ਭਾਰਤ ਨੇ ਚੀਨ-ਥਾਈਲੈਂਡ ਨੂੰ ਛੱਡਿਆ ਪਿੱਛੇ, ਬੀਮਾ ਖੇਤਰ 'ਚ ਹਾਸਲ ਕੀਤਾ ਮੁਕਾਮ

Friday, Nov 15, 2024 - 03:47 PM (IST)

ਭਾਰਤ ਨੇ ਚੀਨ-ਥਾਈਲੈਂਡ ਨੂੰ ਛੱਡਿਆ ਪਿੱਛੇ, ਬੀਮਾ ਖੇਤਰ 'ਚ ਹਾਸਲ ਕੀਤਾ ਮੁਕਾਮ

ਨਵੀਂ ਦਿੱਲੀ- ਮੈਕਿੰਸੀ ਦੀ ਇਕ ਰਿਪੋਰਟ ਮੁਤਾਬਕ ਭਾਰਤ ਦੇ ਬੀਮਾ ਖੇਤਰ ਨੇ ਵਿੱਤੀ ਸਾਲ 2020-23 ਦੌਰਾਨ 11 ਫੀਸਦੀ CAGR ਵਾਧੇ ਨਾਲ 130 ਬਿਲੀਅਨ ਦਾ ਅੰਕੜਾ ਪਾਰ ਕਰ ਲਿਆ ਹੈ। ਜੋ ਕਿ ਏਸ਼ੀਆਈ ਦੇਸ਼ਾਂ- ਥਾਈਲੈਂਡ ਅਤੇ ਚੀਨ ਨੂੰ ਪਛਾੜਦਾ ਹੋਇਆ ਅੱਗੇ ਨਿਕਲ ਗਿਆ, ਜੋ 5 ਫ਼ੀਸਦੀ ਤੋਂ ਘੱਟ ਦੀ ਦਰ ਨਾਲ ਵਧੇ।

ਰਿਪੋਰਟ ਮੁਤਾਬਕ ਸਟੀਅਰਿੰਗ ਇੰਡੀਅਨ ਇੰਸ਼ੋਰੈਂਸ ਆਗਾਮੀ 'ਟੇਕਡੇ' ਵਿਚ ਵਿਕਾਸ ਤੋਂ ਮੁੱਲ ਤੱਕ ਲੈ ਕੇ ਜਾਣਾ ਸਿਰਲੇਖ ਵਿਚ ਕਿਹਾ ਗਿਆ ਕਿ ਜਿੱਥੇ ਦੇਸ਼ ਦਾ ਜੀਵਨ ਬੀਮਾ ਉਦਯੋਗ 2023 ਤੱਕ ਵੱਧ ਕੇ 107 ਬਿਲੀਅਨ ਹੋ ਗਿਆ, ਉੱਥੇ ਹੀ ਆਮ ਬੀਮਾ ਉਦਯੋਗ 35.2 ਬਿਲੀਅਨ ਤੱਕ ਪਹੁੰਚ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵੱਧਦੇ ਮੱਧ ਵਰਗ, ਵਧੇਰੇ ਜਾਗਰੂਕਤਾ, ਵਧਦੀ ਸਿਹਤ ਦੇਖਭਾਲ ਲਾਗਤ ਅਤੇ ਸਹਾਇਕ ਨਿਯਮਾਂ ਨੇ ਮਿਲ ਕੇ ਪਿਛਲੇ ਕੁਝ ਸਾਲਾਂ ਵਿਚ ਭਾਰਤ ਦੇ ਬੀਮਾ ਉਦਯੋਗ ਨੂੰ ਉੱਚ ਵਾਧਾ ਪ੍ਰਦਾਨ ਕੀਤਾ ਹੈ। 

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਨਵੇਂ ਕਾਰੋਬਾਰੀ ਪ੍ਰੀਮੀਅਮਾਂ ਵਿਚ 17 ਫ਼ੀਸਦੀ ਤੋਂ ਵੱਧ CAGR ਪ੍ਰਾਪਤ ਕਰਦੇ ਹੋਏ, ਭਾਰਤ ਦੀਆਂ ਚੋਟੀ ਦੀਆਂ ਪੰਜ ਨਿੱਜੀ ਜੀਵਨ ਬੀਮਾ ਕੰਪਨੀਆਂ ਨੇ ਪਿਛਲੇ 5 ਸਾਲਾਂ ਵਿਚ ਸ਼ੁੱਧ ਲਾਭ 'ਚ 2 ਫ਼ੀਸਦੀ ਤੋਂ ਘੱਟ CAGR ਦੀ ਰਿਪੋਰਟ ਕੀਤੀ ਹੈ। ਮੈਕਿੰਸੀ ਨੇ ਇਸ ਦਾ ਕਾਰਨ ਵਧਦੇ ਖਰਚਿਆਂ ਦੇ ਕਾਰਨ ਲਾਗਤ ਪ੍ਰਬੰਧਨ ਅਤੇ ਸੰਚਾਲਨ ਕੁਸ਼ਲਤਾ ਵਿਚ ਚੁਣੌਤੀਆਂ ਨੂੰ ਦਿੱਤਾ ਹੈ, ਜਿਸ ਵਿਚ ਉੱਚ ਕਮਿਸ਼ਨ, ਸੰਚਾਲਨ ਲਾਗਤ, ਕਰਮਚਾਰੀ-ਸਬੰਧਤ ਖਰਚੇ ਅਤੇ ਮਾਰਕੀਟਿੰਗ ਖਰਚੇ ਸ਼ਾਮਲ ਹਨ।


author

Tanu

Content Editor

Related News