ਦੇਸ਼ ’ਚ 92 ਫ਼ੀਸਦੀ ਪੁੱਜੀ ਕੋਰੋਨਾ ਰਿਕਵਰੀ ਦਰ, 24 ਘੰਟਿਆਂ ’ਚ ਆਏ 1.32 ਲੱਖ ਮਾਮਲੇ
Wednesday, Jun 02, 2021 - 11:34 AM (IST)
ਨਵੀਂ ਦਿੱਲੀ (ਭਾਸ਼ਾ)— ਭਾਰਤ ਵਿਚ ਇਕ ਦਿਨ ਵਿਚ ਕੋਵਿਡ-19 ਦੇ 1,32,788 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 2,83,07,832 ’ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਇਸ ਮਹਾਮਾਰੀ ਨਾਲ 3,207 ਹੋਰ ਲੋਕਾਂ ਦੀ ਜਾਨ ਗੁਆ ਦਿੱਤੀ ਹੈ ਅਤੇ ਇਸ ਨਾਲ ਮਿ੍ਰਤਕਾਂ ਦੀ ਗਿਣਤੀ 3,35,102 ’ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ– ਦੇਸ਼ ’ਚ ਘੱਟ ਰਹੀ ਕੋਰੋਨਾ ਦੀ ਰਫ਼ਤਾਰ; ਇਕ ਦਿਨ ’ਚ 1.27 ਲੱਖ ਮਾਮਲੇ, 3 ਹਜ਼ਾਰ ਤੋਂ ਘੱਟ ਮੌਤਾਂ
ਇਸ ਸਮੇਂ ਕੋਰੋਨਾ ਮਹਾਮਾਰੀ ਦੇ ਸਰਗਰਮ ਮਾਮਲੇ 17,93,645 ਹਨ, ਜੋ ਵਾਇਰਸ ਦੇ ਕੁੱਲ ਮਾਮਲਿਆਂ ਦਾ 6.34 ਫ਼ੀਸਦੀ ਹੈ, ਜਦਕਿ ਕੋਵਿਡ-19 ਤੋਂ ਠੀਕ ਹੋਣ ਵਾਲੇ ਲੋਕਾਂ ਦੀ ਰਾਸ਼ਟਰੀ ਦਰ 92.48 ਫ਼ੀਸਦੀ ਹੈ। ਇਸ ਬੀਮਾਰੀ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 2,61,79,085 ਹੋ ਗਈ ਹੈ। ਇਕ ਦਿਨ ਵਿਚ 2,31,456 ਮਰੀਜ਼ ਸਿਹਤਮੰਦ ਹੋਏ ਹਨ। ਦੇਸ਼ ’ਚ ਹੁਣ ਤੱਕ 21,85,46,667 ਲੋਕਾਂ ਦਾ ਕੋਰੋਨਾ ਟੀਕਾਕਰਨ ਹੋ ਚੁੱਕਾ ਹੈ। ਦੇਸ਼ ’ਚ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ 16 ਜਨਵਰੀ 2021 ਹੋਈ। ਸੋਮਵਾਰ ਨੂੰ 23 ਲੱਖ 97 ਹਜ਼ਾਰ 91 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ। ਮਹਾਰਾਸ਼ਟਰ, ਦਿੱਲੀ, ਕੇਰਲ ’ਚ ਵੀ ਕੋਰੋਨਾ ਮਾਮਲੇ ਘੱਟ ਰਹੇ ਹਨ ਅਤੇ ਵੱਡੀ ਗਿਣਤੀ ’ਚ ਲੋਕ ਸਿਹਤਮੰਦ ਹੋ ਰਹੇ ਹਨ।
ਇਹ ਵੀ ਪੜ੍ਹੋ– ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ’ਚ 'ਮਈ' ਸਭ ਤੋਂ ਖ਼ਰਾਬ ਮਹੀਨਾ ਰਿਹਾ, 35.63 ਫ਼ੀਸਦੀ ਹੋਈਆਂ ਮੌਤਾਂ
ਮੰਤਰਾਲਾ ਨੇ ਦੱਸਿਆ ਕਿ ਮੰਗਲਵਾਰ ਨੂੰ 20,19,773 ਨਮੂਨਿਆਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ। ਹੁਣ ਤੱਕ ਦੇਸ਼ ਵਿਚ ਕੁੱਲ 35,00,57,330 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਵਾਇਰਸ ਦੀ ਦਰ ਲਗਾਤਾਰ 9ਵੇਂ ਦਿਨ 10 ਫ਼ੀਸਦੀ ਤੋਂ ਘੱਟ ਰਹੀ ਹੈ।
ਇਹ ਵੀ ਪੜ੍ਹੋ– ਜੂਨ ’ਚ ਕੋਰੋਨਾ ਟੀਕੇ ਦੀਆਂ ਕਰੀਬ 12 ਕਰੋੜ ਖ਼ੁਰਾਕਾਂ ਹੋਣਗੀਆਂ ਉਪਲੱਬਧ: ਸਿਹਤ ਮੰਤਰਾਲਾ