ਕੋਰੋਨਾ ਮਾਮਲਿਆਂ ’ਚ ਵੱਡਾ ਉਛਾਲ; 24 ਘੰਟਿਆਂ ’ਚ ਆਏ 12,213 ਨਵੇਂ ਮਾਮਲੇ, 11 ਮੌਤਾਂ

Thursday, Jun 16, 2022 - 11:23 AM (IST)

ਕੋਰੋਨਾ ਮਾਮਲਿਆਂ ’ਚ ਵੱਡਾ ਉਛਾਲ; 24 ਘੰਟਿਆਂ ’ਚ ਆਏ 12,213 ਨਵੇਂ ਮਾਮਲੇ, 11 ਮੌਤਾਂ

ਨਵੀਂ ਦਿੱਲੀ– ਦੇਸ਼ ’ਚ ਇਕ ਦਿਨ ’ਚ ਕੋਵਿਡ-19 ਯਾਨੀ ਕਿ ਕੋਰੋਨਾ ਵਾਇਰਸ ਦੇ 12,213 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 4,32,57,730 ਹੋ ਗਈ। ਇਸ ਦੇ ਨਾਲ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 58,215 ਹੋ ਗਈ ਹੈ। ਵੀਰਵਾਰ ਸਵੇਰੇ ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅਪਡੇਟ ਅੰਕੜਿਆਂ ਮੁਤਾਬਕ ਵਾਇਰਸ ਦੇ ਲਾਗ ਕਾਰਨ 11 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਭਾਰਤ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5,24,803 ਹੋ ਗਈ ਹੈ। 

ਇਹ ਵੀ ਪੜ੍ਹੋ- ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਦੇਸ਼ 'ਚ 8800 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਦੇਸ਼ 'ਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 58,215 ਹੋ ਗਈ ਹੈ, ਜੋ ਕਿ ਕੁੱਲ ਮਾਮਲਿਆਂ ਦਾ 0.13 ਫੀਸਦੀ ਹੈ। ਪਿਛਲੇ 24 ਘੰਟਿਆਂ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿਚ 4,578 ਦਾ ਵਾਧਾ ਹੋਇਆ ਹੈ। ਵਾਇਰਸ ਤੋਂ ਮੁਕਤ ਹੋਣ ਵਾਲਿਆਂ ਦੀ ਰਾਸ਼ਟਰੀ ਦਰ 98.65 ਫੀਸਦੀ ਹੈ।

ਇਹ ਵੀ ਪੜ੍ਹੋ- ਸਿੱਖਾਂ ’ਤੇ ਟਿੱਪਣੀ ਮਗਰੋਂ ਕਿਰਨ ਬੇਦੀ ਨੇ ਮੰਗੀ ਮੁਆਫ਼ੀ, ਕਿਹਾ- ਮੇਰੀ ਨੀਅਤ ’ਤੇ ਸ਼ੱਕ ਨਾ ਕਰੋ

ਅਪਡੇਟ ਕੀਤੇ ਅੰਕੜਿਆਂ ਦੇ ਮੁਤਾਬਕ ਰੋਜ਼ਾਨਾ ਵਾਇਰਸ ਦਰ 2.35 ਫੀਸਦੀ ਹੈ, ਜਦੋਂ ਕਿ ਹਫਤਾਵਾਰੀ ਵਾਇਰਸ ਦਰ 2.ਫੀਸਦੀ ਹੈ। ਦੇਸ਼ ਵਿਚ ਹੁਣ ਤੱਕ ਕੁੱਲ 4,26,74,712 ਲੋਕ ਵਾਇਰਸ ਮੁਕਤ ਹੋ ਚੁੱਕੇ ਹਨ। ਯਾਨੀ ਕਿ ਸਿਹਤਮੰਦ ਹੋ ਚੁੱਕੇ ਹਨ। ਕੋਵਿਡ-19 ਤੋਂ ਮੌਤ ਦਰ 1.21 ਫੀਸਦੀ ਹੈ। ਇਸ ਦੇ ਨਾਲ ਹੀ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੋਵਿਡ-19 ਰੋਕੂ ਟੀਕਿਆਂ ਦੀਆਂ 195.67 ਕਰੋੜ ਤੋਂ ਵੱਧ ਖੁਰਾਕਾਂ ਲੋਕਾਂ ਨੂੰ ਲਾਈਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ- ਕਾਲਜ ਦੀ ਪ੍ਰਧਾਨਗੀ ਤੋਂ ਅਪਰਾਧ ਦੀ ਦੁਨੀਆ ’ਚ ਕਦਮ ਰੱਖਣ ਵਾਲਾ ਲਾਰੈਂਸ ਬਿਸ਼ਨੋਈ, ਜਾਣੋ ਕਿਵੇਂ ਬਣਿਆ ਗੈਂਗਸਟਰ


author

Tanu

Content Editor

Related News