ਭਾਰਤ-ਸਾਊਦੀ ਅਰਬ ਸੰਯੁਕਤ ਕਮਿਸ਼ਨ ਬੈਠਕ ''ਚ ਹਿੱਸਾ ਲੈਣਗੇ ਜੇਤਲੀ

02/18/2018 1:48:53 AM

ਨਵੀਂ ਦਿੱਲੀ— ਵਿੱਤ ਮੰਤਰੀ ਅਰੁਣ ਜੇਤਲੀ 18 ਅਤੇ 19 ਫਰਵਰੀ ਨੂੰ ਭਾਰਤ-ਸਾਊਦੀ ਅਰਬ ਸੰਯੁਕਤ ਕਮਿਸ਼ਨ ਦੀ ਬੈਠਕ 'ਚ ਹਿੱਸਾ ਲੈਣਗੇ। ਵਿੱਤ ਮੰਤਰਾਲਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਬੈਠਕ ਸਾਊਦੀ ਅਰਬ ਦੇ ਰਿਆਦ 'ਚ ਹੋਵੇਗੀ। ਜੇਤਲੀ ਦੇ ਨਾਲ ਇਕ ਪ੍ਰਤੀਨਿਧੀਮੰਡਲ ਵੀ ਬੈਠਕ ਲਈ ਸ਼ਨੀਵਾਰ ਰਾਤ ਰਵਾਨਾ ਹੋਇਆ।
ਵਿੱਤ ਮੰਤਰੀ ਐਤਵਾਰ ਨੂੰ ਸਾਊਦੀ ਅਰਬ ਦੇ ਆਪਣੇ ਹਮਰੁਤਬਾ ਨਾਲ ਸਾਊਦੀ-ਭਾਰਤ ਕਾਰੋਬਾਰ ਪ੍ਰੀਸ਼ਦ ਦੀ ਬੈਠਕ ਦੀ ਸ਼ੁਰੂਆਤ ਕਰਨਗੇ। ਐਤਵਾਰ ਨੂੰ ਉਹ ਰਿਆਦ ਨੇੜੇ ਜਨਦ੍ਰਿਆ 'ਚ ਸਾਊਦੀ ਨੈਸ਼ਨਲ ਹੈਰੀਟੇਜ ਐਂਡ ਕਲਚਰਲ ਫੈਸਟੀਵਲ 'ਚ ਇੰਡੀਆ ਪੈਵੇਲਿਅਨ ਵੀ ਜਾਣਗੇ। ਸੋਮਵਾਰ ਨੂੰ ਜੇਤਲੀ ਸਾਊਦੀ ਦੇ ਵਪਾਰ ਅਤੇ ਨਿਵੇਸ਼ ਮੰਤਰੀ ਮਾਜਿਦ ਅਲ-ਕਸਾਬੀ ਨਾਲ ਮੁਲਾਕਾਤ ਕਰਨਗੇ ਅਤੇ ਇਸ ਦੌਰਾਨ ਦੋ-ਪੱਖੀ ਮੁੱਦਿਆਂ 'ਤੇ ਗੱਲਬਾਤ ਕਰਨਗੇ। ਦੋ ਦਿਨਾਂ ਦੌਰੇ ਦੌਰਾਨ ਜੇਤਲੀ ਸਾਊਦੀ ਅਰਬ ਦੇ ਕਈ ਹੋਰ ਮਹੱਤਵਪੂਰਣ ਵਿਅਕਤੀਆਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਉਹ ਸੋਮਵਾਰ ਸ਼ਾਮ ਉਥੋਂ ਸਵਦੇਸ਼ ਪਰਤਣਗੇ।


Related News