WHO ਦੀ ਰਿਪੋਰਟ ''ਚ ਦਾਅਵਾ; ਟੀਬੀ ਦੇ ਇਲਾਜ ''ਚ ਭਾਰਤ ਦੁਨੀਆ ''ਚ ਸਭ ਤੋਂ ਬਿਹਤਰ
Saturday, Nov 02, 2024 - 11:36 AM (IST)
ਨਵੀਂ ਦਿੱਲੀ (ਏਜੰਸੀ)- ਭਾਰਤ 30 ਸਭ ਤੋਂ ਵੱਧ ਟੀਬੀ ਪ੍ਰਭਾਵਿਤ ਦੇਸ਼ਾਂ ਵਿੱਚੋਂ ਇਲਾਜ ਕਵਰੇਜ ਦੇ ਮਾਮਲੇ ਵਿਚ ਸਿਖ਼ਰ 'ਤੇ ਹੈ। ਇਹ ਗੱਲ ਵਿਸ਼ਵ ਸਿਹਤ ਸੰਗਠਨ (WHO) ਦੀ ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਉਨ੍ਹਾਂ 7 ਦੇਸ਼ਾਂ ਵਿੱਚ ਸ਼ਾਮਲ ਹੈ, ਜਿੱਥੇ 2023 ਵਿਚ 80 ਫ਼ੀਸਦੀ ਤੋਂ ਵੱਧ ਇਲਾਜ ਕਵਰੇਜ ਉਪਲੱਬਧ ਹੈ। ਇਨ੍ਹਾਂ ਦੇਸ਼ਾਂ ਵਿੱਚ ਬ੍ਰਾਜ਼ੀਲ, ਮੋਜ਼ਾਮਬੀਕ, ਪਾਪੂਆ ਨਿਊ ਗਿਨੀ, ਸੀਅਰਾ ਲਿਓਨ, ਯੂਗਾਂਡਾ ਅਤੇ ਜ਼ਾਂਬੀਆ ਵੀ ਸ਼ਾਮਲ ਹਨ। ਇਸ ਤੋਂ ਇਲਾਵਾ, ਭਾਰਤ ਨੇ ਟੀਬੀ ਦੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਅਤੇ ਐੱਚਆਈਵੀ-ਪਾਜ਼ੇਟਿਵ ਲੋਕਾਂ ਲਈ ਰੋਕਥਾਮ ਇਲਾਜਾਂ ਦੀ ਗਿਣਤੀ ਵਿੱਚ ਵੀ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਕਮਲਾ ਹੈਰਿਸ ਕਾਰਨ ਆਈ ਆਰਥਿਕ ਤਬਾਹੀ ਨੂੰ ਖ਼ਤਮ ਕਰਕੇ ਨਵਾਂ ਆਰਥਿਕ ਚਮਤਕਾਰ ਕਰਾਂਗਾ: ਟਰੰਪ
ਰਿਪੋਰਟ ਦੇ ਅਨੁਸਾਰ, 2023 ਵਿੱਚ 12.2 ਲੱਖ ਲੋਕਾਂ ਨੂੰ ਰੋਕਥਾਮ ਥੈਰੇਪੀ ਦਿੱਤੀ ਗਈ, ਜਦੋਂ ਕਿ 2022 ਵਿੱਚ ਇਹ ਗਿਣਤੀ 10.2 ਲੱਖ ਅਤੇ 2021 ਵਿੱਚ 4.2 ਲੱਖ ਸੀ। ਹਾਲਾਂਕਿ ਟੀਬੀ ਦੀਆਂ ਦਵਾਈਆਂ ਮਹਿੰਗੀਆਂ ਹੁੰਦੀਆਂ ਹਨ ਅਤੇ ਇਲਾਜ ਵਿੱਚ 2 ਸਾਲ ਲੱਗ ਸਕਦੇ ਹਨ, ਜਿਸ ਨਾਲ ਪਰਿਵਾਰ ਦੇ ਖਰਚੇ ਵਧ ਸਕਦੇ ਹਨ। ਪਰ ਸਰਕਾਰ ਇਸ ਵੇਲੇ ਮੁਫਤ ਦਵਾਈਆਂ ਉਪਲੱਬਧ ਕਰਵਾ ਰਹੀ ਹੈ। ਰਿਪੋਰਟ ਮੁਤਾਬਕ ਟੀਬੀ ਦੇ 89 ਫ਼ੀਸਦੀ ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ।
ਇਹ ਵੀ ਪੜ੍ਹੋ: ਟਰੰਪ ਅਮਰੀਕੀਆਂ ਨੂੰ ਇਕ-ਦੂਜੇ ਦੇ ਖਿਲਾਫ ਖੜ੍ਹਾ ਕਰ ਰਹੇ ਹਨ: ਕਮਲਾ ਹੈਰਿਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8