''3ਡੀ'' ਪ੍ਰਿੰਟਿੰਗ ਤਕਨੀਕ ਦੀ ਵਰਤੋਂ ਕਰ ਕੇ ਬੈਂਗਲੁਰੂ ''ਚ ਬਣਾਇਆ ਜਾ ਰਿਹਾ ਭਾਰਤ ਦਾ ਪਹਿਲਾ ਡਾਕਘਰ

Tuesday, Apr 11, 2023 - 05:54 PM (IST)

''3ਡੀ'' ਪ੍ਰਿੰਟਿੰਗ ਤਕਨੀਕ ਦੀ ਵਰਤੋਂ ਕਰ ਕੇ ਬੈਂਗਲੁਰੂ ''ਚ ਬਣਾਇਆ ਜਾ ਰਿਹਾ ਭਾਰਤ ਦਾ ਪਹਿਲਾ ਡਾਕਘਰ

ਬੈਂਗਲੁਰੂ- L&T ਕੰਸਟ੍ਰਕਸ਼ਨ ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਬੈਂਗਲੁਰੂ 'ਚ '3D' ਪ੍ਰਿੰਟਿੰਗ ਤਕਨੀਕ ਦੀ ਵਰਤੋਂ ਕਰ ਕੇ ਭਾਰਤ ਦਾ ਪਹਿਲਾ ਡਾਕਘਰ ਬਣਾ ਰਹੀ ਹੈ। ਕੰਪਨੀ ਨੇ ਕਿਹਾ ਕਿ ਇਸ ਪ੍ਰਾਜੈਕਟ 'ਚ 45 ਦਿਨਾਂ ਦੇ ਅੰਦਰ '3ਡੀ' ਕੰਕਰੀਟ ਪ੍ਰਿੰਟਿੰਗ ਤਕਨੀਕ ਦੀ ਵਰਤੋਂ ਕਰ ਕੇ 1,000 ਵਰਗ ਫੁੱਟ ਦੇ ਹਲਾਸੁਰੂ ਡਾਕਘਰ ਨੂੰ ਡਿਜ਼ਾਈਨ ਕਰਨਾ ਅਤੇ ਉਸ ਦਾ ਨਿਰਮਾਣ ਕਰਨਾ ਹੈ।

ਇਹ ਵੀ ਪੜ੍ਹੋ-  ਸਕੂਲ ਗਏ 6 ਸਾਲਾ ਮਾਸੂਮ ਨਾਲ ਵਾਪਰ ਗਿਆ ਭਾਣਾ, ਬੁਝ ਗਿਆ ਘਰ ਦਾ ਇਕਲੌਤਾ ਚਿਰਾਗ

PunjabKesari

L&T ਨੇ ਇਕ ਬਿਆਨ 'ਚ ਕਿਹਾ ਕਿ ਜਿੱਥੇ ਇਸ ਤਕਨਾਲੋਜੀ ਨੂੰ ਨਿਰਮਾਣ ਮਟੀਰੀਅਲਜ਼ ਐਂਡ ਤਕਨਾਲੋਜੀ ਪ੍ਰਮੋਸ਼ਨ ਕੌਂਸਲ (BMTPC) ਵਲੋਂ ਮਨਜ਼ੂਰੀ ਦਿੱਤੀ ਗਈ ਹੈ। ਉੱਥੇ ਹੀ ਡਾਕਘਰ ਦੇ ਢਾਂਚਾਗਤ ਡਿਜ਼ਾਈਨ ਨੂੰ IIT ਮਦਰਾਸ ਵਲੋਂ ਮਨਜ਼ੂਰੀ ਦਿੱਤੀ ਗਈ ਹੈ। L&T ਕੰਸਟ੍ਰਕਸ਼ਨ ਦੇ ਡਾਇਰੈਕਟਰ ਅਤੇ ਸੀਨੀਅਰ ਕਾਰਜਕਾਰੀ ਉਪ ਪ੍ਰਧਾਨ ਐਮ.ਵੀ. ਸਤੀਸ਼ ਮੁਤਾਬਕ ਡਾਕਘਰ ਕਰਨਾਟਕ ਦੀ ਪਹਿਲੀ ਜਨਤਕ ਇਮਾਰਤ ਹੈ, ਜਿਸ ਨੂੰ '3ਡੀ' ਤਕਨਾਲੋਜੀ ਦੀ ਵਰਤੋਂ ਕਰਕੇ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਅਮਰਨਾਥ ਤੀਰਥ ਯਾਤਰੀਆਂ ਲਈ ਖ਼ੁਸ਼ਖ਼ਬਰੀ, ਕੇਂਦਰ ਚੁੱਕਣ ਜਾ ਰਿਹੈ ਵੱਡਾ ਕਦਮ

PunjabKesari

ਡਾਇਰੈਕਟਰ ਸਤੀਸ਼ ਨੇ ਕਿਹਾ ਕਿ ਪ੍ਰਾਜੈਕਟ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਅਤੇ ਇਕ ਵਾਰ ਪੂਰਾ ਹੋਣ ਤੋਂ ਬਾਅਦ ਇਹ ਇਮਾਰਤ ਬੈਂਗਲੁਰੂ ਵਿਚ ਇਕ 'ਮੀਲ ਦਾ ਪੱਥਰ' ਸਾਬਤ ਹੋਵੇਗੀ। L&T ਮੁਤਾਬਕ '3D' ਕੰਕਰੀਟ ਪ੍ਰਿੰਟਿੰਗ ਇਕ ਉੱਭਰਦੀ ਹੋਈ ਤਕਨੀਕ ਹੈ, ਜਿਸ ਰਾਹੀਂ ਉਸਾਰੀ ਪ੍ਰਕਿਰਿਆ ਨੂੰ ਤੇਜ਼ ਕਰ ਕੇ ਅਤੇ ਸਮੁੱਚੀ ਉਸਾਰੀ ਦੀ ਗੁਣਵੱਤਾ ਨੂੰ ਵਧਾ ਕੇ ਪੁਰਾਣੇ ਨਿਰਮਾਣ ਅਭਿਆਸਾਂ ਨੂੰ ਬਦਲਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਇਸ ਦਿਨ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਆਵੇਗਾ ਨਜ਼ਰ

PunjabKesari


author

Tanu

Content Editor

Related News