ਭਾਰਤ ਦੀ ਮਿਜ਼ਾਈਲ ਪ੍ਰਣਾਲੀ ਬੇਹੱਦ ਸੁਰੱਖਿਅਤ ਹੈ : ਰਾਜਨਾਥ ਸਿੰਘ

Tuesday, Mar 15, 2022 - 12:37 PM (IST)

ਭਾਰਤ ਦੀ ਮਿਜ਼ਾਈਲ ਪ੍ਰਣਾਲੀ ਬੇਹੱਦ ਸੁਰੱਖਿਅਤ ਹੈ : ਰਾਜਨਾਥ ਸਿੰਘ

ਨਵੀਂ ਦਿੱਲੀ (ਵਾਰਤਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਅਣਜਾਣੇ 'ਚ ਇਕ ਮਿਜ਼ਾਈਲ ਦੇ ਚਲਣ ਦੀ ਘਟਨਾ ਨੂੰ ਸਰਕਾਰ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਲਈ ਇਕ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਨਾਲ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇ। ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਰਾਜ ਸਭਾ 'ਚ 9 ਮਾਰਚ ਨੂੰ ਅਣਜਾਣੇ 'ਚ ਚੱਲੀ ਇਕ ਮਿਜ਼ਾਈਲ ਦੇ ਚੱਲਣ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਆਪਰੇਸ਼ਨ, ਸਾਂਭ-ਸੰਭਾਲ ਅਤੇ ਨਿਰੀਖਣ ਲਈ ਮਾਨਕ ਸੰਚਾਲਣ ਪ੍ਰਕਿਰਿਆ ਦੀ ਸਮੀਖਿਆ ਕੀਤੀ ਜਾ ਰਹੀ। ਅਸੀਂ ਆਪਣੇ ਹਥਿਆਰ ਪ੍ਰਣਾਲੀ ਦੀ ਸੁਰੱਖਿਆ ਨੂੰ ਸਰਵਉੱਚ ਪਹਿਲ ਦਿੰਦੇ ਹਨ ਅਤੇ ਇਸ ਸੰਬੰਧ 'ਚ ਜੇਕਰ ਕਿਸੇ ਤਰ੍ਹਾਂ ਦੀ ਗਲਤੀ ਪਾਈ ਜਾਂਦੀ ਹੈ ਤਾਂ ਉਸ ਨੂੰ ਤੁਰੰਤ ਦੂਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ 'ਚ ਰਾਜ ਸਭਾ ਸੀਟ ਲਈ 31 ਮਾਰਚ ਨੂੰ ਹੋਵੇਗੀ ਵੋਟਿੰਗ

ਉਨ੍ਹਾਂ ਕਿਹਾ,''ਮੈਂ ਸਦਨ ਨੂੰ ਭਰੋਸਾ ਦਿੰਦਾ ਹਾਂ ਕਿ ਸਾਡਾ ਮਿਜ਼ਾਈਲ ਸਿਸਟਮ ਬੇਹੱਦ ਸੁਰੱਖਿਅਤ ਅਤੇ ਭਰੋਸੇਮੰਦ ਹੈ। ਇਸ ਤੋਂ ਇਲਾਵਾ ਸਾਡੀ ਸੁਰੱਖਿਆ ਪ੍ਰਕਿਰਿਆ ਅਤੇ ਪ੍ਰੋਟੋਕਾਲ ਉੱਚ ਪੱਧਰੀ ਹੈ ਅਤੇ ਸਮੇਂ-ਸਮੇਂ 'ਤੇ ਇਸ ਦੀ ਸਮੀਖਿਆ ਕੀਤੀ ਜਾਂਦੀ ਹੈ। ਸਾਡੀਆਂ ਹਥਿਆਰਬੰਦ ਫ਼ੌਜਾਂ ਪੂਰੀ ਤਰ੍ਹਾਂ ਨਾਲ ਟਰੇਨਡ ਅਤੇ ਅਨੁਸ਼ਾਸਿਤ ਹਨ। ਇਸ ਤਰ੍ਹਾਂ ਦੇ ਸਿਸਟਮ ਨੂੰ ਹੈਂਡਲ ਕਰਨ ਦਾ ਚੰਗਾ ਅਨੁਭਵ ਰੱਖਦੀਆਂ ਹਨ।'' ਰਾਜਨਾਥ ਨੇ 9 ਮਾਰਚ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਾਂਚ ਦੌਰਾਨ ਅਣਜਾਣੇ 'ਚ ਇਕ ਮਿਜ਼ਾਈਲ ਚੱਲ ਗਈ ਸੀ। ਮਿਜ਼ਾਈਲ ਯੂਨਿਟ ਦੀ ਰੂਟੀਨ ਸਾਂਭ-ਸੰਭਾਲ ਅਤੇ ਨਿਰੀਖਣ ਦੌਰਾਨ ਸ਼ਾਮ ਨੂੰ ਲਗਭਗ 7 ਵਜੇ ਹਾਦਸੇ ਦੀ ਸ਼ਿਕਾਰ ਇਕ ਮਿਜ਼ਾਈਲ ਚੱਲ ਰਹੀ ਸੀ। ਬਾਅਦ 'ਚ ਪਤਾ ਲੱਗਾ ਕਿ ਇਹ ਮਿਜ਼ਾਈਲ ਪਾਕਿਸਤਾਨ ਦੇ ਖੇਤਰ 'ਚ ਜਾ ਡਿੱਗੀ। ਇਹ ਘਟਨਾ ਮੰਦਭਾਗੀ ਹੈ ਪਰ ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਨਾਲ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ  'ਚ ਦਿਓ ਜਵਾਬ


author

DIsha

Content Editor

Related News