ਦੁਨੀਆ ਦਾ ਸਭ ਤੋਂ ਵੱਡਾ ਤੇਲ ਰਿਫਾਈਨ ਕਰਨ ਵਾਲਾ ਦੇਸ਼ ਬਣੇਗਾ ਭਾਰਤ ! EU ਨਾਲ FTA ਮਗਰੋਂ PM ਮੋਦੀ ਨੇ ਕੀਤਾ ਐਲਾਨ

Tuesday, Jan 27, 2026 - 12:24 PM (IST)

ਦੁਨੀਆ ਦਾ ਸਭ ਤੋਂ ਵੱਡਾ ਤੇਲ ਰਿਫਾਈਨ ਕਰਨ ਵਾਲਾ ਦੇਸ਼ ਬਣੇਗਾ ਭਾਰਤ ! EU ਨਾਲ FTA ਮਗਰੋਂ PM ਮੋਦੀ ਨੇ ਕੀਤਾ ਐਲਾਨ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦਾ ਊਰਜਾ ਖੇਤਰ 500 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦੇ ਮੌਕੇ ਪ੍ਰਦਾਨ ਕਰਦਾ ਹੈ। ਨਾਲ ਹੀ ਉਨ੍ਹਾਂ ਨੇ ਗਲੋਬਲ ਨਿਵੇਸ਼ਕਾਂ ਨੂੰ ਦੇਸ਼ 'ਚ ਨਿਵੇਸ਼ ਕਰਨ ਦੀ ਅਪੀਲ ਕੀਤੀ। 'ਭਾਰਤ ਊਰਜਾ ਹਫ਼ਤੇ' 2026 ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ,''ਭਾਰਤ ਊਰਜਾ ਖੇਤਰ ਲਈ ਮੌਕਿਆਂ ਦੀ ਧਰਤੀ ਹੈ, ਕਿਉਂਕਿ ਮੰਗ ਲਗਾਤਾਰ ਵਧ ਰਹੀ ਹੈ... ਭਾਰਤ ਜਲਦ ਹੀ ਦੁਨੀਆ ਦਾ ਸਭ ਤੋਂ ਵੱਡਾ ਤੇਲ ਸੋਧ ਕੇਂਦਰ ਵੀ ਬਣ ਜਾਵੇਗਾ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦਾ ਟੀਚਾ 2030 ਤੱਕ ਤੇਲ ਅਤੇ ਗੈਸ ਖੇਤਰ 'ਚ 100 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕਰਨਾ ਹੈ। ਤੇਲ ਸੋਧ ਸਮਰੱਥਾ ਨੂੰ 26 ਕਰੋੜ ਟਨ ਪ੍ਰਤੀ ਸਾਲ ਤੋਂ ਵਧਾ ਕੇ 30 ਕਰੋੜ ਮਿਲੀਅਨ ਟਨ ਪ੍ਰਤੀ ਸਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਤੇਜ਼ੀ ਨਾਲ ਸਾਰੇ ਖੇਤਰਾਂ 'ਚ ਸੁਧਾਰ ਕਰ ਰਿਹਾ ਹੈ।

ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤਾ, ਭਾਰਤ-ਬ੍ਰਿਟੇਨ ਵਪਾਰ ਸਮਝੌਤੇ ਦਾ ਪੂਰਕ ਹੈ, ਕਿਉਂਕਿ ਇਸ ਨਾਲ ਨਿਰਮਾਣ ਖੇਤਰ ਨੂੰ ਉਤਸ਼ਾਹ ਮਿਲੇਗਾ ਅਤੇ ਸੇਵਾਵਾਂ ਨੂੰ ਸਮਰਥਨ ਮਿਲੇਗਾ। ਉਨ੍ਹਾਂ ਕਿਹਾ ਕਿ ਲੋਕ, ਭਾਰਤ-ਯੂਰਪੀ ਸੰਘ ਵਪਾਰ ਸਮਝੌਤੇ ਨੂੰ 'ਮਦਰ ਆਲ ਆਫ਼ ਦਿ ਡੀਲਸ' (ਸਭ ਤੋਂ ਅਹਿਮ ਸਮਝੌਤਾ) ਦੱਸ ਰਹੇ ਹਨ। ਇਸ ਸਮਝੌਤੇ ਨੇ 140 ਕਰੋੜ ਭਾਰਤੀਆਂ ਦੇ ਨਾਲ-ਨਾਲ ਯੂਰਪੀ ਲੋਕਾਂ ਲਈ ਵੀ ਕਈ ਮੌਕੇ ਪੈਦਾ ਕੀਤੇ ਹਨ। ਉਨ੍ਹਾਂ ਅਨੁਸਾਰ, ਇਹ 2 ਅਰਥਵਿਵਸਥਾਵਾਂ ਵਿਚਾਲੇ ਤਾਲਮੇਲ ਦਾ ਇਕ ਸ਼ਾਨਦਾਰ ਉਦਾਹਰਣ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਇਹ ਸਮਝੌਤਾ ਗਲੋਬਲ ਜੀਡੀਪੀ ਦਾ 25 ਫੀਸਦੀ ਅਤੇ ਗਲੋਬਲ ਵਪਾਰ ਦਾ ਇਕ ਤਿਹਾਈ ਹਿੱਸਾ ਹੈ। 'ਭਾਰਤ ਊਰਜਾ ਹਫ਼ਤਾ' 2026 ਊਰਜਾ ਸੁਰੱਖਿਆ, ਸਥਿਰਤਾ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹ ਦੇਣ ਲਈ ਨੀਤੀ-ਨਿਰਮਾਤਾਵਾਂ, ਉਦਯੋਗਪਤੀਆਂ ਅਤੇ ਨਵੀਨਤਾਕਾਰਾਂ ਨੂੰ ਇਕਜੁਟ ਕਰਨ ਵਾਲਾ ਇਕ ਮੁੱਖ ਗਲੋਬਲ ਮੰਚ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News