ਭਾਰਤ ਨੇ ਨਿੱਝਰ ਮਾਮਲੇ 'ਤੇ ਕੈਨੇਡੀਅਨ ਮੀਡੀਆ ਦੀ ਖ਼ਬਰ ਨੂੰ ਦੱਸਿਆ 'ਬਦਨਾਮ ਕਰਨ ਵਾਲੀ ਮੁਹਿੰਮ'

Thursday, Nov 21, 2024 - 10:08 AM (IST)

ਭਾਰਤ ਨੇ ਨਿੱਝਰ ਮਾਮਲੇ 'ਤੇ ਕੈਨੇਡੀਅਨ ਮੀਡੀਆ ਦੀ ਖ਼ਬਰ ਨੂੰ ਦੱਸਿਆ 'ਬਦਨਾਮ ਕਰਨ ਵਾਲੀ ਮੁਹਿੰਮ'

ਨਵੀਂ ਦਿੱਲੀ (ਏਜੰਸੀ)- ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਕਥਿਤ ਸਾਜ਼ਿਸ਼ ਬਾਰੇ ਜਾਣਕਾਰੀ ਹੋਣ ਦਾ ਦਾਅਵਾ ਕਰਨ ਵਾਲੀ ਕੈਨੇਡੀਅਨ ਮੀਡੀਆ ਦੀ ਰਿਪੋਰਟ ਨੂੰ ਬੁੱਧਵਾਰ ਨੂੰ "ਬਦਨਾਮ ਕਰਨ ਵਾਲੀ ਮੁਹਿੰਮ" ਕਰਾਰ ਦਿੰਦੇ ਹੋਏ ਇਸ ਦੀ ਸਖ਼ਤ ਨਿਖੇਧੀ ਕੀਤੀ। ਇਕ ਅਣਪਛਾਤੇ ਅਧਿਕਾਰੀ ਦੇ ਹਵਾਲੇ ਨਾਲ ਦਿੱਤੀ ਗਈ ਇਸ ਖਬਰ ਦਾ ਜ਼ਿਕਰ ਕਰਦੇ ਹੋਏ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਜਿਹੇ 'ਹਾਸੋਹੀਣੇ ਬਿਆਨਾਂ' ਨੂੰ ਉਸ ਤਰੀਕੇ ਨਾਲ ਰੱਦ ਕੀਤਾ ਜਾਣਾ ਚਾਹੀਦਾ ਹੈ ਜਿਸ ਦੇ ਉਹ ਹੱਕਦਾਰ ਹਨ।

ਇਹ ਵੀ ਪੜ੍ਹੋ: ਭਾਰਤ ਦੇ ਨਾਲ-ਨਾਲ ਕੈਨੇਡਾ ਨੇ ਵੀ US ਤੋਂ ਮੰਗੀ ਅਨਮੋਲ ਦੀ ਹਵਾਲਗੀ, ਵਧੇਗਾ ਦੋਵੇਂ ਦੇਸ਼ਾਂ ’ਚ ਤਣਾਅ

ਉਨ੍ਹਾਂ ਕਿਹਾ, 'ਅਸੀਂ ਆਮ ਤੌਰ 'ਤੇ ਮੀਡੀਆ ਦੀਆਂ ਖ਼ਬਰਾਂ 'ਤੇ ਟਿੱਪਣੀ ਨਹੀਂ ਕਰਦੇ। ਹਾਲਾਂਕਿ, ਕੈਨੇਡੀਅਨ ਸਰਕਾਰ ਦੇ ਇੱਕ ਸੂਤਰ ਵੱਲੋਂ ਕਥਿਤ ਤੌਰ 'ਤੇ ਕਿਸੇ ਅਖ਼ਬਾਰ ਨੂੰ ਦਿੱਤੇ ਗਏ ਅਜਿਹੇ ਹਾਸੋਹੀਣੇ ਬਿਆਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਬਦਨਾਮ ਕਰਨ ਵਾਲੀਆਂ ਮੁਹਿੰਮਾਂ ਸਾਡੇ ਪਹਿਲਾਂ ਤੋਂ ਤਣਾਅਪੂਰਨ ਸਬੰਧਾਂ ਨੂੰ ਹੋਰ ਨੁਕਸਾਨ ਪਹੁੰਚਾਉਂਦੀਆਂ ਹਨ।' ਉਹ ਕੈਨੇਡੀਅਨ ਅਖਬਾਰ ‘ਦਿ ਗਲੋਬ ਐਂਡ ਮੇਲ’ ਦੀ ਖਬਰ ‘ਤੇ ਪ੍ਰਤੀਕਿਰਿਆ ਦੇ ਰਹੇ ਸਨ। ਖ਼ਬਰ ਵਿੱਚ ਅਖ਼ਬਾਰ ਨੇ ਇੱਕ ਸੀਨੀਅਰ ਰਾਸ਼ਟਰੀ ਸੁਰੱਖਿਆ ਅਧਿਕਾਰੀ ਦਾ ਹਵਾਲਾ ਦਿੱਤਾ ਹੈ। ਖਬਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਵਿਦੇਸ਼ ਮੰਤਰੀ ਨੂੰ ਵੀ ਇਸ ਸਾਜ਼ਿਸ਼ ਦੀ ਜਾਣਕਾਰੀ ਸੀ। ਨਿੱਝਰ ਦੀ ਪਿਛਲੇ ਸਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਨੇ ਇਸ ਮਾਮਲੇ ਵਿੱਚ ਕੈਨੇਡਾ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਗੁਆਨਾ ਪੁੱਜੇ PM ਮੋਦੀ, ਏਅਰ ਪੋਰਟ 'ਤੇ ਰਿਸੀਵ ਕਰਨ ਆਏ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਣੇ ਪੂਰੀ ਕੈਬਨਿਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News