ਘਟਨ ਲੱਗਾ ਭਾਰਤ ਦਾ Fertility Rate ! ਪਹਿਲੀ ਵਾਰ Replacement ਰੇਟ ਤੋਂ ਵੀ ਆਇਆ ਹੇਠਾਂ
Tuesday, Sep 15, 2026 - 01:23 PM (IST)
ਨਵੀਂ ਦਿੱਲੀ- ਇਕ ਪਾਸੇ ਜਿੱਥੇ ਪੂਰੀ ਦੁਨੀਆ ਵਧਦੀ ਆਬਾਦੀ ਨਾਲ ਜੂਝ ਰਹੀ ਹੈ, ਉੱਥੇ ਹੀ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਭਾਰਤ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਜਾਰੀ 2024 ਦੀ ਰਿਪੋਰਟ ਅਨੁਸਾਰ, ਭਾਰਤ ਦੀ ਕੁੱਲ ਫਰਟੀਲਿਟੀ ਰੇਟ ਘਟ ਕੇ 1.9 ਰਹਿ ਗਈ ਹੈ, ਜੋ ਕਿ ਰਿਪਲੇਸਮੈਂਟ ਰੇਟ ਤੋਂ ਵੀ ਘੱਟ ਹੈ।
ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਭਾਰਤ ਦੀ ਪ੍ਰਜਣਨ ਦਰ ਰਿਪਲੇਸਮੈਂਟ ਰੇਟ (2.1) ਤੋਂ ਵੀ ਹੇਠਾਂ ਆ ਗਈ ਹੈ। ਰਿਪੋਰਟ ਅਨੁਸਾਰ ਦੇਸ਼ ਦੀ ਟੋਟਲ ਫਰਟੀਲਿਟੀ ਰੇਟ 1.9 ਹੈ, ਜੋ ਕਿ ਪੇਂਡੂ ਇਲਾਕਿਆਂ 'ਚ 2.1 ਤੇ ਸ਼ਹਿਰੀ ਇਲਾਕਿਆਂ 'ਚ 1.5 ਹੈ। ਸਭ ਤੋਂ ਵੱਧ ਪ੍ਰਜਣਨ ਦਰ ਬਿਹਾਰ 'ਚ (2.9) ਹੈ, ਜਦਕਿ ਉੱਤਰ ਪ੍ਰਦੇਸ਼ (2.6), ਮੱਧ ਪ੍ਰਦੇਸ਼ (2.4) ਅਤੇ ਰਾਜਸਥਾਨ (2.3) 'ਚ ਫਰਟੀਲਿਟੀ ਰੇਟ 2.1 ਤੋਂ ਵੱਧ ਹੈ। ਉੱਥੇ ਹੀ ਦਿੱਲੀ 'ਚ ਫਰਟੀਲਿਟੀ ਰੇਟ ਸਭ ਤੋਂ ਘੱਟ (1.2) ਦਰਜ ਕੀਤਾ ਗਿਆ, ਜਦਕਿ ਪੰਜਾਬ, ਹਰਿਆਣ, ਤਾਮਿਲਨਾਡੂੀ ਤੇ ਕੇਰਲ ਜਿਹੇ ਸੂਬਿਆਂ 'ਚ ਇਹ ਰੇਟ 1.3 ਤੋਂ 1.4 ਦੇ ਵਿਚਕਾਰ ਦੇਖਿਆ ਗਿਆ ਹੈ।
ਇਹ ਵੀ ਪੜ੍ਹੋ- ਭਾਰਤ ਦੇ ਟੋਟੇ ਕਰਨ ਵਾਲਾ ਬ੍ਰਿਟੇਨ ਹੁਣ ਖ਼ੁਦ ਪਹੁੰਚਿਆ ਟੁੱਟਣ ਦੀ ਕਗਾਰ 'ਤੇ ! ਕਾਰਡਿਫ਼ 'ਚ ਹੋ ਗਏ 'ਦਸਤਖ਼ਤ'
ਦੇਸ਼ ਦੇ ਫਰਟੀਲਿਟੀ ਰੇਟ 'ਚ ਆਈ ਇਹ ਵੱਡੀ ਗਿਰਾਵਟ ਦਰਸਾਉਂਦੀ ਹੈ ਕਿ ਭਾਰਤ ਦੀ ਆਬਾਦੀ ਵਧਣ ਦੀ ਰਫ਼ਤਾਰ ਹੁਣ ਮੱਠੀ ਹੋ ਰਹੀ ਹੈ ਤੇ ਆਉਣ ਵਾਲੇ ਦਹਾਕਿਆਂ ਵਿੱਚ ਆਬਾਦੀ ਸਥਿਰ ਹੋ ਜਾਵੇਗੀ। ਲੋਕਾਂ ਦਾ ਪੜ੍ਹੇ-ਲਿਖੇ ਹੋਣਾ, ਸ਼ਹਿਰਾਂ ਵੱਲ ਚਲੇ ਜਾਣਾ, ਵਿਆਹ ਦੀ ਉਮਰ 'ਚ ਵਾਧਾ ਅਤੇ ਫੈਮਿਲੀ ਕੰਟਰੋਲ ਪ੍ਰਤੀ ਜਾਗਰੂਕਤਾ ਇਸ ਗਿਰਾਵਟ ਦੇ ਮੁੱਖ ਕਾਰਨ ਹਨ।
ਜਿੱਥੇ ਉੱਤਰ ਪ੍ਰਦੇਸ਼ ਤੇ ਬਿਹਾਰ ਵਰਗੇ ਸੂਬਿਆਂ ਦੀ ਆਬਾਦੀ 'ਚ ਨੌਜਵਾਨਾਂ ਦਾ ਵੱਡਾ ਹਿੱਸਾ ਰਹਿੰਦਾ ਹੈ, ਉੱਥੇ ਹੀ ਕੇਰਲ ਅਤੇ ਤਾਮਿਲਨਾਡੂ ਵਰਗੇ ਸੂਬਿਆਂ 'ਚ ਬਜ਼ੁਰਗਾਂ ਦੀ ਆਬਾਦੀ ਵਧ ਰਹੀ ਹੈ, ਜਿਸ ਨਾਲ ਭਵਿੱਖ ਦੀਆਂ ਸਮਾਜਿਕ ਸੁਰੱਖਿਆ ਅਤੇ ਆਰਥਿਕ ਨੀਤੀਆਂ 'ਚ ਬਦਲਾਅ ਦੀ ਲੋੜ ਪਵੇਗੀ।
ਇਹ ਵੀ ਪੜ੍ਹੋ- 4 ਪੰਜਾਬੀ ਡਿਪੋਰਟ ! ਕੈਨੇਡਾ ਨੇ ਮੁੜ ਜਹਾਜ਼ ਭਰ ਕੇ ਕੱਢੇ ਪ੍ਰਵਾਸੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
