ਭਾਰਤ ਅਤੇ ਰੂਸ ਦੇ ਸੰਬੰਧ ਸਥਿਰ ਅਤੇ ਮਜ਼ਬੂਤ : ਵਿਦੇਸ਼ ਮੰਤਰੀ ਜੈਸ਼ੰਕਰ

Tuesday, Dec 07, 2021 - 12:48 PM (IST)

ਭਾਰਤ ਅਤੇ ਰੂਸ ਦੇ ਸੰਬੰਧ ਸਥਿਰ ਅਤੇ ਮਜ਼ਬੂਤ : ਵਿਦੇਸ਼ ਮੰਤਰੀ ਜੈਸ਼ੰਕਰ

ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਸੋਮਵਾਰ ਨੂੰ ਦੋ-ਪੱਖੀ ਗੱਲਬਾਤ ’ਚ ਕਿਹਾ ਕਿ ਭਾਰਤ ਅਤੇ ਰੂਸ ਦੇ ਸੰਬੰਧ ਅਨੋਖੇ ਹਨ ਅਤੇ ਤੇਜ਼ੀ ਨਾਲ ਬਦਲਦੀ ਭੂ-ਰਾਜਨੀਤਕ ਦੁਨੀਆ ’ਚ ਜ਼ਿਕਰਯੋਗ ਰੂਪ ਨਾਲ ਸਥਿਰ ਅਤੇ ਮਜ਼ਬੂਤ ਬਣੇ ਹੋਏ ਹਨ। ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਯਗੂ ਅਤੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਆਪਣੇ ਭਾਰਤੀ ਹਮਰੁਤਬੇ ਨਾਲ ‘ਟੂ ਪਲੱਸ ਟੂ’ ਗੱਲਬਾਤ ਕਰਨ ਲਈ ਐਤਵਾਰ ਰਾਤ ਇੱਥੇ ਪਹੁੰਚੇ। ‘ਟੂ ਪਲੱਸ ਟੂ’ ਗੱਲਬਾਤ ਤੋਂ ਪਹਿਲਾਂ ਜੈਸ਼ੰਕਰ ਨੇ ਲਾਵਰੋਵ ਨਾਲ ਦੋ-ਪੱਖੀ ਗੱਲਬਾਤ ਕੀਤੀ। ਜੈਸ਼ੰਕਰ ਨੇ ਬੈਠਕ ਦੀ ਸ਼ੁਰੂਆਤ ’ਚ ਕਿਹਾ,‘‘ਭਾਰਤ ਅਤੇ ਰੂਸ ਦੇ ਸੰਬੰਧ ਅਨੋਖੇ ਹਨ। ਤੇਜ਼ੀ ਨਾਲ ਬਦਲਦੀ ਭੂ-ਰਾਜਨੀਤਕ ਦੁਨੀਆ ’ਚ, ਇਹ ਅਸਲ ’ਚ ਜ਼ਿਕਰਯੋਗ ਰੂਪ ਨਾਲ ਸਥਿਰ ਅਤੇ ਮਜ਼ਬੂਤ ਬਣੇ ਰਹੇ ਹਨ। ਮੈਂ ਇਸ ਮੌਕੇ ਇਹ ਗੱਲ ਵੀ ਰੇਖਾਂਕਿਤ ਕਰਨਾ ਚਾਹਾਂਗਾ ਕਿ ਅਸੀਂ ਆਪਣੇ ਦੋ-ਪੱਖੀ ਸੰਬੰਧਾਂ ਅਤੇ ਆਪਣੇ ਸਹਿਯੋਗ ਦੀ ਸਥਿਤੀ ਤੋਂ ਬਹੁਤ ਸੰਤੁਸ਼ਟ ਹਨ।’’

ਇਹ ਵੀ ਪੜ੍ਹੋ : ਪ੍ਰੇਮ ਵਿਆਹ ਦੀ ਮਿਲੀ ਖ਼ੌਫਨਾਕ ਸਜ਼ਾ, ਭਰਾ ਨੇ ਗਰਭਵਤੀ ਭੈਣ ਦਾ ਸਿਰ ਧੜ ਨਾਲੋਂ ਕੀਤਾ ਵੱਖ

ਇਸ ‘ਟੂ ਪਲੱਸ ਟੂ’ ਗੱਲਬਾਤ ਤੋਂ ਬਾਅਦ ਦਿਨ ’ਚ ਦੋਵੇਂ ਮੰਤਰੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਣ ਵਾਲੇ ਸਿਖਰ ਸੰਮੇਲਨ ’ਚ ਹਿੱਸਾ ਲੈਣਗੇ। ਜੈਸ਼ੰਕਰ ਨੇ ਕਿਹਾ,‘‘ਸਾਡੇ ਲਈ, ਗਲੋਬਲ ਭਾਰਤ-ਰੂਸ ਸਿਖਰ ਸੰਮੇਲਨ ਇਕ ਵੱਡਾ ਪ੍ਰੋਗਰਾਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵਿਚਾਲੇ ਰਿਸ਼ਤਿਆਂ ’ਚ ਡੂੰਘਾ ਵਿਸ਼ਵਾਸ ਹੈ। ਕੋਰੋਨਾ ਮਹਾਮਾਰੀ ਕਾਰਨ 2 ਸਾਲ ਦੇ ਅੰਤਰਾਲ ਤੋਂ ਬਾਅਦ ਸਾਲਾਨਾ ਸਿਖਰ ਸੰਮੇਲਨ ਹੋ ਰਿਹਾ ਹੈ। ਸਾਨੂੰ ਇਸ ਸਿਖਰ ਸੰਮੇਲਨ ਤੋਂ ਕਾਫ਼ੀ ਉਮੀਦਾਂ ਹਨ।’’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News