਡਾਰ ਟ੍ਰੈਂਡ ਟੂਲ। ਇਹ ਬਿਜ਼ਨਸ ਯੂਜ਼ਰਾਂ ਲਈ ਖਾਸ ਤੌਰ 'ਤੇ ਬਣਾਇਆ ਗਿਆ ਹੈ।
ਸਰਲ ਭਾਸ਼ਾ ਵਿੱਚ ਕਹੀਏ ਤਾਂ – ਮਸਕ ਭਾਰਤ ਵਿੱਚ ਇੰਟਰਨੈਟ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਆਪਣੀ ਪਕੜ ਵਧਾਉਣ ਲਈ ਲਗਾਤਾਰ ਕਦਮ ਚੁੱਕ ਰਹੇ ਹਨ। Starlink ਆਉਣ ਨਾਲ ਜਿੱਥੇ ਦੁਰਗਮ ਖੇਤਰਾਂ ਨੂੰ ਤੇਜ਼ ਇੰਟਰਨੈਟ ਮਿਲ ਸਕੇਗਾ, ਉਥੇ X ਦੇ ਸਸਤੇ ਪਲਾਨਾਂ ਨਾਲ ਕ੍ਰਿਏਟਰ ਅਤੇ ਆਮ ਯੂਜ਼ਰਾਂ ਨੂੰ ਵੀ ਫਾਇਦਾ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8