ਭਾਰਤ ’ਚ ਕੋਰੋਨਾ ਦੀ ਰਫ਼ਤਾਰ ਘਟੀ ਪਰ ਇਕ ਦਿਨ ’ਚ 6,148 ਲੋਕਾਂ ਨੇ ਤੋੜਿਆ ਦਮ

Thursday, Jun 10, 2021 - 11:41 AM (IST)

ਭਾਰਤ ’ਚ ਕੋਰੋਨਾ ਦੀ ਰਫ਼ਤਾਰ ਘਟੀ ਪਰ ਇਕ ਦਿਨ ’ਚ 6,148 ਲੋਕਾਂ ਨੇ ਤੋੜਿਆ ਦਮ

ਨਵੀਂ ਦਿੱਲੀ (ਭਾਸ਼ਾ)— ਭਾਰਤ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੇ 94,052 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਪੀੜਤਾਂ ਦੀ ਗਿਣਤੀ ਵਧ ਕੇ 2,91,83,121 ਹੋ ਗਈ। ਉੱਥੇ ਹੀ ਪਿਛਲੇ 24 ਘੰਟਿਆਂ ਦੌਰਾਨ 6,148 ਲੋਕਾਂ ਦੀ ਵਾਇਰਸ ਨਾਲ ਮੌਤ ਤੋਂ ਬਾਅਦ ਮਿ੍ਰਤਕਾਂ ਦਾ ਅੰਕੜਾ ਵੱਧ ਕੇ 3,59,676 ਹੋ ਗਿਆ ਹੈ। ਗਲੋਬਲ ਮਹਾਮਾਰੀ ਦੇ ਕਹਿਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਕ ਦਿਨ ’ਚ ਵਾਇਰਸ ਨਾਲ ਮੌਤ ਦੇ ਇਹ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਕੋਵਿਡ-19 ਨਾਲ ਮੌਤ ਦਰ 1.23 ਫ਼ੀਸਦੀ ਹੈ। 

ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਸਰਟੀਫ਼ਿਕੇਟ ’ਚ ਹੋਈਆਂ ਗਲਤੀਆਂ ਹੁਣ ਕਰ ਸਕੋਗੇ ਠੀਕ, ਸਰਕਾਰ ਨੇ ਮੁਸ਼ਕਲ ਦਾ ਕੱਢਿਆ ਹੱਲ

PunjabKesari

ਕੇਂਦਰੀ ਸਿਹਤ ਮੰਤਰਾਲਾ ਵਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ’ਚ 60 ਦਿਨ ਬਾਅਦ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ ਹੁਣ 11,67,952 ਹੈ, ਜੋ ਕੁੱਲ ਮਾਮਲਿਆਂ ਦਾ 4 ਫ਼ੀਸਦੀ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ ਵੀ ਵੱਧ ਕੇ 94.77 ਫ਼ੀਸਦੀ ਹੋ ਗਈ ਹੈ। ਦੇਸ਼ ਵਿਚ ਹੁਣ ਤੱਕ 2,76,55,493 ਲੋਕ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ। ਇਕ ਦਿਨ ਵਿਚ 1,51,367 ਲੋਕ ਸਿਹਤਯਾਬ ਹੋਏ ਹਨ। ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਵਿਚ ਹੁਣ ਤੱਕ 24,27,26,693 ਲੋਕਾਂ ਨੂੰ ਕੋਵਿਡ-19 ਰੋਕੂ ਟੀਕੇ ਲੱਗ ਚੁੱਕੇ ਹਨ। 

ਇਹ ਵੀ ਪੜ੍ਹੋ: ਪ੍ਰਾਈਵੇਟ ਹਸਪਤਾਲਾਂ ਲਈ ਤੈਅ ਹੋਈ ਵੈਕਸੀਨ ਦੀ ਕੀਮਤ, ਸਪੂਤਨਿਕ-ਵੀ ਤੋਂ ਮਹਿੰਗੀ ਹੈ ਦੇਸੀ ਕੋਵੈਕਸੀਨ

PunjabKesari

ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਤੱਕ ਕੁੱਲ 37,21,98,253 ਨਮੂਨਿਆਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ’ਚੋਂ 20,04,690 ਨਮੂਨਿਆਂ ਦੀ ਜਾਂਚ ਬੁੱਧਵਾਰ ਨੂੰ ਕੀਤੀ ਗਈ। ਦੱਸ ਦੇਈਏ ਕਿ ਦੇਸ਼ ਹੌਲੀ-ਹੌਲੀ ਅਨਲੌਕ ਵੱਲ ਵੱਧ ਰਿਹਾ ਹੈ। ਦੇਸ਼ ਦੇ ਕਈ ਸੂਬਿਆਂ ’ਚ ਤਾਲਾਬੰਦੀ ਅਤੇ ਕੋਰੋਨਾ ਕਰਫਿਊ ਵਰਗੀਆਂ ਪਾਬੰਦੀਆਂ ਲਾਈਆਂ ਗਈਆਂ ਸਨ। ਕੋਰੋਨਾ ਤੋਂ ਬਚਾਅ ਲਈ ਵੈਕਸੀਨ ਹੀ ਸੁਰੱਖਿਆ ਕਵਚ ਹੈ, ਇਸ ਲਈ ਵੈਕਸੀਨ ਜ਼ਰੂਰ ਲਗਵਾਓ। ਵੈਕਸੀਨ ਲਗਵਾਉਣ ਤੋਂ ਬਾਅਦ ਵੀ ਮਾਸਕ ਜ਼ਰੂਰ ਪਹਿਨੋ ਅਤੇ ਦੋ ਗਜ਼ ਦੀ ਦੂਰੀ ਬਣਾ ਕੇ ਰੱਖੋ। 

ਇਹ ਵੀ ਪੜ੍ਹੋ: ਕਸ਼ਮੀਰ ਦਾ ਇਹ ਪਿੰਡ ਬਣਿਆ ਮਿਸਾਲ, 18 ਸਾਲ ਤੋਂ ਉੱਪਰ 100 ਫ਼ੀਸਦੀ ਲੋਕਾਂ ਨੂੰ ਲੱਗੀ ਵੈਕਸੀਨ


author

Tanu

Content Editor

Related News