ਭਾਰਤ ''ਚ 30 ਨਵੰਬਰ ਤੱਕ ਡੇਂਗੂ ਦੇ 2.34 ਲੱਖ ਮਾਮਲੇ ਕੀਤੇ ਗਏ ਦਰਜ
Friday, Dec 08, 2023 - 06:44 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ 'ਚ ਇਸ ਸਾਲ 30 ਨਵੰਬਰ ਤੱਕ ਡੇਂਗੂ ਦੇ 2,34,427 ਮਾਮਲੇ ਰਦਜ ਕੀਤੇ ਗਏ। ਸਰਕਾਰ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਰ ਸਾਲ ਜਨਵਰੀ ਤੋਂ ਜੁਲਾਈ ਤੱਕ ਡੇਂਗੂ ਦੇ ਮਾਮਲੇ ਘੱਟ ਰਹਿੰਦੇ ਹਨ ਜਦੋਂ ਕਿ ਅਗਸਤ ਤੋਂ ਦਸੰਬਰ ਤੱਕ ਵੱਧ ਮਾਮਲੇ ਸਾਹਮਣੇ ਆਉਂਦੇ ਹਨ।
ਇਹ ਵੀ ਪੜ੍ਹੋ : ਅਮਰੀਕਾ ਜਾਣ ਦੀ ਜ਼ਿੱਦ 'ਚ ਹੱਥੀਂ ਉਜਾੜ ਲਿਆ ਘਰ, ਪਤਨੀ ਤੇ 2 ਮਾਸੂਮ ਬੱਚਿਆਂ ਨੂੰ ਦਿੱਤੀ ਬੇਰਹਿਮ ਮੌਤ
ਕੇਂਦਰੀ ਸਿਹਤ ਮੰਤਰੀ ਐੱਸ.ਪੀ. ਸਿੰਘ ਬਘੇਲ ਨੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਕਿਹਾ ਕਿ ਮੌਜੂਦਾ ਸਾਲ 'ਚ ਗਲੋਬਲ ਜਲਵਾਯੂ ਪਰਿਵਰਤਨ, ਅਲ ਨੀਨੋ ਦੇ ਪ੍ਰਭਾਵ ਅਤੇ ਮੀਂਹ ਕਾਰਨ ਮੱਛਰਾਂ ਦੀ ਗਿਣਤੀ ਵਧਣ ਨਾਲ ਦੇਸ਼ ਭਰ 'ਚ ਡੇਂਗੂ ਦੇ ਮਾਮਲਿਆਂ 'ਚ ਵਾਧਾ ਦੇਖਿਆ ਗਿਆ। ਬਘੇਲ ਨੇ ਸਦਨ ਨੂੰ ਸੂਚਿਤ ਕੀਤਾ ਕਿ 2022 'ਚ ਡੇਂਗੂ ਦੇ 2,33,251 ਮਾਮਲੇ ਦਰਜ ਕੀਤੇ ਗਏ, ਜਦੋਂ ਕਿ 2021 'ਚ 1,93,245 ਮਾਮਲੇ ਦਰਜ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਕਈ ਸੂਬਿਆਂ 'ਚ ਪੂਰੇ ਸਾਲ ਡੇਂਗੂ ਫੈਲਦਾ ਹੈ। ਹਾਲਾਂਕਿ ਮਾਨਸੂਨ 'ਚ ਮਾਮਲੇ ਵਧ ਜਾਂਦੇ ਹਨ ਅਤੇ ਮੱਛਰਾਂ 'ਚ ਪ੍ਰਜਨਨ ਸਥਾਨਾਂ ਦੇ ਵਾਧੇ ਕਾਰਨ ਮਾਨਸੂਨ ਦੇ ਬਾਅਦ ਦੇ ਮੌਸਮ ਤੱਕ ਇਨ੍ਹਾਂ ਦਾ ਪ੍ਰਕੋਪ ਜਾਰੀ ਰਹਿੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8