PNB ਨੇ ਗਾਹਕਾਂ ਨੂੰ KYC ਸੂਚਨਾ 8 ਅਗਸਤ ਤੱਕ ਅੱਪਡੇਟ ਕਰਨ ਲਈ ਕਿਹਾ

Thursday, Jul 24, 2025 - 01:09 AM (IST)

PNB ਨੇ ਗਾਹਕਾਂ ਨੂੰ KYC ਸੂਚਨਾ 8 ਅਗਸਤ ਤੱਕ ਅੱਪਡੇਟ ਕਰਨ ਲਈ ਕਿਹਾ

ਨਵੀਂ ਦਿੱਲੀ-ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਆਪਣੇ ਗਾਹਕਾਂ ਨੂੰ ਖਾਤਿਆਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ 8 ਅਗਸਤ ਤੱਕ ‘ਆਪਣੇ ਗਾਹਕ ਨੂੰ ਜਾਣੋ’ (ਕੇ. ਵਾਈ. ਸੀ.) ਜਾਣਕਾਰੀ ਅੱਪਡੇਟ ਕਰਨ ਲਈ ਕਿਹਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੀ. ਐੱਨ. ਬੀ. ਨੇ ਇਹ ਕਦਮ ਚੁੱਕਿਆ ਹੈ। ਤੈਅ ਸਮੇਂ ਦੇ ਅੰਦਰ ਕੇ. ਵਾਈ. ਸੀ. ਵੇਰਵਾ ਅੱਪਡੇਟ ਨਾ ਕਰਨ ’ਤੇ ਖਾਤੇ ’ਤੇ ਰੋਕ ਲਾਈ ਜਾ ਸਕਦੀ ਹੈ।

ਪੀ. ਐੱਨ. ਬੀ. ਨੇ ਕਿਹਾ ਕਿ ਇਹ ਸਿਰਫ ਉਨ੍ਹਾਂ ਗਾਹਕਾਂ ਲਈ ਲਾਗੂ ਹੈ, ਜਿਨ੍ਹਾਂ ਦੇ ਖਾਤਿਆਂ ਦੇ ਕੇ. ਵਾਈ. ਸੀ. ਅੱਪਡੇਟ 30 ਜੂਨ, 2025 ਤੱਕ ਹੋਣੇ ਹਨ, ਬਿਆਨ ਅਨੁਸਾਰ, ‘‘ਕੇ. ਵਾਈ. ਸੀ. ਪਾਲਣਾ ਪ੍ਰਕਿਰਿਆ ਦੇ ਤਹਿਤ ਪੀ. ਐੱਨ. ਬੀ. ਦੀ ਗਾਹਕਾਂ ਨੂੰ ਅਪੀਲ ਹੈ ਕਿ ਉਹ ਅੱਪਡੇਟ ਪਛਾਣ ਸਬੂਤ, ਪਤੇ ਦਾ ਸਬੂਤ, ਤਾਜ਼ਾ ਤਸਵੀਰ, ਪੈਨ/ਫ਼ਾਰਮ 60, ਆਮਦਨ ਸਬੂਤ, ਮੋਬਾਈਲ ਨੰਬਰ (ਜੇਕਰ ਉਪਲੱਬਧ ਨਹੀਂ ਹੈ) ਜਾਂ ਕੋਈ ਹੋਰ ਕੇ. ਵਾਈ. ਸੀ. ਜਾਣਕਾਰੀ ਬ੍ਰਾਂਚ ’ਚ ਉਪਲੱਬਧ ਕਰਾਓ।’’


author

Hardeep Kumar

Content Editor

Related News