ਟੈਕਸ ਵਿਭਾਗ ਨੇ ITR-2 ਦਾਖਲ ਕਰਨ ਲਈ ਆਨਲਾਈਨ ਸਹੂਲਤ ਕੀਤੀ ਸ਼ੁਰੂ

Saturday, Jul 19, 2025 - 03:17 AM (IST)

ਟੈਕਸ ਵਿਭਾਗ ਨੇ ITR-2 ਦਾਖਲ ਕਰਨ ਲਈ ਆਨਲਾਈਨ ਸਹੂਲਤ ਕੀਤੀ ਸ਼ੁਰੂ

ਨਵੀਂ ਦਿੱਲੀ - ਟੈਕਸ ਲਾਇਕ ਪੂੰਜੀਗਤ ਲਾਭ ਕਮਾਈ ਵਾਲੇ ਵਿਅਕਤੀ ਅਤੇ ਹਿੰਦੂ ਅਣਵੰਡੇ ਪਰਿਵਾਰ ਹੁਣ ਵਿੱਤੀ ਸਾਲ 2024-25 ਲਈ ਆਮਦਨ ਕਰ ਰਿਟਰਨ ਆਈ. ਟੀ. ਆਰ.-2 ਦਾਖਲ ਕਰ ਸਕਦੇ ਹਨ। ਆਮਦਨ ਕਰ ਵਿਭਾਗ ਨੇ ਸੋਸ਼ਲ ਮੀਡੀਆ ਮੰਚ ‘ਐੱਕਸ’ ’ਤੇ ਲਿਖਿਆ,‘‘ਆਈ. ਟੀ. ਆਰ.-2 ਆਮਦਨ ਕਰ ਰਿਟਰਨ ਫਾਰਮ ਹੁਣ ਈ-ਫਾਈਲਿੰਗ ਪੋਰਟਲ ’ਤੇ ਪਹਿਲਾਂ ਤੋਂ ਭਰੇ ਹੋਏ ਅੰਕੜਿਆਂ  ਨਾਲ ਆਨਲਾਈਨ ਦਾਖਲ ਕੀਤੇ ਜਾ ਸਕਦੇ ਹਨ।’’  

ਆਈ. ਟੀ. ਆਰ.-2 ਉਨ੍ਹਾਂ ਵਿਅਕਤੀਆਂ ਅਤੇ ਹਿੰਦੂ ਅਣਵੰਡੇ ਪਰਿਵਾਰਾਂ (ਐੱਚ. ਯੂ. ਐੱਫ.) ਵੱਲੋਂ ਦਾਖਲ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਪੂੰਜੀਗਤ ਲਾਭ ਤੋਂ ਕਮਾਈ ਹੁੰਦੀ ਹੈ ਪਰ ਪੇਸ਼ੇ ਤੋਂ ਕੋਈ ਕਮਾਈ ਨਹੀਂ ਹੁੰਦੀ ਹੈ। ਪਿਛਲੇ ਮਹੀਨੇ, ਟੈਕਸ ਵਿਭਾਗ ਨੇ ਆਈ. ਟੀ. ਆਰ.-1 ਅਤੇ ਆਈ. ਟੀ. ਆਰ.-4 ਦਾਖਲ ਕਰਨ ਲਈ ਆਨਲਾਈਨ ਸਹੂਲਤ ਸ਼ੁਰੂ ਕੀਤੀ ਸੀ, ਜੋ ਛੋਟੇ ਅਤੇ ਮਝੌਲੇ ਕਰਦਾਤਿਆਂ ਲਈ ਸਰਲ ਫਾਰਮ ਹਨ। ਸਰਕਾਰ ਨੇ ਪਹਿਲਾਂ ਹੀ ਉਨ੍ਹਾਂ ਵਿਅਕਤੀਆਂ ਅਤੇ ਸੰਸਥਾਵਾਂ ਵੱਲੋਂ ਮੁਲਾਂਕਣ ਸਾਲ 2025-26 (ਵਿੱਤੀ ਸਾਲ 2024-25) ਲਈ ਆਈ. ਟੀ. ਆਰ. ਦਾਖਲ ਕਰਨ ਦੀ ਸਮਾਂ ਹੱਦ 31 ਜੁਲਾਈ ਤੋਂ ਵਧਾ ਕੇ 15 ਸਤੰਬਰ ਕਰ ਦਿੱਤੀ ਹੈ, ਜਿਨ੍ਹਾਂ ਨੇ ਆਪਣੇ ਖਾਤਿਆਂ ਦਾ ਆਡਿਟ ਨਹੀਂ ਕਰਵਾਉਣਾ ਹੈ। 


author

Inder Prajapati

Content Editor

Related News