PM ਮੋਦੀ ਨੇ 1.5 ਕਿਲੋਮੀਟਰ ਲੰਬੀ ਮਾਲ ਗੱਡੀ ਨੂੰ ਦਿਖਾਈ ਹਰੀ ਝੰਡੀ

Thursday, Jan 07, 2021 - 12:13 PM (IST)

PM ਮੋਦੀ ਨੇ 1.5 ਕਿਲੋਮੀਟਰ ਲੰਬੀ ਮਾਲ ਗੱਡੀ ਨੂੰ ਦਿਖਾਈ ਹਰੀ ਝੰਡੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵੈਸਟਰਨ ਡੈਡੀਕੇਟੇਡ ਫਰੇਡ ਕੋਰੀਡੋਰ (ਡਬਲਿਊ.ਡੀ.ਐੱਫ.ਸੀ.) ਦੇ ਰੇਵਾੜੀ-ਮਦਾਰ ਬਲਾਕ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਇਸ ਦੌਰਾਨ ਪੀ.ਐੱਮ. ਮੋਦੀ ਨੇ ਅਜਿਹੀ ਮਾਲ ਗੱਡੀ ਨੂੰ ਹਰੀ ਝੰਡੀ ਦਿਖਾਈ, ਜਿਸ ਦੀ ਲੰਬਾਈ 1.5 ਕਿਲੋਮੀਟਰ ਹੈ ਅਤੇ ਡਬਲ ਕੰਟੇਨਰ ਲਿਜਾਉਣ ਦੀ ਵਿਵਸਥਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪਿਛਲੇ ਕੁਝ ਦਿਨਾਂ 'ਚ ਹੀ ਅਜਿਹੇ ਕਈ ਕੰਮ ਹੋਏ ਹਨ, ਜੋ ਆਧੁਨਿਕ ਭਾਰਤ 'ਚ ਵਿਕਾਸ ਨੂੰ ਰਫ਼ਤਾਰ ਦੇ ਰਹੇ ਹਨ। ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਆਤਮਨਿਰਭਰ ਭਾਰਤ ਬਣਨ ਵੱਲ ਕਦਮ ਤੇਜ਼ੀ ਨਾਲ ਵੱਧ ਰਹੇ ਹਨ। ਅੱਜ ਹਰ ਭਾਰਤੀ ਦੀ ਅਪੀਲ ਹੈ, ਨਾ ਅਸੀਂ ਰੁਕਾਂਗੇ ਅਤੇ ਨਾ ਹੀ ਥਕਾਂਗੇ। ਇਸ ਨਵੇਂ ਕੋਰੀਡੋਰ ਨੂੰ ਭਾਰਤ ਲਈ ਗੇਮ ਚੇਂਜਰ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।

ਵਧਾਈ ਜਾ ਰਹੀ ਹੈ ਮਾਲ ਗੱਡੀਆਂ ਦੀ ਸਪੀਡ
ਮੋਦੀ ਨੇ ਕਿਹਾ ਕਿ ਹੁਣ ਦੇਸ਼ 'ਚ ਮਾਲ ਗੱਡੀਆਂ ਦੀ ਸਪੀਡ ਨੂੰ ਵਧਾਇਆ ਜਾ ਰਿਹਾ ਹੈ, ਜੋ ਰਫ਼ਤਾਰ ਪਹਿਲਾਂ 25 ਕੇ.ਐੱਮ.ਪੀ.ਐੱਚ. ਸੀ, ਹੁਣ ਉਸ ਨੂੰ 90 ਕੇ.ਐੱਮ.ਪੀ.ਐੱਚ. ਤੱਕ ਪਹੁੰਚਾਇਆ ਜਾ ਰਿਹਾ ਹੈ। ਪੀ.ਐੱਮ. ਨੇ ਕਿਹਾ ਕਿ ਇਹ ਕੋਰੀਡੋਰ ਸਿਰਫ਼ ਆਧੁਨਿਕ ਮਾਲ ਗੱਡੀਆਂ ਲਈ ਰੂਟ ਨਹੀਂ ਹੈ ਸਗੋਂ ਦੇਸ਼ ਦੇ ਤੇਜ਼ ਵਿਕਾਸ ਦੇ ਕੋਰੀਡੋਰ ਵੀ ਹਨ। ਇਸ ਕੋਰੀਡੋਰ ਨਾਲ ਹਰਿਆਣਾ, ਰਾਜਸਥਾਨ ਦੇ ਦਰਜਨਾਂ ਜ਼ਿਲ੍ਹਿਆਂ ਦੇ ਸਥਾਨਕ ਉਦਯੋਗਾਂ ਨੂੰ ਲਾਭ ਮਿਲੇਗਾ।

ਉਦਯੋਗਾਂ ਨੂੰ ਉਤਸ਼ਾਹ ਦੇਣ ਲਈ ਕੀਤੇ ਜਾ ਰਹੇ ਹਨ ਕਈ ਕੰਮ
ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ 'ਚ ਵਿਅਕਤੀਗਤ ਵਿਕਾਸ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ, ਜਿਸ 'ਚ ਬਿਜਲੀ-ਪਾਣੀ-ਇੰਟਰਨੈੱਟ-ਸੜਕ-ਘਰ ਵਰਗੀਆਂ ਸਹੂਲਤਾਂ ਨੂੰ ਉਪਲੱਬਧ ਕਰਵਾਇਆ ਜਾ ਰਿਹਾ ਹੈ। ਨਾਲ ਹੀ ਅਰਥਵਿਵਸਥਾ ਨੂੰ ਵੀ ਰਫ਼ਤਾਰ ਦੇਣ ਦਾ ਕੰਮ ਚੱਲ ਰਿਹਾ ਹੈ, ਜਿਸ 'ਚ ਉਦਯੋਗਾਂ ਨੂੰ ਉਤਸ਼ਾਹ ਦੇਣ ਲਈ ਕਈ ਕੰਮ ਕੀਤੇ ਜਾ ਰਹੇ ਹਨ। ਦੇਸ਼ 'ਚ ਅੱਜ ਫਰੇਟ ਕੋਰੀਡੋਰ ਤੋਂ ਇਲਾਵਾ ਇਕਨਾਮਿਕ ਕੋਰੀਡੋਰ, ਡਿਫੈਂਸ ਕੋਰੀਡੋਰ ਵਰਗੀ ਵਿਵਸਥਾ ਵੀ ਬਣ ਰਹੀ ਹੈ। ਮੋਦੀ ਨੇ ਕਿਹਾ ਕਿ ਜਾਪਾ ਵੀ ਭਾਰਤ ਦੀ ਵਿਕਾਸ ਯਾਤਰਾ 'ਚ ਸਭ ਤੋਂ ਵੱਡਾ ਸਾਥੀ ਰਿਹਾ ਹੈ। ਇਸ ਕੋਰੀਡੋਰ ਦੇ ਨਿਰਮਾਣ 'ਚ ਜਾਪਾਨ ਦਾ ਸਹਿਯੋਗ ਰਿਹਾ ਹੈ। 


author

DIsha

Content Editor

Related News