Apple iPhone ਦੀ ਭਾਰਤ ''ਚ ਬੰਪਰ ਪ੍ਰੋਡਕਸ਼ਨ, ਨਿਰਯਾਤ 1 ਲੱਖ ਕਰੋੜ ਤੋਂ ਪਾਰ
Monday, Jan 13, 2025 - 11:50 AM (IST)
ਨਵੀਂ ਦਿੱਲੀ- ਐਪਲ ਨੇ 2024 ਵਿਚ ਭਾਰਤ ਤੋਂ ਆਈਫੋਨ ਨਿਰਯਾਤ ਲਈ 1 ਲੱਖ ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਕਾਰਨ ਆਈਫੋਨ ਦੀ ਸ਼ਿਪਮੈਂਟ ਵਧ ਕੇ 12.8 ਅਰਬ ਡਾਲਰ ਯਾਨੀ ਕਰੀਬ 1.08 ਲੱਖ ਕਰੋੜ ਰੁਪਏ ਹੋ ਗਈ ਹੈ। ਇਸ ਵਿਚ ਪਿਛਲੇ ਸਾਲ ਦੇ ਮੁਕਾਬਲੇ 4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਭਾਰਤ ਵਿਚ ਪਿਛਲੇ ਕੁਝ ਸਾਲਾਂ ਵਿਚ ਲੋਕਲ ਪ੍ਰੋਡਕਸ਼ਨ ਤੇਜ਼ੀ ਨਾਲ ਵਧਿਆ ਹੈ, ਜੋ ਕਿ ਵੱਧ ਕੇ 15 ਤੋਂ 20 ਫ਼ੀਸਦੀ ਹੋ ਗਿਆ ਹੈ। ਘਰੇਲੂ ਪ੍ਰੋਡਕਸ਼ਨ 'ਚ ਇਕ ਸਾਲ ਵਿਚ ਕਰੀਬ 46 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਐਪਲ ਨੇ ਭਾਰਤ ਤੋਂ 9 ਬਿਲੀਅਨ ਡਾਲਰ ਦੇ ਆਈਫੋਨ ਦਾ ਐਕਸਪੋਰਟ ਕੀਤਾ ਹੈ। ਉਂਝ ਚੀਨ Apple iPhone ਪ੍ਰੋਡਕਸ਼ਨ ਵਿਚ ਸਭ ਤੋਂ ਵੱਡਾ ਗੜ੍ਹ ਹੈ। ਹਾਲਾਂਕਿ ਚੀਨ ਵਿਚ ਲਗਾਤਾਰ ਆਈਫੋਨ ਦੀ ਸੇਲ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਮਾਹਰਾਂ ਦੀ ਮੰਨੀਏ ਜੇਕਰ ਭਾਰਤ ਵਿਚ ਅਜਿਹਾ ਹੀ ਮੋਮੈਂਟਸ ਜਾਰੀ ਰਹਿੰਦਾ ਹੈ ਤਾਂ ਭਾਰਤ ਅਗਲੇ ਕੁਝ ਸਾਲਾਂ ਵਿਚ 30 ਬਿਲੀਅਨ ਡਾਲਰ ਐਨੁਅਲ ਪ੍ਰੋਡਕਸ਼ਨ ਅੰਕੜਿਆਂ ਨੂੰ ਪਾਰ ਕਰ ਸਕਦਾ ਹੈ। ਐਪਲ ਵਲੋਂ ਰਿਟੇਲ ਸੇਲ ਵਿਚ ਇਜ਼ਾਫਾ ਦਰਜ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਮਾਰਟਫੋਨ ਮਾਰਕੀਟ ਹੈ। ਹਾਲਾਂਕਿ ਇਸ ਸਮੇਂ ਭਾਰਤ ਐਪਲ ਲਈ 5ਵਾਂ ਸਭ ਤੋਂ ਵੱਡਾ ਬਾਜ਼ਾਰ ਹੈ। ਯੂਕੇ ਐਪਲ ਦਾ ਚੌਥਾ ਸਭ ਤੋਂ ਵੱਡਾ ਬਾਜ਼ਾਰ ਹੈ ਅਤੇ ਜਾਪਾਨ ਇਸ ਦਾ 5ਵਾਂ ਸਭ ਤੋਂ ਵੱਡਾ ਬਾਜ਼ਾਰ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਆਈਫੋਨ ਦੀ ਵਿਕਰੀ 'ਚ ਵਾਧਾ ਹੋ ਸਕਦਾ ਹੈ, ਜਿਸ ਕਾਰਨ ਐਪਲ 5ਵੇਂ ਸਥਾਨ ਤੋਂ ਅੱਗੇ ਜਾ ਸਕਦਾ ਹੈ।