ਭਾਰਤ ਦੁਨੀਆ ਦੀ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਅਰਥ ਵਿਵਸਥਾ ''ਚੋਂ ਇੱਕ: ਅਭਿਜੀਤ ਬੈਨਰਜੀ

Wednesday, Sep 30, 2020 - 02:21 AM (IST)

ਨਵੀਂ ਦਿੱਲੀ - ਨੋਬਲ ਪੁਰਸਕਾਰ ਨਾਲ ਸਨਮਾਨਿਤ ਅਭਿਜੀਤ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦੀ ਮਾਲੀ ਹਾਲਤ ਦੁਨੀਆ ਦੀ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਅਰਥ ਵਿਅਵਸਥਾਵਾਂ 'ਚੋਂ ਇੱਕ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਮੱਸਿਆਵਾਂ ਤੋਂ ਨਜਿੱਠਣ ਨੂੰ ਲੈ ਕੇ ਸਰਕਾਰ ਦੀ ਆਰਥਿਕ ਪ੍ਰੇਰਣਾ ਕਾਫੀ ਨਹੀਂ ਸੀ। ਹਾਲਾਂਕਿ, ਬੈਨਰਜੀ ਨੇ ਕਿਹਾ ਕਿ ਚਾਲੂ ਵਿੱਤ ਸਾਲ ਦੀ ਦੂਜੀ ਤਿਮਾਹੀ 'ਚ ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਸੁਧਾਰ ਦੇਖਣ ਨੂੰ ਮਿਲੇਗਾ।

ਮਸ਼ਹੂਰ ਅਰਥ ਸ਼ਾਸਤਰੀ ਨੇ ਆਨਲਾਈਨ ਪ੍ਰੋਗਰਾਮ 'ਚ ਕਿਹਾ ਕਿ ਦੇਸ਼ ਦੀ ਆਰਥਿਕ ਵਿਕਾਸ ਦਰ ਕੋਵਿਡ-19 ਮਹਾਂਮਾਰੀ ਸੰਕਟ ਤੋਂ ਪਹਿਲਾਂ ਤੋਂ ਹੀ ਹੌਲੀ ਪੈ ਰਹੀ ਸੀ। ਅਸਲ ਜੀ.ਡੀ.ਪੀ. ਵਾਧਾ ਦਰ 2017-18 'ਚ 7 ਫ਼ੀਸਦੀ ਤੋਂ ਘੱਟ ਹੋ ਕੇ 2018-19 'ਚ 6.1 ਫ਼ੀਸਦੀ 'ਤੇ ਆ ਗਈ। ਉਥੇ ਹੀ 2019-20 'ਚ ਘੱਟ ਕੇ ਇਹ 4.2 ਫ਼ੀਸਦੀ ਰਹਿ ਗਈ।

ਉਨ੍ਹਾਂ ਨੇ ਕਿਹਾ ਕਿ ਭਾਰਤੀ ਮਾਲੀ ਹਾਲਤ ਦੁਨੀਆ ਦੀ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਅਰਥ ਵਿਅਵਸਥਾਵਾਂ 'ਚੋਂ ਇੱਕ ਹੈ। ਦੇਸ਼ ਦੀ ਮਾਲੀ ਹਾਲਤ 'ਚ ਚਾਲੂ ਤੀਮਾਹੀ (ਜੁਲਾਈ-ਸਤੰਬਰ) 'ਚ ਮੁੜ ਵਾਧਾ ਦੇਖਣ ਨੂੰ ਮਿਲੇਗਾ। ਬੈਨਰਜੀ ਨੇ ਕਿਹਾ ਕਿ 2021 'ਚ ਆਰਥਿਕ ਵਿਕਾਸ ਦਰ ਇਸ ਸਾਲ ਦੇ ਮੁਕਾਬਲੇ ਬਿਹਤਰ ਹੋਵੇਗੀ।

ਦੱਸ ਦਈਏ ਕਿ ਚਾਲੂ ਵਿੱਤ ਸਾਲ ਦੀ ਪਹਿਲੀ ਤਿਮਾਹੀ 'ਚ ਦੇਸ਼ ਦੀ ਆਰਥਿਕ ਸਥਿਤੀ 'ਚ ਰਿਕਾਰਡ 23.9 ਫ਼ੀਸਦੀ ਦੀ ਗਿਰਾਵਟ ਆਈ ਹੈ। ਕਈ ਏਜੰਸੀਆਂ ਅਤੇ ਸੰਸਥਾਨਾਂ ਨੇ ਚਾਲੂ ਵਿੱਤ ਸਾਲ 'ਚ ਆਰਥਿਕ ਵਿਕਾਸ ਦਰ 'ਚ ਗਿਰਾਵਟ ਦਾ ਅੰਦਾਜਾ ਲਗਾਇਆ ਹੈ। ਗੋਲਡਮੈਨ ਸੈਕਸ਼ ਨੇ ਆਪਣੇ ਪਹਿਲਾਂ ਦੇ ਅਨੁਮਾਨ ਨੂੰ ਸੋਧ ਕਰਦੇ ਹੋਏ 2020-21 'ਚ ਆਰਥਿਕ ਸਥਿਤੀ 'ਚ 14.8 ਫ਼ੀਸਦੀ ਜਦੋਂ ਕਿ ਫਿਚ ਰੇਟਿੰਗਸ ਨੇ 10.5 ਫ਼ੀਸਦੀ ਗਿਰਾਵਟ ਆਉਣ ਦਾ ਅਨੁਮਾਨ ਜਤਾਇਆ ਹੈ।


Inder Prajapati

Content Editor

Related News